ਪੰਜਾਬ ‘ਚ ਕੱਲ ਛੁੱਟੀ ਦਾ ਐਲਾਨ

ਪੰਜਾਬ ਦੇ ਕਈ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹਲਕੇ ਤੋਂ ਦਰਮਿਆਨੇ ਮੀਂਹ ਦੇ ਨਾਲ-ਨਾਲ ਕਈ ਥਾਵਾਂ ‘ਤੇ ਭਾਰੀ ਵਰਖਾ ਅਤੇ ਤੇਜ਼ ਹਵਾਵਾਂ ਵੀ ਚੱਲੀਆਂ। ਲੰਬੇ ਸਮੇਂ ਤੋਂ ਘੱਟ ਬਾਰਿਸ਼ ਦਾ ਸਾਹਮਣਾ ਕਰ ਰਹੇ ਸੂਬੇ ਨੂੰ ਇਸ ਮੀਂਹ ਨਾਲ ਵੱਡੀ ਰਾਹਤ ਮਿਲੀ ਹੈ। ਪਹਿਲਾਂ ਪੰਜਾਬ ਵਿੱਚ ਆਮ ਨਾਲੋਂ ਕਰੀਬ 77 ਫ਼ੀਸਦੀ ਘੱਟ ਵਰਖਾ ਦਰਜ ਕੀਤੀ ਗਈ ਸੀ, ਪਰ ਹੁਣ ਹਾਲਾਤ ਵਿੱਚ ਸੁਧਾਰ ਆਇਆ ਹੈ।

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ ਔਸਤ 16.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਅਗਸਤ ਮਹੀਨੇ ਦੇ ਪਹਿਲੇ ਚਾਰ ਦਿਨਾਂ ਵਿੱਚ ਕੁੱਲ 20.3 ਮਿਲੀਮੀਟਰ ਵਰਖਾ ਹੋ ਚੁੱਕੀ ਹੈ, ਜਦਕਿ ਇਸ ਅਰਸੇ ਲਈ ਲੰਬੇ ਸਮੇਂ ਦੀ ਔਸਤ (LPA) 27 ਮਿਲੀਮੀਟਰ ਹੈ। ਇਸ ਨਾਲ ਮੀਂਹ ਦੀ ਘਾਟ ਘਟ ਕੇ ਹੁਣ ਸਿਰਫ਼ 25 ਫ਼ੀਸਦੀ ਰਹਿ ਗਈ ਹੈ।

ਇਸੇ ਦੌਰਾਨ ਮੀਂਹ ਦੇ ਮੌਸਮ ਨੂੰ ਦੇਖਦਿਆਂ ਵਿਦਿਆਰਥੀਆਂ ਅਤੇ ਮਾਪਿਆਂ ਲਈ ਵੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਦੋ ਦਿਨ ਸਕੂਲ ਬੰਦ ਰਹਿਣਗੇ।