ਆਈ ਤਾਜਾ ਵੱਡੀ ਖਬਰ 

ਭਾਰਤ ਦੇਸ਼ ਜਿਸ ਵੱਖ-ਵੱਖ ਧਰਮਾਂ ਦਾ ਦੇਸ਼ ਕਿਹਾ ਜਾਂਦਾ ਹੈ, ਇਸ ਦੇਸ਼ ਦੀ ਸਭ ਤੋਂ ਜਿਆਦਾ ਖੂਬਸੂਰਤ ਗੱਲ ਵੀ ਇਹੀ ਹੈ ਕਿ ਇਸ ਦੇਸ਼ ਦੇ ਵਿੱਚ ਵੱਖੋ ਵੱਖਰੇ ਧਰਮਾਂ ਦੇ ਲੋਕ ਰਹਿੰਦੇ ਹਨ l ਇਹੀ ਕਾਰਨ ਹੈ ਕਿ ਭਾਰਤ ਨੂੰ ਵੱਖੋ ਵੱਖਰੇ ਧਰਮਾਂ ਰੂਪੀ ਫੁੱਲਾਂ ਵਾਲਾ ਗੁਲਦਸਤਾ ਆਖਿਆ ਜਾਂਦਾ ਹੈ  l ਹਰੇਕ ਧਰਮ ਦੇ ਨਾਲ ਜੁੜੇ ਹੋਏ ਵੱਖੋ ਵੱਖਰੇ ਤਿਉਹਾਰ ਵੀ ਇਸ ਦੇਸ਼ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਏ ਜਾਂਦੇ ਹਨ l ਜਿਸ ਦਿਨ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਨੂੰ ਬੰਦ ਰੱਖਣ ਦਾ ਵੀ ਐਲਾਨ ਕਰ ਦਿੱਤਾ ਜਾਂਦਾ ਹੈ।

ਇਸੇ ਵਿਚਾਲੇ ਹੁਣ ਸਕੂਲਾਂ ਦੇ ਵਿੱਚ ਛੁੱਟੀ ਦਾ  ਦਾ ਐਲਾਨ ਹੋ ਚੁੱਕਿਆ ਹੈ l ਜਿਸ ਕਾਰਨ ਸਾਰੇ ਵਿਦਿਅਕ ਤੇ ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ  l ਦਰਅਸਲ ਜਨਮ ਅਸ਼ਟਮੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ, ਇਹ ਛੁੱਟੀ ਦਾ ਐਲਾਨ ਪੰਜਾਬ ਦੇ ਵਿੱਚ ਕੀਤਾ ਗਿਆ ਹੈ । ਪੰਜਾਬ ਸਰਕਾਰ ਵੱਲੋਂ ਸੋਮਵਾਰ ਯਾਨੀ ਕਿ 26 ਅਗਸਤ ਨੂੰ ਛੁੱਟੀ ਐਲਾਨੀ ਗਈ l 25 ਅਗਸਤ ਨੂੰ ਐਤਵਾਰ ਹੋਣ ਕਾਰਨ ਸਾਰੇ ਪਾਸੇ ਛੁੱਟੀ ਰਹੇਗੀ। ਜਿਸ ਕਾਰਨ 25-26 ਅਗਸਤ ਨੂੰ ਪੰਜਾਬ ਵਿੱਚ ਸਕੂਲ, ਕਾਲਜ, ਬੈਂਕ ਤੇ ਦਫਤਰ ਬੰਦ ਰਹਿਣਗੇ। ਪੰਜਾਬ ਸਰਕਾਰ ਵੱਲੋਂ 26 ਅਗਸਤ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ । ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ ਕਈ ਸਕੂਲਾਂ-ਕਾਲਜਾਂ ਤੇ ਦਫ਼ਤਰਾਂ ਵਿੱਚ ਸ਼ਨੀਵਾਰ ਦੀ ਵੀ ਛੁੱਟੀ ਹੁੰਦੀ ਹੈ। ਇਸ ਲਈ ਉਹ ਲੋਕ ਸ਼ਨੀਵਾਰ, ਐਤਵਾਰ ਤੇ ਸੋਮਵਾਰ ਤੱਕ ਤਿੰਨ ਛੁੱਟੀਆਂ ਦਾ ਆਨੰਦ ਮਾਣ ਸਕਣਗੇ । ਸੋ ਪੰਜਾਬ ਸਰਕਾਰ ਦੇ ਵੱਲੋਂ ਜਨਮਾਸ਼ਟਮੀ ਦੇ ਤਿਉਹਾਰ ਦਾ ਖਾਸ ਧਿਆਨ ਰੱਖਦਿਆਂ ਹੋਇਆ ਪੰਜਾਬ ਦੀ ਸਾਰੀ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦੌਰਾਨ ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ l

                                       
                            
                                                                   
                                    Previous Postਹੁਣੇ ਹੁਣੇ ਪੰਜਾਬੀ ਗਾਇਕ ਨੇ ਕੀਤੀ ਆਤਮਹੱਤਿਆ - ਤਾਜਾ ਵੱਡੀ ਖਬਰ
                                                                
                                
                                                                    
                                    Next Postਏਅਰ ਇੰਡੀਆ ਦੇ ਜਹਾਜ਼ ਚ ਮਿਲੀ ਬੰਬ ਦੀ ਧਮਕੀ , ਮਚੀ ਹਾਹਾਕਾਰ
                                                                
                            
               
                            
                                                                            
                                                                                                                                            
                                    
                                    
                                    



