ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਇਸ ਇਲਾਕੇ ਵਿਚ ਵਾਪਰਿਆ ਭਿਆਨਕ ਹਾਦਸਾ, ਹਰ ਪਾਸੇ ਮੱਚ ਗਈ ਹਾਹਾ ਕਾਰ। ਦਰਅਸਲ ਪੈਂਚਰ ਲਗਾਉਣ ਲਈ ਟਾਇਰ ਬਦਲ ਰਹੇ ਵਿਅਕਤੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਉਨ੍ਹਾਂ ਵਿਅਕਤੀਆਂ ਨੂੰ ਟਰੱਕ ਨੇ ਬੁਰੀ ਤਰ੍ਹਾਂ ਦਰੜਿਆ, ਮੌਕੇ ‘ਤੇ ਹੋਈ ਮੌਤ। ਦੱਸ ਦਈਏ ਇਹ ਭਿਆਨਕ ਹਾਦਸਾ ਜਲੰਧਰ ਵਿਖੇ ਵਾਪਰਿਆ ਜਿਥੇ ਥਾਣਾ ਲਾਂਬੜਾ ਅਧੀਨ ਪਿੰਡ ਸਿੰਘਾਂ ਨੇੜੇ ਜਲੰਧਰ-ਨਕੋਦਰ ਹਾਈਵੇ ‘ਤੇ ਪੈਂਚਰ ਟਾਇਰ ਬਦਲ ਰਹੇ 2 ਨੌਜਵਾਨਾਂ ਨੂੰ ਟਰੱਕ ਨੇ ਬੁਰੀ ਤਰ੍ਹਾਂ ਦਰੜ ਦਿੱਤਾ। ਹਾਦਸਾ ਐਨਾ ਭਿਆਨਕ ਸੀ ਕਿ ਦੋਨਾਂ ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਜਾਣਕਾਰੀ ਦੇ ਮੁਤਾਬਿਕ ਮੇਨ ਰੋਡ ‘ਤੇ ਦੋ ਨੌਜਵਾਨ ਟਰੱਕ ਦਾ ਪੈਂਚਰ ਹੋਇਆ ਟਾਇਰ ਜੈੱਕ ਲਗਾ ਕੇ ਬਦਲ ਰਹੇ ਸੀ ਪਰ ਅਚਾਨਕ ਪਿੱਛੋਂ ਆ ਰਹੇ ਤੇਜ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਬੁਰੀ ਤਰਾਂ ਦਰੜ ਦਿੱਤਾ। ਇਸ ਸੜਕ ਹਾਦਸੇ ਵਿਚ 2 ਟਰੱਕ ਡਰਾਈਵਰਾਂ ਦੀ ਮੌਤ ਹੋ ਗਈ। ਉਥੇ ਹੀ ਇਸ ਹਾਦਸੇ ਸਬੰਧੀ ਲੋਕਾਂ ਦਾ ਕਹਿਣਾ ਸੀ ਕਿ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਪਰਖੱਚੇ ਉਡ ਗਏ। ਜਾਣਕਾਰੀ ਦੇ ਮੁਤਾਬਿਕ ਦੋਵੇਂ ਚਾਲਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਚ ਭਿਜਵਾ ਦਿੱਤਾ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਸੀ।

ਇਸ ਤੋਂ ਇਲਾਵਾ ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਿਸ ਗੱਡੀ ਨੇ ਕੈਂਟਰ ਨੂੰ ਟੱਕਰ ਮਾਰੀ ਉਹ ਕਾਫੀ ਤੇਜ਼ ਰਫਤਾਰ ਨਾਲ ਆ ਰਹੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਤ ਤੋਂ ਚੱਲੇ ਡਰਾਈਵਰ ਦੀ ਗੱਡੀ ਚਲਾਉਂਦੇ ਸਮੇਂ ਅੱਖ ਲੱਗ ਗਈ ਹੋਵੇਗੀ। ਉਹ ਟਰੱਕ ਚਲਾਉਂਦੇ ਸਮੇਂ ਸੌਂ ਗਿਆ ਜਿਸ ਦੀ ਕਾਰਨ ਨਾਲ ਭਿਆਨਕ ਹਾਦਸਾ ਵਾਪਰ ਗਿਆ।

ਦੂਜੇ ਪਾਸੇ ਇਸ ਮਾਮਲੇ ਸਬੰਧੀ ਪੁਲਿਸ ਵੱਲੋ ਕਰਵਾਈ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਕਾਰਨ ਸਾਹਮਣੇ ਆਉਣਗੇ ਉਨ੍ਹਾਂ ਦੇ ਅਧਾਰ ‘ਤੇ ਬਣਦੀ ਕਰਵਾਈ ਜਲਦ ਕੀਤੀ ਜਾਵੇਗੀ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ, ਪੈਂਚਰ ਲਗਾਉਣ ਲਈ ਟਾਇਰ ਬਦਲ ਰਹਿਆਂ ਨੂੰ ਟਰੱਕ ਨੇ ਦਰੜਿਆ ਹੋਈ ਮੌਤ
                                                      
                              ਤਾਜਾ ਖ਼ਬਰਾਂ                               
                              ਪੰਜਾਬ ਚ ਇਥੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ, ਪੈਂਚਰ ਲਗਾਉਣ ਲਈ ਟਾਇਰ ਬਦਲ ਰਹਿਆਂ ਨੂੰ ਟਰੱਕ ਨੇ ਦਰੜਿਆ ਹੋਈ ਮੌਤ
                                       
                            
                                                                   
                                    Previous Postਪੰਜਾਬ ਵਾਸੀਆਂ ਲਈ ਆਈ ਵੱਡੀ ਖੁਸ਼ਖਬਰੀ, ਹੋਣ ਜਾ ਰਹੇ ਇਹ ਟੋਲ ਪਲਾਜ਼ਾ ਬੰਦ
                                                                
                                
                                                                    
                                    Next Postਇਥੇ ਕੁਤਿਆਂ ਨੂੰ ਸੰਭਾਲਣ ਦਾ ਮਿਲ ਰਿਹਾ 1 ਕਰੋੜ , ਅਜੀਬ ਤਰਾਂ ਆਫਰ ਦੇਖ ਹਰੇਕ ਰਹੇ ਗਿਆ ਦੰਗ
                                                                
                            
               
                            
                                                                            
                                                                                                                                            
                                    
                                    
                                    



