ਪੰਜਾਬ ਚ ਇਥੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਈ ਲਗੀ ਇਹ ਪਾਬੰਦੀ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸੂਬੇ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਅੰਦਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਦੇ ਕੇ ਕੋਈ ਨਾ ਕੋਈ ਪਾਬੰਧੀ ਲਗਾਈ ਜਾ ਰਹੀ ਹੈ। ਜਿਸ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਨਾਲ ਹੀ ਸ਼ਰਾਰਤੀ ਅਨਸਰਾਂ ਨੂੰ ਵੀ ਉਨਾ ਦੇ ਮਨਸੂਬਿਆਂ ਵਿੱਚ ਕਾਮਯਾਬ ਹੋਣ ਤੋਂ ਰੋਕਿਆ ਜਾ ਸਕੇ। ਕਿਉਂਕਿ ਤਿਉਹਾਰਾਂ ਦਾ ਮੌਸਮ ਆਉਣ ਕਾਰਨ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਨਾ ਕਿਸੇ ਘਟਨਾ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਜਿਸ ਨੂੰ ਰੋਕਣ ਲਈ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਤਰਾਂ ਹੀ ਹੁਣ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਲਈ ਪਾਬੰਦੀ ਲਗੀ ਹੈ। ਖਬਰ ਰੂਪਨਗਰ ਤੋ ਹੈ ਜਿੱਥੇ, ਜਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਸੋਨਾਲੀ ਗਿਰੀ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ , ਮਕਾਨ ਮਾਲਕਾ, ਕਾਰਖਾਨੇਦਾਰਾਂ, ਹੋਟਲ, ਖੇਤੀਬਾੜੀ ਫਾਰਮ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਅਜੇ ਕਿਸੇ ਵੀ ਵਿਅਕਤੀ ਨੂੰ ਕੱਚੇ ਜਾ ਪੱਕੇ ਤੌਰ ਤੇ ਕੰਮ ਉਪਰ ਨਾ ਰੱਖਣ।

ਮੈਡਮ ਸੋਨਾਲੀ ਗਿਰੀ ਨੇ ਕਿਹਾ ਹੈ ਕਿ ਜਿਲਾ ਰੂਪਨਗਰ ਦੀ ਹੱਦ ਅੰਦਰ ਬਿਨਾਂ ਇਜਾਜ਼ਤ ਤੋਂ ਕਿਸੇ ਵੀ ਵਿਅਕਤੀ ਵਲੋਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਕੋਈ ਵੀ ਲਾਊਡ ਜਾ ਆਵਾਜ਼ੀ ਯੰਤਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਜੇਕਰ ਕੋਈ ਇਸ ਹੁਕਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਵੇਲੇ ਹੀ ਉਸ ਦੇ ਖਿਲ਼ਾਫ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਉਸ ਤੇ ਕਾਰਵਾਈ ਕੀਤੀ ਜਾਵੇਗੀ।

ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਲਾਊਡ ਸਪੀਕਰ ਜਾ ਆਵਾਜ਼ੀ ਯੰਤਰ ਦੀ ਵਰਤੋਂ ਦੀ ਪੂਰਨ ਪਾਬੰਦੀ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ । ਉਨ੍ਹਾਂ ਕਿਹਾ ਕਿ ਅਗਰ ਕਿਸੇ ਮਕਾਨ ਮਾਲਕ ਵਲੋਂ ਕੋਈ ਕਿਰਾਏਦਾਰ, ਉਦਯੋਗਿਕ ਅਦਾਰੇ, ਖੇਤੀਬਾੜੀ ਨਾਲ ਸਬੰਧਿਤ ਕੰਮ ਲਈ ਕਿਸੇ ਵਿਅਕਤੀ ਨੂੰ ਕੰਮ ਤੇ ਰੱਖਿਆ ਜਾਂਦਾ ਹੈ ਤਾਂ ਉਸ ਦੀ ਸਾਰੀ ਜਾਣਕਾਰੀ ,ਸਹੀ ਪਤਾ, ਸਹੀ ਸੂਚਨਾ ,ਜਿਸ ਵਿਚ ਉਸ ਵਿਅਕਤੀ ਦਾ ਪਤਾ,ਨਾਮ, ਫੋਟੋ, ਆਦਿ ਆਪਣੇ ਨੇੜੇ ਥਾਣੇ ਵਿਚ ਤੁਰੰਤ ਦਰਜ ਕਰਵਾਈ ਜਾਵੇ।