ਪੰਜਾਬ ”ਚ ਕੱਲ ਇਨ੍ਹਾਂ ਇਲਾਕਿਆਂ ”ਚ ਬਿਜਲੀ ਰਹੇਗੀ ਬੰਦ

ਪੰਜਾਬ ਦੇ ਕਈ ਹਿੱਸਿਆਂ ਵਿੱਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਬਿਜਲੀ ਵਿਭਾਗ ਨੇ ਇਹ ਕੱਟ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਦੇ ਕੰਮਾਂ ਲਈ ਲਗਾਇਆ ਹੈ। ਕਈ ਸ਼ਹਿਰਾਂ ਵਿੱਚ ਇਸ ਬਾਰੇ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਤੇ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ।

ਮੋਗਾ:
8 ਨਵੰਬਰ ਸ਼ਨੀਵਾਰ ਨੂੰ 132 ਕੇਵੀ ਮੋਗਾ-1 ਪਾਵਰ ਘਰ ‘ਤੇ 11 ਕੇਵੀ ਇੰਡੋਰ ਬੱਸ ਬਾਰ ਨੰਬਰ 2 ਦੀ ਮੁਰੰਮਤ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਅੰਮ੍ਰਿਤਸਰ ਰੋਡ, ਐੱਸ.ਏ.ਐੱਸ. ਨਗਰ, ਐੱਫ.ਸੀ.ਆਈ. ਅਤੇ ਅਕਾਲਸਰ ਰੋਡ ਫੀਡਰ ਬੰਦ ਰਹਿਣਗੇ। ਇਸ ਨਾਲ ਕੈਂਪ, ਕੱਪੜਾ ਮਾਰਕੀਟ, ਜੀਰਾ ਰੋਡ, ਸੋਢੀ ਨਗਰ, ਜੀ.ਟੀ. ਰੋਡ, ਅਜੀਤ ਨਗਰ, ਧੀਰ ਕਲੋਨੀ, ਨਾਨਕਪੁਰਾ, ਬਸਤੀ ਗੋਬਿੰਦਗੜ੍ਹ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।

ਰੂਪਨਗਰ:
ਇੱਥੇ ਵੀ 8 ਨਵੰਬਰ ਨੂੰ ਗਰਿੱਡ ਦੀ ਮੁਰੰਮਤ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਯੂ.ਪੀ.ਐੱਸ.-1, ਯੂ.ਪੀ.ਐੱਸ.-2, ਸੁਰਤਾਪੁਰ, ਬਹਿਰਾਮਪੁਰ, ਸੰਗਤਪੁਰਾ ਅਤੇ ਪੀ.ਐੱਸ.ਟੀ.ਸੀ. ਫੀਡਰ ਪ੍ਰਭਾਵਿਤ ਰਹਿਣਗੇ। ਇਸ ਨਾਲ ਖੈਰਾਬਾਦ, ਹਵੇਲੀ, ਸਨ ਸਿਟੀ-2, ਸਨ ਇੰਕਲੇਵ, ਬੇਲਾ ਰੋਡ, ਸੁਰਤਾਪੁਰ, ਪਥਰੇੜੀ, ਗੋਬਿੰਦਪੁਰ, ਸਾਲਾਪੁਰ ਆਦਿ ਪਿੰਡਾਂ ਵਿਚ ਬਿਜਲੀ ਨਹੀਂ ਆਵੇਗੀ।

ਦਸੂਹਾ:
66 ਕੇਵੀ ਸਬ-ਸਟੇਸ਼ਨ ਦਸੂਹਾ ਅਤੇ ਪਾਵਰ ਟਰਾਂਸਫਾਰਮਰ ਟੀ-1 ਦੀ ਮੁਰੰਮਤ ਲਈ 8 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਆਰਮੀ ਗਰਾਊਂਡ, ਮਿਲਕ ਪਲਾਂਟ, ਹਸਪਤਾਲ, ਕੈਥਾ, ਉੱਚੀ ਬੱਸੀ, ਬੇਟ ਆਦਿ ਫੀਡਰਾਂ ਹੇਠ ਆਉਂਦੇ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।

ਨਵਾਂਸ਼ਹਿਰ:
9 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਬਰਨਾਲਾ ਗੇਟ, ਸਿਵਲ ਹਸਪਤਾਲ ਅਤੇ ਚੰਡੀਗੜ੍ਹ ਰੋਡ ਫੀਡਰ ਪ੍ਰਭਾਵਿਤ ਰਹਿਣਗੇ। ਇਸ ਨਾਲ ਸਿਵਲ ਹਸਪਤਾਲ, ਡੀਸੀ ਕੰਪਲੈਕਸ, ਨਵੀਂ ਕੋਰਟ, ਰਣਜੀਤ ਨਗਰ, ਬਰਨਾਲਾ ਗੇਟ, ਸਬਜ਼ੀ ਮੰਡੀ, ਚੰਡੀਗੜ੍ਹ ਚੌਕ, ਗੜ੍ਹਸ਼ੰਕਰ ਰੋਡ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।