ਪੰਜਾਬ ਚ ਔਰਤਾਂ ਨੂੰ ਬੱਸ ਚ ਮੁਫ਼ਤ ਕਰਨ ਦੀ ਸਹੂਲਤ ਤੋਂ ਬਾਅਦ ਇਥੋਂ ਆਈ ਵੱਡੀ ਖਬਰ, ਮਚਿਆ ਇਸ ਕਾਰਨ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਲਾਨਾਂ ਦੀ ਝੜੀ ਲਗਾਈ ਹੋਈ ਹੈ। ਹਰ ਰੋਜ਼ ਅੈਲਾਨ ਤੇ ਐਨਾਨ ਇਸ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਹਨ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਵਿੱਚ ਔਰਤਾਂ ਨੂੰ ਮਿਲਣ ਵਾਲੇ ਮੁਫ਼ਤ ਬੱਸ ਸਫ਼ਰ ਦੀ ਤਾਂ ਪੰਜਾਬ ਸਰਕਾਰ ਵੱਲੋਂ ਜੋ ਔਰਤਾਂ ਦੇ ਲਈ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਜਿਸ ਸਹੂਲਤ ਨੂੰ ਲੈ ਲੈਣ ਵਾਸਤੇ ਆਧਾਰ ਕਾਰਡ ਲਾਜ਼ਮੀ ਕਰ ਦਿੱਤਾ ਗਿਆ ਹੈ । ਪਰ ਇੱਕ ਬੱਸ ਕੰਡਕਟਰ ਲਈ ਆਧਾਰ ਕਾਰਡ ਮੰਗਣਾ ਉਸ ਸਮੇਂ ਮਹਿੰਗਾ ਪੈ ਗਿਆ ਜਦ ਬੱਸ ਦੇ ਕੰਡਕਟਰ ਦੇ ਵੱਲੋਂ ਇੱਕ ਔਰਤ ਦੇ ਕੋਲ ਆਧਾਰ ਕਾਰਡ ਦੀ ਮੰਗ ਕੀਤੀ ਗਈ ਤਾ ਉਸ ਔਰਤ ਕੋਲ ਆਧਾਰ ਕਾਰਡ ਨਹੀਂ ਸੀ ਜਿਸਦੀ ਉਸ ਅੌਰਤ ਵੱਲੋਂ ਬੱਸ ਕੰਡਕਟਰ ਦੇ ਨਾਲ ਬਦਤਮੀਜ਼ੀ ਕੀਤੀ ਗਈ ।

ਜਿਸ ਤੋਂ ਬਾਅਦ ਸਮੂਹ ਪਰ ਬੱਸ ਸਟਾਫ ਵਲੋ ਬੱਸ ਅੱਡੇ ਨੂੰ ਬੰਦ ਕਰਕੇ ਜਾਮ ਲਗਾ ਦਿੱਤਾ ਗਿਆ । ਇਸ ਮੌਕੇ ਪਨਬੱਸ ਮੁਲਾਜ਼ਮਾਂ ਦੇ ਵੱਲੋਂ ਇਕੱਠੇ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬੱਸ ਅੱਡੇ ਦਾ ਮੇਨ ਗੇਟ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਉਥੇ ਹੀ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਸਵੇਰੇ ਕਰੀਬ ਸਵਾ ਸੱਤ ਵਜੇ ਜਦੋਂ ਜਲੰਧਰ ਜਾਣ ਵਾਲੀ ਬੱਸ ਵਿੱਚ ਇੱਕ ਔਰਤ ਬੈਠੀ ਤਾਂ ਉਸਦੇ ਕੋਲੋਂ ਕੰਡਕਟਰ ਨੇ ਆਧਾਰ ਕਾਰਡ ਦੀ ਮੰਗ ਕੀਤੀ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਅਤੇ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੇ ਚੱਲਦੇ ਜਦੋਂ ਰੋਜ਼ਾਨਾ ਯਾਤਰਾ ਕਰਨ ਵਾਲੇ ਕੁਝ ਇਕ ਮੁਲਾਜ਼ਮਾਂ ਨੇ ਔਰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਅੱਗੋਂ ਉਸ ਅੌਰਤ ਨੇ ਉਨ੍ਹਾਂ ਨੂੰ ਵੀ ਨਹੀਂ ਬਖ਼ਸ਼ਿਆ। ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਇਕੱਠੇ ਹੋ ਕੇ ਮੰਗ ਕੀਤੀ ਜਾ ਰਹੀ ਹੈ ਕੀ ਉਸ ਅੌਰਤ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।

ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਹੈ ਉਨ੍ਹਾਂ ਦੀ ਬੱਸ ਦੇ ਵਿਚ ਜੇਕਰ ਸੌ ਫ਼ੀਸਦੀ ਲੋਕ ਬੈਠਦੇ ਹਨ ਤਾਂ ਉਸ ਵਿੱਚੋਂ ਅੱਸੀ ਫ਼ੀਸਦੀ ਲੋਕ ਅਜਿਹੇ ਹੁੰਦੇ ਹਨ ਜੋ ਫ੍ਰੀ ਬੱਸ ਦਾ ਸਫ਼ਰ ਮਾਣਨ ਵਾਲੇ ਹੁੰਦੇ ਹਨ । ਜਿਸ ਕਾਰਨ ਉਨ੍ਹਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।