ਪੰਜਾਬ ਚ ਇਥੇ ਵਾਪਰਿਆ ਕਹਿਰ ਹੋਈਆਂ ਮੌਤਾਂ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਸੜਕ ਹਾਦਸਿਆਂ ਰਾਹੀਂ ਰੋਜ਼ਾਨਾ ਹੀ ਕਈ ਕੀਮਤੀ ਜਾਨਾਂ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੀਆਂ ਹਨ। ਸੂਬੇ ਅੰਦਰ ਹਾਲ ਹੀ ਦੇ ਦਿਨਾਂ ਦੌਰਾਨ ਦੋ ਦਰਜਨ ਤੋਂ ਵੱਧ ਸੜਕ ਦੁਰਘਟਨਾਵਾਂ ਵੱਖ-ਵੱਖ ਜ਼ਿਲਿਆਂ ਵਿੱਚ ਦਰਜ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਹੁਣ ਤੱਕ ਤਕਰੀਬਨ 32 ਲੋਕ ਆਪਣਾ ਦਮ ਤੋੜ ਚੁੱਕੇ ਹਨ ਅਤੇ ਇਨ੍ਹਾਂ ਦੁਖਦਾਈ ਖਬਰਾਂ ਵਿੱਚ ਉਸ ਵੇਲੇ ਵਾਧਾ ਹੋ ਗਿਆ ਜਦੋਂ ਜ਼ੀਰਕਪੁਰ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਾਦਸਾ ਇੱਥੋਂ ਦੇ ਸਥਾਨਕ ਏਅਰਪੋਰਟ ਚੌਂਕ ਵਿਖੇ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਸਕਾਰਪੀਓ ਕਾਰ ਚੌਂਕ ਵਿੱਚ ਖੜ੍ਹੀ ਇੱਕ ਆਲਟੋ ਕਾਰ ਨਾਲ ਜਾ ਟ-ਕ-ਰਾ-ਈ ਅਤੇ ਜਿਸ ਨਾਲ ਆਲਟੋ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਰ ਅਸਲ ਨੀਰਜ ਸਚਦੇਵਾ ਉਰਫ਼ ਨੰਦੂ ਜੋ ਅਬੋਹਰ ਦੇ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਸੀ ਅਤੇ ਚੰਡੀਗੜ੍ਹ ਵਿਖੇ ਜੌਬ ਕਰਦਾ ਸੀ। ਚੰਡੀਗੜ੍ਹ ਜਾਣ ਵਾਸਤੇ ਉਸ ਨੇ ਬੀਤੀ ਰਾਤ ਮੋਬਾਇਲ ਐਪਲੀਕੇਸ਼ਨ ਨਾਲ ਇੱਕ ਕੈਬ ਦੀ ਬੁਕਿੰਗ ਕੀਤੀ।

ਜਿਸ ਵਿੱਚ ਚੰਡੀਗੜ੍ਹ ਜਾਣ ਵਾਸਤੇ ਪ੍ਰੇਮ ਨਗਰ ਦਾ ਰਹਿਣ ਵਾਲਾ ਇਸ਼ੂ ਮਦਾਨ ਵੀ ਸਵਾਰ ਹੋ ਗਿਆ ਅਤੇ ਚੰਡੀਗੜ੍ਹ ਜਾਣ ਵਾਸਤੇ ਅਬੋਹਰ-ਬਠਿੰਡਾ ਦੇ ਰਸਤੇ ਵਿੱਚ ਪੈਂਦੇ ਗਿੱਦੜਬਾਹਾ ਤੋਂ ਬੰਟੀ ਨਾਂ ਦਾ ਨੌਜਵਾਨ ਵੀ ਇਸੇ ਹੀ ਆਲਟੋ ਕੈਬ ਵਿੱਚ ਸਵਾਰ ਹੋ ਗਿਆ। ਜਦੋਂ ਇਹ ਕਾਰ ਆਪਣਾ ਰਸਤਾ ਤੈਅ ਕਰਦੀ ਹੋਈ ਚੰਡੀਗੜ੍ਹ ਦੇ ਜ਼ੀਰਕਪੁਰ ਏਅਰਪੋਰਟ ਰੋਡ ਨਜ਼ਦੀਕ ਪੈਂਦੇ ਚੌਕ ਵਿੱਚ ਪੁੱਜੀ ਤਾਂ ਪਿੱਛੋਂ ਬਹੁਤ ਤੇਜ਼ੀ ਨਾਲ ਆ ਰਹੀ ਕਾਲੇ ਰੰਗ ਦੀ ਸਕਾਰਪੀਓ ਕਾਰ ਡਿਵਾਈਡਰ ਨਾਲ ਟ-ਕ-ਰਾ- ਅ ਕੇ ਆਲਟੋ ਕਾਰ ਵਿੱਚ ਜਾ ਵੱਜੀ।

ਇਸ ਹੋਈ ਟੱਕਰ ਵਿੱਚ ਆਲਟੋ ਗੱਡੀ ਨੁ-ਕ-ਸਾ-ਨੀ ਗਈ ਜਿਸ ਵਿੱਚ ਸਵਾਰ ਚਾਰੇ ਨੌਜਵਾਨ ਜ਼ਖਮੀ ਹੋ ਗਏ। ਇਸ ਦੁਰਘਟਨਾ ਵਿੱਚ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਅਬੋਹਰ ਦੇ ਰਹਿਣ ਵਾਲੇ ਨੀਰਜ ਸਚਦੇਵਾ ਅਤੇ ਗਿੱਦੜਬਾਹਾ ਦੇ ਵਸਨੀਕ ਬੰਟੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜਦਕਿ ਜ਼ਖ਼ਮੀ ਹੋਏ ਕਾਰ ਦੇ ਡਰਾਈਵਰ ਅਤੇ ਅਬੋਹਰ ਦੇ ਵਾਸੀ ਇਸ਼ੂ ਮਦਾਨ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਥਾਣਾ ਜੀਰਕਪੁਰ ਦੀ ਪੁਲਸ ਨੇ ਕੇਸ ਦਰਜ ਕਰ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।