ਪੰਜਾਬ ਚ ਇਸ ਦਿਨ ਤਰੀਕ ਨੂੰ ਹੋਇਆ ਸਰਕਾਰੀ ਛੁੱਟੀ ਦਾ ਐਲਾਨ , ਇਹ ਅਦਾਰੇ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ 

ਜੂਨ ਮਹੀਨੇ ਦੀ ਆਪਣੀ ਹੀ ਖਾਸੀਅਤ ਹੁੰਦੀ ਹੈ ਕਿਉਂਕਿ ਜਿੱਥੇ ਇਸ ਮਹੀਨੇ ਦੇ ਵਿੱਚ ਅੱਤ ਦੀ ਗਰਮੀ ਪੈਂਦੀ ਹੈ, ਉੱਥੇ ਹੀ ਇਸ ਮਹੀਨੇ ਵਿੱਚ ਦਿੱਤੀਆਂ ਸ਼ਹਾਦਤਾਂ ਤੇ ਗੁਰੂਆਂ ਦੇ ਜਨਮ ਦਿਹਾੜੇ ਨੂੰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ l ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਵਿੱਚ ਗੁਰੂਆਂ, ਪੀਰਾਂ ਤੇ ਫਕੀਰਾਂ ਦੇ ਨਾਲ ਸੰਬੰਧਿਤ ਵੱਖੋ ਵੱਖਰੇ ਦਿਹਾੜਿਆਂ ਨੂੰ ਧਿਆਨ ਵਿੱਚ ਰੱਖਦਿਆਂ ਵੱਖੋ ਵੱਖਰੇ ਸਮਾਗਮ ਕਰਵਾਏ ਜਾ ਰਹੇ ਹਨ ਤੇ ਨਾਲ ਹੀ ਸੂਬੇ ਵਿੱਚ ਛੁੱਟੀ ਦਾ ਵੀ ਐਲਾਨ ਕਰਵਾਇਆ ਜਾ ਰਿਹਾ ਹੈ l ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਹੋ ਚੁੱਕਿਆ ਹੈ ਜਿਸ ਕਾਰਨ ਸਾਰੇ ਅਦਾਰੇ ਬੰਦ ਰਹਿਣਗੇ l

ਦਰਅਸਲ ਸੂਬੇ ਅੰਦਰ 22 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ ਹੋ ਚੁੱਕਿਆ ਹੈ l ਇਸ ਪਿੱਛੇ ਦੀ ਵਜਹਾ ਵੀ ਤੁਹਾਡੇ ਨਾਲ ਸਾਂਝੀ ਕਰ ਲੈਦੇ ਹਾਂ l ਦਰਅਸਲ ਪੰਜਾਬ ਸਰਕਾਰ ਨੇ ਸੂਬੇ ਵਿੱਚ 22 ਜੂਨ ਦਿਨ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ l ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਇਸ ਦਿਨ ਸੂਬੇ ਭਰ ਦੀਆਂ ਸਰਕਾਰੀ ਵਪਾਰਕ ਇਕਾਈਆਂ ‘ਚ ਛੁੱਟੀ ਰਹੇਗੀ ਤੇ 22 ਜੂਨ ਨੂੰ ਕਬੀਰ ਜੈਯੰਤੀ ਹੈ,ਇਸ ਦੇ ਮੱਦੇਨਜ਼ਰ ਇਹ ਛੁੱਟੀ ਐਲਾਨੀ ਗਈ । ਉਧਰ ਸੂਬਾ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਨ ਛੁੱਟੀ ਐਲਾਨੀ ਹੋਈ ਹੈ।

ਜਿਸ ਨੂੰ ਲੈ ਕੇ ਹੁਣ ਵੱਖੋ ਵੱਖਰੇ ਅਦਾਰਿਆਂ ਦੇ ਵਿੱਚ ਨੋਟੀਫਿਕੇਸ਼ਨ ਵੀ ਭੇਜ ਦਿੱਤੇ ਗਏ ਹਨ l ਦੂਜੇ ਪਾਸੇ ਪੰਜਾਬ ਵਿੱਚ ਗਰਮੀ ਦਾ ਕਹਿਰ ਵਧਣ ਦੇ ਕਾਰਨ ਪਹਿਲਾਂ ਹੀ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਕੀਤੀਆਂ ਜਾ ਚੁੱਕੀਆਂ ਹਨ l ਇਸ ਲਈ ਇਹ ਐਲਾਨ ਸਰਕਾਰੀ ਅਦਾਰਿਆਂ ਤੇ ਹੋਰ ਵਪਾਰਕ ਇਕਾਈਆਂ ’ਤੇ ਲਾਗੂ ਹੁੰਦਾ ਹੈ।

ਸੋ ਪੰਜਾਬ ਜਿਸ ਨੂੰ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਆਖਿਆ ਜਾਂਦਾ ਹੈ l ਇਸ ਧਰਤੀ ਤੇ ਕਈ ਪੀਰ ਪੈਗੰਬਰਾਂ ਨੇ ਜਨਮ ਲਿਆ ਤੇ ਜਿਨਾਂ ਦੇ ਨਾਲ ਸੰਬੰਧਿਤ ਵੱਖੋ ਵੱਖਰੇ ਦਿਹਾੜੇ ਕਾਫੀ ਸ਼ਰਤਾਂ ਪੂਰਵਕ ਤਰੀਕੇ ਦੇ ਨਾਲ ਮਨਾਏ ਜਾਂਦੇ ਹਨ ਤੇ ਇਸੇ ਵਿਚਾਲੇ ਹੁਣ 22 ਜੂਨ ਨੂੰ ਕਬੀਰ ਜੀ ਦੀ ਜਅੰਤੀ ਮੌਕੇ ਛੁੱਟੀ ਦਾ ਐਲਾਨ ਕੀਤਾ ਜਾ ਚੁੱਕਿਆ ਹੈ l