ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ , ਦੇਖਣ ਵਾਲਿਆਂ ਦੇ ਉਡੇ ਹੋਸ਼

ਤਾਜਾ ਵੱਡੀ ਖਬਰ

ਦੇਸ਼ ਅੰਦਰ ਵਾਪਰੀਆਂ ਘਟਨਾਵਾਂ ਦਾ ਅੰਤ ਪਤਾ ਨਹੀਂ ਕਦੋਂ ਹੋਵੇਗਾ। ਦਿਨ-ਬ-ਦਿਨ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਆਏ ਦਿਨ ਹੀ ਅਜਿਹੀਆਂ ਦੁੱਖ ਭਰੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਜਿਸ ਨੂੰ ਸੁਣ ਕੇ ਮਨ ਨੂੰ ਬਹੁਤ ਦੁੱਖ ਪਹੁੰਚਦਾ ਹੈ। ਨਿੱਤ ਹੀ ਸੜਕ ਹਾਦਸਿਆਂ ਦੀਆਂ ਖ਼ਬਰਾਂ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਅਜਿਹੀ ਖਬਰ ਸਾਹਮਣੇ ਆਈ ਹੈ ,ਜਿੱਥੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਦੇ ਜੀ ਟੀ ਰੋਡ ਟਿੱਬਾ ਚੌਂਕ ਲਾਗੇ ਵਾਪਰੀ ਹੈ। ਜਿੱਥੇ ਇੱਕ ਤੇਜ਼ ਰਫ਼ਤਾਰ ਟਰੱਕ ਚਾਲਕ ਵੱਲੋਂ ਇਕ ਕਾਰ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਕਾਰ ਵਿੱਚ ਸਵਾਰ ਤਿੰਨ ਪਰਿਵਾਰਕ ਮੈਂਬਰ ਕਪੂਰਥਲਾ ਦੇ ਅਰਬਨ ਅਸਟੇਟ ਦੇ ਵਾਸੀ ਹਨ।

ਇਹ ਪਰਿਵਾਰਕ ਮੈਂਬਰ ਸ਼ਨੀਵਾਰ ਨੂੰ ਜਮੁਨਾਨਗਰ ਜਾਣ ਲਈ ਰਵਾਨਾ ਹੋਏ ਸਨ। ਜਦੋਂ ਇਹ ਸ਼ਾਮ 4:30 ਵਜੇ ਲੁਧਿਆਣਾ ਦੇ ਜਲੰਧਰ ਬਾਈਪਾਸ ਤੋਂ ਬਸਤੀ ਜੋਧੇਵਾਲ ਚੌਂਕ ਹੁੰਦੇ ਹੋਏ ਟਿੱਬਾ ਚੌਂਕ ਕੋਲ ਪਹੁੰਚੇ ਤਾਂ ਪਿਛੋਂ ਇਕ ਤੇਜ਼ ਰਫਤਾਰ ਟਰੱਕ ਨੇ ਗੱਡੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਕਾਰ ਇੱਕਦਮ ਘੁੰਮ ਗਈ ਅਤੇ ਟਰੱਕ ਵੱਲੋਂ ਕਾਰ ਨੂੰ ਘੜੀਸਦੇ ਹੋਏ ਡਿਵਾਈਡਰ ਦੀ ਗਰਿਲ ਵਿਚਾਲੇ ਦਬਾ ਦਿੱਤਾ।

ਟੱਕਰ ਇੰਨੀ ਭਿਆਨਕ ਸੀ, ਕਿ ਹੈ ਕਾਰ ਦੇ ਪੁਰਜ਼ੇ ਦੂਰ ਜਾ ਕੇ ਡਿੱਗੇ। ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪੁਲਿਸ ਵੱਲੋਂ ਘਟਨਾ ਸਥਾਨ ਤੇ ਤੁਰੰਤ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਟਰੱਕ ਨੂੰ ਪਿੱਛੇ ਕਰ ਕੇ ਜਸਵੀਰ ਸਿੰਘ ਅਤੇ ਉਸ ਦੇ ਪਿਤਾ ਸਰਦੂਲ ਸਿੰਘ ਨੂੰ ਸੁਰਖਿਅੱਤ ਬਾਹਰ ਕੱਢ ਲਿਆ ਗਿਆ। ਕਾਰ ਚਲਾ ਰਹੀ ਰੇਲਵੇ ਵਿੱਚੋਂ ਸੇਵਾਮੁਕਤ ਮੁਲਾਜ਼ਮ ਜਸਵੀਰ ਸਿੰਘ ਦੀ ਧੀ ਅਮਨਪ੍ਰੀਤ ਕੌਰ ਨੂੰ ਕਾਰ ਦਾ ਦਰਵਾਜ਼ਾ ਕੱਟ ਕੇ ਬਾਹਰ ਕੱਢਿਆ ਗਿਆ। ਅਮਨਪ੍ਰੀਤ ਇਸ ਘਟਨਾ ਵਿਚ ਗੰਭੀਰ ਜ਼ਖਮੀ ਹੋ ਗਈ ਹੈ।

ਅਮਨਪ੍ਰੀਤ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਸ ਦੇ ਕੁਝ ਫਰੈਕਚਰ ਹੋ ਗਏ ਹਨ। ਇਸ ਹਾਦਸੇ ਕਾਰਨ ਜੀ ਟੀ ਰੋਡ ਤੇ ਦੋ ਘੰਟੇ ਤੱਕ ਜਾਮ ਲੱਗਾ ਰਿਹਾ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਹਰਿਆਣਾ ਦੇ ਨੰਬਰ ਵਾਲੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ । ਟਿੱਬਾ ਥਾਣੇ ਦੇ ਐਸ ਐਚ ਓ ਦਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।