ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਮੌਸਮ ਦੀ ਤਬਦੀਲੀ ਕਾਰਨ ਕਈ ਭਿਆਨਕ ਸੜਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ। ਮੌਸਮ ਵਿਭਾਗ ਵੱਲੋਂ ਜਿਥੇ ਸਮੇਂ-ਸਮੇਂ ਤੇ ਆਉਣ ਵਾਲੇ ਮੌਸਮ ਬਾਰੇ ਜਾਣਕਾਰੀ ਮੁਹਾਈਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਪਹਿਲਾ ਹੀ ਸਾਵਧਾਨੀ ਵਰਤਣ। ਪਰ ਕੁਝ ਡਰਾਈਵਰਾਂ ਵੱਲੋਂ ਜਿੱਥੇ ਲੰਮੇ ਸਮੇਂ ਤੱਕ ਡਰਾਈਵਿੰਗ ਕੀਤੀ ਜਾਂਦੀ ਹੈ ਉਥੇ ਹੀ ਨੀਂਦ ਪੂਰੀ ਨਾ ਹੋਣ ਕਾਰਨ ਵੀ ਅਚਾਨਕ ਨੀਂਦ ਆ ਜਾਣ ਤੇ ਕਈ ਤਰਾਂ ਦੇ ਭਿਆਨਕ ਸੜਕ ਹਾਦਸੇ ਵਾਪਰਦੇ ਹਨ। ਕੁਝ ਲੋਕਾਂ ਵੱਲੋਂ ਵਰਤੀ ਜਾਂਦੀ ਇਸ ਤਰ੍ਹਾਂ ਦੀ ਅਣਗਹਿਲੀ ਦੇ ਕਾਰਨ ਹੀ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਤੇ ਬਹੁਤੇ ਲੋਕਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ।

ਇਸ ਲਈ ਸਰਕਾਰ ਵੱਲੋਂ ਵਾਹਨ ਚਾਲਕਾਂ ਨੂੰ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਵੀ ਕੀਤੀ ਜਾਂਦੀ ਹੈ। ਹੁਣ ਪੰਜਾਬ ਵਿੱਚ ਇਥੇ ਰਾਤ ਦੇ ਹਨੇਰੇ ਵਿੱਚ ਇਸ ਤਰਾਂ ਭਿਆਨਕ ਹਾਦਸਾ ਵਾਪਰਿਆ ਇਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੋਹੀਆਂ ਨਜ਼ਦੀਕ ਪੈਂਦੇ ਪਿੰਡ ਬਾੜਾ ਬੁੱਧ ਸਿੰਘ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵੱਡਾ ਟਰਾਲਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਭਿਆਨਕ ਹਾਦਸਾ ਤੜਕੇ 4:15 ਵਜੇ ਵਾਪਰਿਆ ਹੈ।

ਜਦੋ ਇਹ ਵੱਡਾ ਟਰਾਲਾ ਆ ਰਿਹਾ ਸੀ ਤਾਂ ਅਚਾਨਕ ਹੀ ਸੜਕ ਦੇ ਨਜ਼ਦੀਕ ਸਫੈਦਿਆਂ ਨਾਲ ਟਕਰਾ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਡਰਾਈਵਰ ਅਤੇ ਕੰਡਕਟਰ ਬੁਰੀ ਤਰ੍ਹਾਂ ਫਸ ਗਏ। ਘਟਨਾ ਸਥਾਨ ਤੇ ਪਹੁੰਚੇ ਪਿੰਡ ਵਾਸੀਆਂ ਵੱਲੋਂ ਸਫੈਦੇ ਨੂੰ ਕੱਟ ਕੇ ਕਾਫੀ ਜੱਦੋਜਹਿਦ ਤੋਂ ਬਾਅਦ ਜਿਥੇ ਕੰਡਕਟਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਓਥੇ ਹੀ ਪੁਲਿਸ ਪ੍ਰਸ਼ਾਸਨ ਅਤੇ ਲੋਹੀਆਂ ਤੋਂ ਮੰਗਵਾਈ ਗਈ ਕਰੇਂਨ ਕਾਰਨ ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਡਰਾਈਵਰ ਨੂੰ ਬਾਹਰ ਕੱਢਣ ਵਿੱਚ ਕਾਮਯਾਬੀ ਹਾਸਲ ਹੋਈ।

ਜਿਸ ਤੋਂ ਬਾਅਦ ਕੰਡਕਟਰ ਅਤੇ ਡਰਾਈਵਰ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਪੁਲਿਸ ਵੱਲੋਂ ਪਿੰਡ ਵਾਸੀਆਂ ਅਤੇ ਪੁਲੀਸ ਨੂੰ ਸੂਚਨਾ ਦੇਣ ਵਾਲੇ ਨੌਜਵਾਨ ਅਜਮੇਰ ਸਿੰਘ ਦੀ ਪ੍ਰਸੰਸਾ ਕੀਤੀ ਗਈ ਹੈ। ਜਿਨ੍ਹਾਂ ਸਭ ਦੀ ਮਦਦ ਨਾਲ ਡਰਾਈਵਰ ਅਤੇ ਕੰਡਕਟਰ ਨੂੰ ਬਚਾਇਆ ਗਿਆ ਹੈ।


                                       
                            
                                                                   
                                    Previous Postਜੇਲ ਚ ਬੰਦ ਭਾਈ ਬਲਵੰਤ ਸਿੰਘ ਰਾਜ਼ੋਆਣਾ ਬਾਰੇ ਆਈ ਇਹ ਮਾੜੀ ਖਬਰ ਕਰਵਾਇਆ ਗਿਆ ਹਸਪਤਾਲ ਚ ਦਾਖਲ
                                                                
                                
                                                                    
                                    Next Postਹੁਣੇ ਹੁਣੇ CM ਚੰਨੀ ਨੇ ਕਰਤਾ ਵੱਡਾ ਐਲਾਨ , ਇਹਨਾਂ ਲੋਕਾਂ ਵਿਚ ਛਾਈ ਖੁਸ਼ੀ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    



