ਪੰਜਾਬ ਚ ਇਥੇ ਸਕੂਲ ਦੇ ਟੀਚਰ ਦੀ ਹੋ ਗਈ ਕੋਰੋਨਾ ਨਾਲ ਮੌਤ, ਮਾਪਿਆਂ ਅਤੇ ਬੱਚਿਆਂ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਦਾ ਕਹਿਰ ਪੂਰੇ ਵਿਸ਼ਵ ਦੇ ਵਿੱਚ ਨਿਰੰਤਰ ਵੱਧਦਾ ਹੀ ਜਾ ਰਿਹਾ ਹੈ। ਬਿਨਾਂ ਵੈਕਸੀਨ ਤੋਂ ਇਸ ਦੀ ਰੋਕਥਾਮ ਕਰਨਾ ਨਾ-ਮੁ-ਮ-ਕਿ- ਨ ਜਿਹਾ ਜਾਪਦਾ ਹੈ। ਲਾਕ ਡਾਊਨ ਦੀ ਪ੍ਰਕਿਰਿਆ ਨੂੰ ਦੁਹਰਾ ਕੇ ਵੀ ਇਸ ਦੇ ਨਵੇਂ ਆ ਰਹੇ ਕੇਸਾਂ ਦੀ ਗਿਣਤੀ ਨੂੰ ਨਹੀਂ ਘੱਟ ਕੀਤਾ ਜਾ ਪਾ ਰਿਹਾ। ਪੰਜਾਬ ਦੇ ਵਿੱਚ ਬੀਤੇ ਇੱਕ ਹਫਤੇ ਤੋਂ ਹੀ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਨੇ ਰਫ਼ਤਾਰ ਫੜ ਲਈ ਹੈ। ਇਸ ਸਮੇਂ ਪੰਜਾਬ ਦੇ ਜਲੰਧਰ ਜ਼ਿਲੇ ਵਿੱਚ ਕੋਰੋਨਾ ਨਾਲ ਸੰਕ੍ਰਮਿਤ ਹੋ ਚੁੱਕੇ ਮਰੀਜ਼ਾਂ ਦੀ ਕੁੱਲ ਗਿਣਤੀ 17,638 ਹੈ ਜਿਸ ਵਿਚੋਂ 15,820 ਮਰੀਜ਼ ਸਿਹਤਮੰਦ ਹੋ ਚੁੱਕੇ ਹਨ।

ਪਰ 548 ਲੋਕ ਇਸ ਲਾਗ ਦੀ ਬਿਮਾਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਇਸ ਸਮੇਂ ਜਲੰਧਰ ਜ਼ਿਲੇ ਦੇ ਵਿੱਚ 1,270 ਕੋਰੋਨਾ ਦੇ ਮਰੀਜ਼ ਐਕਟਿਵ ਹਨ। ਜਿੱਥੇ ਸ਼ੁੱਕਰਵਾਰ ਨੂੰ ਕੋਰੋਨਾ ਦੀ ਵਜਾ ਕਾਰਨ ਲਾਂਬੜਾ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਜਿਕ ਸਿੱਖਿਆ ਦਾ ਵਿਸ਼ਾ ਪੜ੍ਹਾਉਂਦੇ ਹੋਏ ਇਕ ਅਧਿਆਪਕ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 186 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਲੋਕਾਂ ਵਿੱਚ ਸ਼ਹਿਰ ਦੇ ਐਨਆਈਟੀ ਸਟਾਫ ਅਤੇ ਵਿਦਿਆਰਥੀ, ਨਹਿਰੂ ਗਾਰਡਨ ਸਕੂਲ ਦੇ 2 ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੂਲ ਫਿਲੌਰ ਦੇ ਅਧਿਆਪਕ ਅਤੇ ਸਿਵਲ ਹਸਪਤਾਲ ਦੇ ਨਰਸਿੰਗ ਕਾਲਜ ਦੇ ਵਿਦਿਆਰਥੀ ਇਸ ਸੂਚੀ ਵਿਚ ਸ਼ਾਮਲ ਹਨ।

ਇਨ੍ਹਾਂ ਲੋਕਾਂ ਤੋਂ ਇਲਾਵਾ ਸ਼ਹਿਰ ਦੇ ਵਿੱਚ ਰਹਿੰਦੇ ਸਾਬਕਾ ਮੇਅਰ ਦੀ ਵੀ ਇਸ ਵਾਇਰਸ ਦੇ ਨਾਲ ਗ੍ਰ-ਸ-ਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਲਾਂਬੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਮਾਜਕ ਸਿੱਖਿਆ ਦੇ ਅਧਿਆਪਕ ਦੀ ਕੋਰੋਨਾ ਕਾਰਨ ਮੌਤ ਹੋਣ ਤੋਂ ਪਹਿਲਾਂ ਉਸ ਨੇ ਆਪਣੇ ਆਪ ਨੂੰ 15 ਨਵੰਬਰ ਤੋਂ ਘਰ ਵਿੱਚ ਇਕਾਂਤਵਾਸ ਕੀਤਾ ਹੋਇਆ ਸੀ ਅਤੇ ਸਿਹਤ ਜ਼ਿਆਦਾ ਹੋਣ ਕਾਰਨ ਉਸ ਨੂੰ ਸਥਾਨਕ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਸੂਚੀ ਵਿੱਚ ਇਸ ਆਧਿਆਪਕ ਦੇ ਨਾਲ ਰਾਜ ਨਗਰ ਦਾ ਰਹਿਣ ਵਾਲਾ ਇਕ 58 ਸਾਲਾਂ ਵਿਅਕਤੀ, ਇੱਕ 62 ਸਾਲਾਂ ਔਰਤ ਅਤੇ ਬਲਵੰਤ ਨਗਰ ਦੇ ਰਹਿਣ ਵਾਲੇ ਦੋ 75 ਸਾਲਾਂ ਆਦਮੀ ਸ਼ਾਮਲ ਹਨ। ਸਿਹਤ ਵਿਭਾਗ ਦੇ ਅੰਕੜਿਆਂ ਉਪਰ ਗੌਰ ਕਰੀਏ ਤਾਂ ਪਿਛਲੇ 15 ਦਿਨਾਂ ਦੌਰਾਨ ਜ਼ਿਲੇ ਦੇ 60 ਤੋਂ ਵੱਧ ਅਧਿਆਪਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ।