ਪੰਜਾਬ ਚ ਇਥੇ ਵਾਪਰਿਆ ਵੱਡਾ ਦਰਦਨਾਕ ਹਾਦਸਾ , ਦਾਦੇ ਪੋਤੇ ਦੀ ਇਕੱਠਿਆਂ ਹੋਈ ਇਸ ਤਰਾਂ ਅਚਾਨਕ ਮੌਤ

2201

ਆਈ ਤਾਜਾ ਵੱਡੀ ਖਬਰ

ਪੰਜਾਬ ‘ਚ ਸੜਕੀ ਹਾਦਸਿਆਂ ‘ਚ ਹਰ ਰੋਜ਼ ਇਜਾਫਾ ਹੁੰਦਾ ਜਾ ਰਿਹਾ ਹੈ, ਜਿਨਾਂ ਸੜਕੀ ਹਾਦਸਿਆਂ ਵਿੱਚ ਲੋਕ ਆਪਣੀਆਂ ਕੀਮਤੀ ਜਾਨਾਂ ਗੁਵਾਉਂਦੇ ਪਏ ਹਨ। ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆ ਵਿੱਚ ਸੜਕੀ ਹਾਦਸਿਆਂ ਨਾਲ ਸੰਬੰਧਿਤ ਖਬਰਾਂ ਛਾਪਦੀਆਂ ਹਨ, ਜੋ ਇੱਕ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ l ਇਹਨਾਂ ਸੜਕੀ ਹਾਦਸਿਆਂ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਹਰ ਰੋਜ਼ ਹੁੰਦਾ ਪਿਆ ਹੈ l ਜਿਸ ਦਾ ਖਮਿਆਜਾ ਪੰਜਾਬੀਆਂ ਨੂੰ ਭੁਗਤਨਾ ਪੈ ਰਿਹਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦਾਦੇ ਪੋਤੇ ਦੀ ਇਕੱਠਿਆ ਮੌਤ ਹੋ ਗਈ l

ਜਿਸ ਕਾਰਨ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਇਹ ਰੂਹ ਕੰਬਾਊ ਮਾਮਲਾ ਗੜਦੀਵਾਲ ਦੇ ਦਸੂਹਾ ਰੋਡ ਤੇ ਪੈਂਦੇ ਪਿੰਡ ਅਰਗੋਵਾਲ ਪੰਪ ਨੇੜੇ ਵਾਪਰਿਆ, ਜਿੱਥੇ ਹਾਦਸੇ ਦੌਰਾਨ ਮੋਟਰਸਾਈਕਲ ਤੇ ਬਰੀਜਾਂ ਗੱਡੀ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ l ਜਿਸ ’ਚ ਮੋਟਰਸਾਈਕਲ ਸਵਾਰ ਦਾਦੇ-ਪੋਤੇ ਦੀ ਮੌਤ ਹੋ ਗਈ l ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਦਾਦਾ ਪੋਤਾ ਮੋਟਰਸਾਈਕਲ ਤੇ ਆਪਣੇ ਪਿੰਡ ਤੋਂ ਮਾਨਗੜ ਪਿੰਡ ਵੱਲ ਨੂੰ ਜਾਂਦੇ ਪਏ ਸੀ, ਇਸੇ ਦੌਰਾਨ ਜਦੋਂ ਉਹ ਪੈਟਰੋਲ ਪੰਪ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਗੱਡੀ ਨੇ ਉਹਨਾਂ ਵਿੱਚ ਟੱਕਰ ਮਾਰ ਦਿੱਤੀ l

ਜਿਸ ਕਾਰਨ ਉਨਾਂ ਦੇ ਗੰਭੀਰ ਸੱਟਾਂ ਲੱਗੀਆਂ ਤੇ ਸੱਟਾਂ ਲੱਗਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨਾਂ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮ੍ਰਿਤਕਾ ਦੀ ਪਹਿਚਾਨ ਰਾਜਿੰਦਰ ਪ੍ਰਸ਼ਾਦ ਪੁੱਤਰ ਹੰਸਰਾਜ, ਉਮਰ 66 ਸਾਲਾਂ,ਵਾਸੀ ਅਰਗੋਵਾਲ ਆਪਣੇ ਪੋਤਰੇ ਲਕਸ ਪੁੱਤਰ ਸੰਦੀਪ ਕੁਮਾਰ ਉਮਰ 3 ਸਾਲਾਂ ਵਜੋਂ ਹੋਈ l

ਉੱਥੇ ਹੀ ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ਤੇ ਪੁੱਜੀਆਂ ਜਿਨਾਂ ਵੱਲੋਂ ਦੋਵੇਂ ਲਾਸ਼ਾਂ ਤੇ ਵਾਹਨ ਕਬਜ਼ੇ ਵਿੱਚ ਲੈ ਕੇ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ l ਪਰ ਇਸ ਦਰਦਨਾਕ ਹਾਦਸੇ ਕਾਰਨ ਪੂਰੇ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l