ਪੰਜਾਬ ਚ ਚਾਈਨਾ ਡੋਰ ਦੀ ਖਰੀਦੋ ਫਰੋਖਤ ਕਰਨ ਵਾਲੇ ਹੋ ਜਾਵੋ ਸਾਵਧਾਨ, ਸਰਕਾਰ ਵਲੋਂ ਹੋਏ ਸਖਤ ਹੁਕਮ ਜਾਰੀ

ਆਈ ਤਾਜਾ ਵੱਡੀ ਖਬਰ 
ਸਮੇਂ ਸਮੇਂ ਤੇ ਸਰਕਾਰ ਵਲੋਂ ਦੇਸ਼ ਵਿਚ ਵਿਗੜ ਰਹੇ ਹਲਾਤਾਂ ਨੂੰ ਦੇਖਦਿਆਂ ਹੋਇਆਂ ਕਈ ਪ੍ਰਕਾਰ ਦੇ ਸਖਤ ਕਦਮ ਚੁੱਕੇ ਜਾਂਦੇ ਹਨ । ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਹੜੇ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਵੀ ਉਹਨਾਂ ਦੀ ਉਲੰਘਣਾ ਕਰਦੇ ਹਨ| ਗੱਲ ਕੀਤੀ ਜਾਵੇ ਚਾਈਨਾ ਡੋਰ ਦੀ ਤਾਂ, ਹੁਣ ਤੱਕ ਚਾਇਨਾ ਡੋਰ ਨਾਲ ਕਿੰਨੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਤੋਂ ਅਸੀਂ ਸਾਰੇ ਚੰਗੀ ਤਰਾਂ ਨਾਲ ਵਾਕਫ ਹਾਂ । ਜਿਸ ਕਾਰਨ ਸਰਕਾਰ ਦੇ ਵੱਲੋਂ ਵੀ ਕਈ ਪ੍ਰਕਾਰ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ । ਬਹੁਤ ਸਾਰੇ ਲੋਕ ਸਰਕਾਰ ਦੀ ਇਸ ਪਾਬੰਦੀ ਦੀ ਉਲੰਘਣਾ ਕਰ ਕੇ ਸ਼ਰੇਆਮ ਚਾਈਨਾ ਡੋਰ ਵੇਚਦੇ ਹਨ|

ਇਸ ਚਾਈਨਾ ਡੋਰ ਨੂੰ ਪੰਜਾਬ ਵਿੱਚ ਰੋਕਣ ਲਈ ਪੰਜਾਬ ਸਰਕਾਰ ਸਖਤ ਚੁੱਕੀ ਹੈ । ਚਾਇਨਾ ਡੋਰ ਨਾਲ ਹਰ ਸਾਲ ਹੋ ਰਹੀਆਂ ਮੌਤਾਂ ਦੇ ਚਲਦਿਆ ਹੁਣ ਸਰਕਾਰ ਵੱਲੋਂ ਸਖਤ ਕਦਮ ਚੁੱਕੇਗੇ ਹਨ । ਹੁਣ ਪੰਜਾਬ ਸਰਕਾਰ ਵੱਲੋਂ ਸਾਫ ਤੇ ਸਪਸ਼ਟ ਸ਼ਬਦਾਂ ਵਿੱਚ ਆਖ ਦਿੱਤਾ ਗਿਆ ਹੈ ਕਿ ਚਾਇਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ|

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਵੱਲੋਂ ਕੀਤਾ ਗਿਆ, ਜਦੋਂ ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਰਹੀ ਸਨ| ਇਸ ਦੌਰਾਨ ਗੱਲਬਾਤ ਕਰਦਿਆਂ ਮੰਤਰੀ ਸਾਹਿਬ ਨੇ ਦੱਸਿਆ ਕਿ ਚਾਇਨਾ ਡੋਰ ਨਾਲ ਪਤੰਗ ਉਡਾਉਣ ਨਾਲ ਜਿੱਥੇ ਪਸ਼ੂ-ਪੰਛੀਆਂ ਨੂੰ ਖਤਰਾ ਹੁੰਦਾ ਹੈ , ਉਥੇ ਹੀ ਸੜਕੀ ਆਵਾਜਾਈ ਦੌਰਾਨ ਲੋਕ ਵੀ ਇਸ ਦੀ ਗ੍ਰਿਫ਼ਤ ਵਿਚ ਆ ਜਾਂਦੇ ਹਨ ।

ਜਿਸਦੇ ਚਲਦੇ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਜਿਸਦੇ ਚਲਦੇ ਉਨ੍ਹਾਂ ਵੱਲੋਂ ਹੁਣ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਕੂਲ ਪੱਧਰ ਤੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਹੋਣ ਵਾਲੇ ਨੁਕਸਾਨਾਂ ਸਬੰਧੀ ਜਾਗਰੂਕ ਕੀਤਾ ਜਾਵੇ ਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਆਖਿਆ ਕਿ ਦੋਸ਼ੀਆ ਖ਼ਿਲਾਫ਼ ਕਾਰਵਾਈ ਕੀਤੀ ਜਾਵੇ|