BREAKING NEWS
Search

ਪੰਜਾਬ ਚ ਇਥੇ ਵਾਪਰਿਆ ਕਹਿਰ ਦੀਵਾਲੀ ਦੀਆਂ ਖੁਸ਼ੀਆਂ ਚ ਪਿਆ ਮਾਤਮ

ਆਈ ਤਾਜਾ ਵੱਡੀ ਖਬਰ

ਦੀਵਾਲੀ ਦੇ ਤਿਉਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਦੁਖਾਂਤਕ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿੱਚ ਲੱਖਾਂ ਦੀ ਗਿਣਤੀ ਦਾ ਮਾਲੀ ਨੁਕਸਾਨ ਹੋ ਗਿਆ। ਜਿੱਥੇ ਇੱਕ ਪਾਸੇ ਲੋਕ ਇਸ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਸਨ ਉੱਥੇ ਦੂਜੇ ਪਾਸੇ ਹੋਈਆਂ ਇਹਨਾਂ ਘਟਨਾਵਾਂ ਕਾਰਨ ਕਈ ਘਰਾਂ ਦੇ ਚਿਰਾਗ ਬੁਝ ਗਏ। ਹੱਸਦੇ ਖੇਡਦੇ ਲੋਕਾਂ ਦੇ ਘਰ ਮਾਤਮ ਛਾ ਗਿਆ।

ਹੁਸ਼ਿਆਰਪੁਰ ਦੇ ਵਿੱਚ ਦੀਵਾਲੀ ਦੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਕਾਰ ਅੱਗ ਨਾਲ ਸੜ ਗਈ। ਇਸ ਕਾਰ ਵਿੱਚ ਸਵਾਰ ਹੋ ਕੇ ਪ੍ਰਸਿੱਧ ਸੀਨੀਅਰ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਸ ਦੀ ਜੂਨੀਅਰ ਵਕੀਲ ਸਿਆ ਖੁੱਲਰ ਜਾ ਰਹੇ ਸਨ ਤੇ ਅਚਾਨਕ ਹੀ ਇਹ ਕਾਰ ਦੁਰਘਟਨਾ ਗ੍ਰਸਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਹੁਸ਼ਿਆਰਪੁਰ ਵਿਖੇ ਤਕਰੀਬਨ ਰਾਤ 10 ਵਜੇ ਵਾਪਰਿਆ।

ਸੀਆ ਖੁੱਲਰ ਦੇ ਪਤੀ ਸੁਭਾਸ਼ ਚੰਦਰ ਖੁੱਲਰ ਨੇ ਬੀਤੀ ਰਾਤ ਨੋਇਡਾ ਜਾਣਾ ਸੀ ਜਿਸ ਕਾਰਨ ਭਗਵੰਤ ਕਿਸ਼ੋਰ ਅਤੇ ਸੀਆ ਉਸ ਨੂੰ ਛੱਡਣ ਵਾਸਤੇ ਪੁਰਹੀਰਾਂ ਬਾਈਪਾਸ ਤੱਕ ਗਏ ਸਨ। ਉੱਥੇ ਹੀ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਉਸ ਤੋਂ ਬਾਅਦ ਉਹ ਚੰਡੀਗੜ੍ਹ ਰੋਡ ਵੱਲ ਮੁੜ ਗਏ। ਇੱਥੋਂ ਥੋੜ੍ਹੀ ਦੂਰ ਜਾਂਦੇ ਹੀ ਉਨ੍ਹਾਂ ਦੀ ਗੱਡੀ ਇੱਕ ਦਰੱਖਤ ਨਾਲ ਟਕਰਾ ਗਈ। ਇਹ ਹਾਦਸਾ ਹੁੰਦੇ ਸਾਰ ਹੀ ਗੱਡੀ ਨੂੰ ਅੱਗ ਲੱਗ ਗਈ।

ਇਹ ਅੱਗ ਇੰਨੀ ਭਿ-ਆ-ਨ- ਕ ਸੀ ਗੱਡੀ ਵਿੱਚ ਸਵਾਰ ਸੀਆ ਅਤੇ ਭਗਵੰਤ ਕਿਸ਼ੋਰ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ। ਇਸ ਭਿਆਨਕ ਅੱਗ ਵਿਚ। ਸ-ੜ- ਨ। ਕਰਕੇ ਉਹਨਾਂ ਦੋਵਾਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਮਿਲ ਕੇ ਗੱਡੀ ਨੂੰ ਲੱਗੀ ਹੋਈ ਅੱਗ ਨੂੰ ਬੁਝਾਇਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸਥਾਨਕ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਮੌਕੇ ਉੱਪਰ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਦੀਵਾਲੀ ਮੌਕੇ ਵਾਪਰੀ ਇਸ ਘਟਨਾ ਕਾਰਨ ਦੋਵਾਂ ਪਰਿਵਾਰਾਂ ਦੇ ਘਰ ਮਾਤਮ ਦਾ ਮਾਹੌਲ ਛਾ ਗਿਆ ਹੈ।