ਪੰਜਾਬ ਚ ਇਥੇ ਵਿਆਹ ਦੀ ਜਾਗੋ ਤੇ ਜਾ ਰਹੇ ਪ੍ਰੀਵਾਰ ਦੇ ਮੈਂਬਰਾਂ ਦੀਆਂ ਵਿਛੀਆਂ ਲੋਥਾਂ, ਛਾਇਆ ਸੋਗ

3657

ਵਿਆਹ ਦੀ ਜਾਗੋ ਤੇ ਜਾ ਰਹੇ ਪ੍ਰੀਵਾਰ ਦੇ ਮੈਂਬਰਾਂ ਦੀਆਂ ਵਿਛੀਆਂ ਲੋਥਾਂ

2020 ਸਾਲ ਦੇ ਵਿੱਚ ਸ਼ੁਰੂ ਹੋਈ ਦੁੱਖਾਂ ਦਾ ਅੰਤ ਕਦੋਂ ਹੋਵੇਗਾ ਇਸ ਬਾਰੇ ਤਾਂ ਰੱਬ ਹੀ ਜਾਣਦਾ ਹੈ।ਇਸ ਸਾਲ ਦੇ ਵਿਚ ਦੁਨੀਆ ਦੇ ਉਪਰ ਜੋਂ ਕਹਿਰ ਗੁਜ਼ਰਿਆ ਹੈ, ਉਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ। ਇਸ ਦੁਨੀਆਂ ਤੋਂ ਗਏ ਹੋਏ ਲੋਕਾਂ ਦੀ ਕਦੇ ਵੀ ਕਮੀ ਪੂਰੀ ਨਹੀਂ ਹੋ ਸਕਦੀ। ਪੰਜਾਬ ਵਿੱਚ ਆਏ ਦਿਨ ਹੀ ਇਹੋ ਜਿਹੇ ਹਾਦਸੇ ਹੁੰਦੇ ਹਨ। ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁ-ਸ਼-ਕਿ- ਲ ਹੋ ਜਾਂਦਾ ਹੈ।

ਬਹੁਤ ਸਾਰੇ ਸੜਕ ਹਾਦਸਿਆਂ ਦੇ ਵਿੱਚ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਹਨ। ਕੁਝ ਦਿਨਾਂ ਚ ਹੀ ਬਹੁਤ ਸਾਰੀਆਂ ਵਿਆਹ ਵਾਲੇ ਘਰ ਵਿੱਚ ਖ਼ੁਸ਼ੀ ਦੀ ਜਗਾ ਤੇ ਗਮੀ ਦੀਆਂ ਖਬਰਾਂ ਆ ਰਹੀਆਂ ਹਨ। ਜਿਨ੍ਹਾਂ ਘਰਾਂ ਵਿੱਚ ਵਿਆਹ ਦੇ ਸੁਹਾਗ ਅਤੇ ਘੋੜੀਆਂ ਗਾਏ ਜਾਂਦੇ ਹਨ। ਉੱਥੇ ਕੁਝ ਹਾਦਸਿਆਂ ਕਾਰਨ ਕੀਰਨੇ ਪੈ ਰਹੇ ਹਨ। ਇਨ੍ਹਾਂ ਘਟਨਾਵਾਂ ਨੂੰ ਸੁਣ ਕੇ ਹਰ ਕੋਈ ਦੁਖੀ ਹੋ ਜਾਂਦਾ ਹੈ।

ਅਜਿਹਾ ਹੀ ਇਕ ਹਾਦਸਾ ਭਗਤਾ ਭਾਈਕਾ ਵਿੱਚ ਹੋਇਆ ਹੈ। ਜਿੱਥੇ ਇਕ ਵਿਆਹ ਦੀ ਜਾਗੋ ਤੇ ਜਾ ਰਹੇ ਪਰਿਵਾਰਕ ਮੈਂਬਰਾਂ ਦੀ ਮੌਤ ਕਾਰਨ ਵਿਆਹ ਵਾਲੇ ਘਰ ਸੋਗ ਛਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10:30 ਦੇ ਕਰੀਬ ਇਕ ਪਰਾਲੀ ਨਾਲ ਭਰੀ ਟਰਾਲੀ ਤੇ ਰੈਟਜ਼ ਕਾਰ ਦਾ ਐਕਸੀਡੈਂਟ ਪਿੰਡ ਸਿਰੀਏ ਵਾਲਾ ਵਿਖੇ ਹੋਣ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਰਕੇ ਖੁਸ਼ੀ ਵਾਲਾ ਮਾਹੌਲ ਗ਼ਮੀਂ ਵਿੱਚ ਬਦਲ ਗਿਆ ਹੈ।

ਇਸ ਭਿਆਨਕ ਹਾਦਸੇ ਦੌਰਾਨ ਪਿਉ ਪੁੱਤਰ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਪਰਿਵਾਰ ਵਿਆਹ ਦੀ ਜਾਗੋ ਤੇ ਲੇਡੀ ਸੰਗੀਤ ਦੀਆਂ ਰਸਮਾਂ ਤੋਂ ਬਾਅਦ ਵਾਪਸ ਆਪਣੇ ਘਰ ਆ ਰਹੇ ਸਨ। ਇਹ ਪ੍ਰੀਵਾਰ ਆਪਣੇ ਰਿਸ਼ਤੇਦਾਰੀ ਵਿੱਚ ਕੁੜੀ ਦੇ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਵਾਪਸ ਜਾਂਦੇ ਸਮੇਂ ਪਿੰਡ ਸਿਰੀਏ ਵਾਲਾ ਵਿਖੇ ਇਨ੍ਹਾਂ ਦੀ ਕਾਰ ਇਕ ਪਰਾਲੀ ਵਾਲੀ ਟਰਾਲੀ ਨਾਲ ਟਕਰਾ ਗਈ।

ਜਿਸ ਕਾਰਨ ਕੁਲਦੀਪ ਸਿੰਘ ਅਤੇ ਉਸ ਦੇ ਪੁੱਤਰ ਜਿਸ ਦੀ ਉਮਰ 14 ਸਾਲ ਸੀ ,ਦੀ ਮੌਤ ਹੋ ਗਈ, ਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਵਿਚ ਦੋ ਔਰਤਾਂ ਵੀ ਜ਼ਖਮੀ ਹੋ ਗਈਆਂ ਸਨ।ਇਹ ਸਾਰੇ ਮੈਂਬਰ ਵਿਆਹ ਵਿੱਚ ਹਿੱਸਾ ਲੈ ਕੇ ਵਾਪਸ ਆਪਣੇ ਘਰ ਆ ਰਹੇ ਸਨ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।