ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਹਾਲਾਤ ਦਿਨੋਂ-ਦਿਨ ਖ਼ਰਾਬ ਹੁੰਦੇ ਨਜ਼ਰ ਆ ਰਹੇ ਨੇ , ਦੂਜੇ ਪਾਸੇ ਲਗਾਤਾਰ ਭਗਵੰਤ ਮਾਨ ਸਰਕਾਰ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਿਥਿਤੀ ਤੇ ਕਾਬੂ ਪਾ ਰਹੀ ਹੈ l ਪਰ ਇਸ ਦੇ ਬਾਵਜੂਦ ਪੰਜਾਬ ਦਾ ਮਾਹੌਲ ਲਗਾਤਾਰ ਖ਼ਰਾਬ ਹੋ ਰਿਹਾ ਹੈ , ਇਸੇ ਵਿਚਾਲੇ ਹੁਣ , ਪੰਜਾਬ ‘ਚ ਅਜੇਹੀ ਰੂਹ ਕੰਬਾਊ ਘਟਨਾ ਵਾਪਰੀ ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ l ਦਰਅਸਲ ਇੱਕ ਗ੍ਰੰਥੀ ਤੇ ਹਮਲਾ ਕਰ ਕੇ ਹਮਲਾਵਰ ਉਸਦੀ ਲੱਤ ਕੱਟ ਕੇ ਆਪਣੇ ਨਾਲ ਲੈ ਗਏ l ਮਾਮਲਾ ਤਰਨਤਾਰਨ/ਖਡੂਰ ਸਾਹਿਬ ਤੋਂ ਸਾਹਮਣੇ ਆਇਆ ,ਜਿਥੇ ਜ਼ਿਲ੍ਹਾ ਤਰਨਤਾਰਨ ਨੇੜੇ ਇਕ ਦਿਲ ਕੰਬਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ।

ਐਥੇ ਬੀਤੀ ਦੇਰ ਰਾਤ ਗੁਰੂ ਘਰ’ਚ ਗ੍ਰੰਥੀ ਦੀ ਡਿਊਟੀ ਨਿਭਾਅ ਕੇ ਘਰ ਵਾਪਸ ਪਰਤਦੇ ਸਮੇ ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਨਾ ਹੀ ਨਹੀਂ ਸਗੋਂ ਇਹ ਹਮਲਾਵਰ ਇਨੇ ਖ਼ਤਰਨਾਕ ਸੀ ਕਿ ਉਹ ਗ੍ਰੰਥੀ ਸਿੰਘ ਦੀ ਲੱਤ ਵੱਢ ਕੇ ਨਾਲ ਹੀ ਲੈ ਗਏ। ਗ੍ਰੰਥੀ ਸਿੰਘ ਦੀ ਪਛਾਣ ਸੁਖਚੈਨ ਸਿੰਘ , ਉਮਰ 55 ਸਾਲ ਵਜੋਂ ਹੋਈ ।

ਓਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਸੁਖਚੈਨ ਸਿੰਘ ਡਿਊਟੀ ਕਰਕੇ ਰਾਤ 8 ਵਜੇ ਦੇ ਕਰੀਬ ਘਰ ਵਾਪਿਸ ਆ ਰਹੇ ਸੀ , ਇਸੇ ਸਮੇ ਕੁਝ ਅਣਪਛਾਤੇ ਵਿਅਕਤੀਆਂ ਵੱਲੋ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ, ਤੇ ਉਨ੍ਹਾਂ ਦੀ ਲੱਤ ਵੱਢ ਕੇ ਨਾਲ਼ ਲੈ ਗਏ l

ਇਸ ਹਮਲੇ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ , ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ , CCTV ਕੈਮਰੇ ਵੀ ਖੰਗਾਲੇ ਜਾ ਰਹੇ ਹਨ , ਦੂਜੇ ਪਾਸੇ ਜ਼ਖਮੀ ਗ੍ਰੰਥੀ ਨੂੰ ਇਲਾਜ਼ ਲਈ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ l ਪਰ ਇਸ ਘਟਨਾ ਨੇ ਪੂਰੇ ਇਲਾਕੇ ਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ l
 

                                       
                            
                                                                   
                                    Previous Postਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦੀ ਨਿਕਲੀਆਂ ਧਾਹਾਂ, ਸੋਹਰਿਆਂ ਤੇ ਲਾਏ ਇਹ ਦੋਸ਼
                                                                
                                
                                                                    
                                    Next PostCM ਹਾਊਸ ਚ ਤੈਨਾਤ ਨੌਜਵਾਨ ਪੁਲਿਸ ਵਾਲੇ ਨੇ ਚੁਕਿਆ ਖੌਫਨਾਕ ਕਦਮ, ਛੁੱਟੀ ਤੇ ਆਇਆ ਸੀ ਘਰ
                                                                
                            
               
                            
                                                                            
                                                                                                                                            
                                    
                                    
                                    



