ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਭਲਕੇ ਸ਼ਨੀਵਾਰ, 7 ਫਰਵਰੀ ਨੂੰ ਲੰਬੇ ਸਮੇਂ ਲਈ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਲਾਈਨਾਂ ਦੀ ਲਾਜ਼ਮੀ ਮੁਰੰਮਤ ਅਤੇ ਮੇਨਟੇਨੈਂਸ ਕਾਰਜਾਂ ਦੇ ਚਲਦਿਆਂ ਕਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਅਗਾਊਂ ਤੌਰ ’ਤੇ ਪਾਵਰ ਕੱਟ ਦਾ ਐਲਾਨ ਕੀਤਾ ਗਿਆ ਹੈ। ਬਿਜਲੀ ਵਿਭਾਗ ਨੇ ਪ੍ਰਭਾਵਿਤ ਖਪਤਕਾਰਾਂ ਨੂੰ ਪਹਿਲਾਂ ਤੋਂ ਸੂਚਿਤ ਕਰਦੇ ਹੋਏ ਸਮਾਂ ਵੀ ਨਿਰਧਾਰਤ ਕੀਤਾ ਹੈ।
ਨੂਰਪੁਰਬੇਦੀ ਖੇਤਰ
ਪਾਵਰਕਾਮ ਉੱਪ-ਮੰਡਲ ਦਫ਼ਤਰ ਸਿੰਘਪੁਰ (ਨੂਰਪੁਰਬੇਦੀ) ਅਧੀਨ ਆਉਂਦੇ 11 ਕੇ.ਵੀ. ਬੜਵਾ ਫੀਡਰ ਦੀ ਸ਼ਡਿਊਲ ਮੁਰੰਮਤ ਕਾਰਨ 7 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੈਹਿੜ ਮਜਾਰਾ, ਬੜਵਾ, ਲਾਲਪੁਰ, ਮੀਰਪੁਰ, ਭਟੋਲੀ, ਸਸਕੌਰ, ਖੇੜੀ, ਲਖਣੋਂ, ਰੋਲੀ, ਝਿੰਜੜੀ, ਮਾਜਰਾ, ਮੂਸਾਪੁਰ, ਬਸੀ, ਚਨੌਲੀ, ਸ਼ਾਹਪੁਰ ਬੇਲਾ, ਕੂੰਭੇਵਾਲ ਅਤੇ ਸੇਖਪੁਰ ਸਮੇਤ ਕਈ ਪਿੰਡਾਂ ਵਿੱਚ ਘਰੇਲੂ ਬਿਜਲੀ ਸਪਲਾਈ ਬੰਦ ਰਹੇਗੀ। ਕੰਮ ਦੀ ਪ੍ਰਗਤੀ ਅਨੁਸਾਰ ਇਹ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।
ਲੁਧਿਆਣਾ ਵਿੱਚ ਪਾਵਰ ਕੱਟ
ਲੁਧਿਆਣਾ ਦੀ ਫੋਕਲ ਪੁਆਇੰਟ ਡਿਵੀਜ਼ਨ ਅਧੀਨ 7 ਫਰਵਰੀ ਨੂੰ ਗੁਲਾਬੀ ਬਾਗ ਅਤੇ ਕੰਪਨੀ ਬਾਗ ਫੀਡਰ ਦੀ ਮੁਰੰਮਤ ਕਾਰਨ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਵਿਜੈ ਨਗਰ, ਸਤ ਕਰਤਾਰ ਨਗਰ, ਕੰਪਨੀ ਬਾਗ, ਗੁਲਾਬੀ ਬਾਗ, ਸ਼ੇਰਾ ਕਲੋਨੀ ਅਤੇ ਜੀ.ਕੇ. ਕਲੋਨੀ ਬਲਾਕ ਏ, ਬੀ ਅਤੇ ਸੀ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਤੋਂ ਇਲਾਵਾ 66 ਕੇ.ਵੀ. ਇੰਦਰਾ ਪਾਰਕ ਗਰਿੱਡ ਨਾਲ ਜੁੜੇ ਸਾਰੇ 11 ਕੇ.ਵੀ. ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਜੀ.ਟੀ.ਬੀ. ਨਗਰ, ਗੋਵਿੰਦ ਨਗਰ, ਅਰਬਨ ਅਸਟੇਟ ਫੇਜ਼ 1 ਅਤੇ 2, ਇੰਡਸਟਰੀਅਲ ਏਰੀਆ ਫੇਜ਼ 5 ਅਤੇ 6 ਸਮੇਤ ਕਈ ਇਲਾਕੇ ਪ੍ਰਭਾਵਿਤ ਹੋਣਗੇ।
ਨਵਾਂਸ਼ਹਿਰ ਖੇਤਰ
ਨਵਾਂਸ਼ਹਿਰ ਦੇ ਸ਼ਹਿਰੀ ਸਬ-ਡਿਵੀਜ਼ਨ ਅਧੀਨ 66 ਕੇ.ਵੀ. ਸਬ ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਬੇਗਮਪੁਰ ਫੀਡਰ ਦੀ ਮੁਰੰਮਤ ਕਾਰਨ 7 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੇਗਮਪੁਰ, ਖਾਰਾ ਕਾਲੋਨੀ, ਰਾਹੋਂ ਰੋਡ ਅਤੇ ਕੇ.ਸੀ. ਸਟੇਟ ਆਦਿ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।
ਜ਼ੀਰਾ ਵਿੱਚ ਬਿਜਲੀ ਸਪਲਾਈ ਬੰਦ
ਜ਼ੀਰਾ ਉੱਪ-ਮੰਡਲ ਅਧੀਨ 220 ਕੇ.ਵੀ. ਮਸਤੇ ਵਾਲਾ ਸਟੇਸ਼ਨ ਦੀ ਜ਼ਰੂਰੀ ਮੇਨਟੇਨੈਂਸ ਕਾਰਨ 7 ਫਰਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ 66 ਕੇ.ਵੀ. ਜ਼ੀਰਾ ਬਿਜਲੀ ਘਰ ਤੋਂ ਚੱਲਦੇ ਸਾਰੇ ਫੀਡਰਾਂ ਦੀ ਸਪਲਾਈ ਬੰਦ ਰਹੇਗੀ।
ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਪਹਿਲਾਂ ਤੋਂ ਬਦਲਵਾਂ ਪ੍ਰਬੰਧ ਕਰ ਲੈਣ ਅਤੇ ਵਿਭਾਗ ਦਾ ਸਹਿਯੋਗ ਕਰਨ।



