ਪੰਜਾਬ ਚ ਇਹਨਾਂ ਤਰੀਕਾਂ ਚ ਮੀਂਹ ਪੈਣ ਨੂੰ ਲੈਕੇ ਜਾਰੀ ਹੋਇਆ ਅਲਰਟ , ਇਥੇ ਚੱਲਣਗੀਆਂ ਤੇਜ ਗਤੀ ਚ ਹਵਾਵਾਂ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਵਿੱਚ ਜਿੱਥੇ ਬੀਤੇ ਦਿਨੀ ਹੋਈ ਬਾਰਿਸ਼ ਦੇ ਕਾਰਨ ਮੌਸਮ ਕਾਫੀ ਸੁਹਾਵਨਾ ਹੋ ਚੁੱਕਿਆ ਹੈ l ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਕਈ ਘਰਾਂ ਦੇ ਵਿੱਚ ਲੋਕ ਰਾਤ ਸਮੇਂ ਕੰਬਲ ਲੈ ਕੇ ਸੋਣਾ ਸ਼ੁਰੂ ਹੋ ਚੁੱਕੇ ਹਨ l ਪਰ ਇਸੇ ਵਿਚਾਲੇ ਹੁਣ ਮੌਸਮ ਦੇ ਨਾਲ ਜੁੜਿਆ ਇੱਕ ਵੱਡਾ ਅਪਡੇਟ ਦੱਸਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਠੰਡ ਹੋਰ ਜ਼ਿਆਦਾ ਵੱਧ ਸਕਦੀ ਹੈ, ਕਿਉਂਕਿ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਨਾ ਹੀ ਨਹੀਂ ਸਗੋਂ ਮੀਹ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ l

ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਮੌਸਮ ਵਿਭਾਗ ਦੇ ਵੱਲੋਂ 14 ਤੇ 15 ਅਕਤੂਬਰ ਨੂੰ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਸੂਬੇ ‘ਚ 13 ਅਕਤੂਬਰ ਤੋਂ ਇਕ ਨਵਾਂ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਜਾ ਰਿਹਾ ਹੈ। ਜਿਸ ਦੇ ਪ੍ਰਭਾਵ ਕਾਰਨ ਪੰਜਾਬ ਦੇ ਕਈ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੰਜਾਬ ਦੇ ਕਈ ਖੇਤਰਾਂ ਵਿੱਚ ਹੋਈ ਬਾਰਿਸ਼ ਤੋਂ ਬਾਅਦ ਮੌਸਮ ਦਾ ਮਿਜਾਜ਼ ਅਚਾਨਕ ਬਦਲ ਗਿਆ ਹੈ । ਇਸ ਨੇ ਹਲਕੀ ਠੰਡ ਦਾ ਅਹਿਸਾਸ ਕਰਵਾ ਦਿੱਤਾ।

ਬੀਤੀ ਦੇਰ ਰਾਤ ਪਏ ਮੀਂਹ ਕਾਰਨ ਤਾਪਮਾਨ ‘ਚ 4 ਡਿਗਰੀ ਤੱਕ ਦੀ ਗਿਰਾਵਟ ਆ ਗਈ। ਇਸ ਦੌਰਾਨ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਤੇ ਕਈ ਥਾਵਾਂ ਤੇ ਦਰਖਤ ਵੀ ਡਿੱਗ ਗਏ। ਮੌਸਮ ਵਿਭਾਗ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਵਿਚਕਾਰ ਮੀਹ ਦੇ ਨਾਲ ਨਾਲ ਤੇਜ਼ ਹਵਾਵਾਂ ਦੀ ਭਵਿੱਖਵਾਣੀ ਜਾਰੀ ਕਰ ਦਿੱਤੀ ਗਈ ਹੈ

ਜਿਸਦੇ ਚਲਦੇ ਜਿਹੜੇ ਲੋਕਾਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਕਿਤੇ ਨਾ ਕਿਤੇ ਹੁਣ ਉਹਨਾਂ ਲੋਕਾਂ ਨੂੰ ਇਹਨ੍ਹਾਂ ਤਰੀਕਾਂ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਤੇ ਜੇਕਰ ਇਸ ਮੀਂਹ ਨੇ ਪੰਜਾਬ ਦਾ ਮੌਸਮ ਠੰਡਾ ਕਰ ਦਿੱਤਾ ਤੇ ਜਲਦ ਹੀ ਪੰਜਾਬ ਦੇ ਵਿੱਚ ਸਰਦੀ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ, ਤੇ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਵੇਗਾ l