ਪੰਜਾਬ ਚ ਇਥੇ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈਆਂ 4 ਮੌਤਾਂ ਅਤੇ ਏਨੇ ਜਖਮੀ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਉੱਥੇ ਹੀ ਇਨ੍ਹਾਂ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਪਰਿਵਾਰਾਂ ਦੇ ਚਿਰਾਗ ਬੁਝ ਜਾਂਦੇ ਹਨ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਵਾਹਨ ਚਾਲਕਾਂ ਲਈ ਬਹੁਤ ਸਾਰੀਆਂ ਹਦਾਇਤਾਂ ਲਾਗੂ ਕੀਤੀਆ ਜਾਂਦੀਆਂ ਹਨ ਉਥੇ ਹੀ ਬਹੁਤ ਸਾਰੇ ਵਾਹਨ ਚਾਲਕਾਂ ਵੱਲੋਂ ਇਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ , ਜਿਸ ਦੇ ਚਲਦੇ ਹੋਇਆ ਇਹ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।

ਇਨ੍ਹਾਂ ਲੋਕਾਂ ਦੀ ਜਾਨ ਬਚਾਉਣ ਲਈ ਸਰਕਾਰ ਵੱਲੋਂ ਲੋਕਾਂ ਨੂੰ ਵਾਹਨ ਚਲਾਉਂਦੇ ਸਮੇਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਜਿੱਥੇ ਕੁਝ ਸੜਕ ਹਾਦਸੇ ਅਚਾਨਕ ਹੀ ਵਾਪਰ ਜਾਂਦੇ ਹਨ ਉਥੇ ਹੀ ਬਹੁਤ ਸਾਰੇ ਹਾਦਸੇ ਵਾਹਨ ਚਾਲਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਵਾਪਰਦੇ ਹਨ। ਹੁਣ ਪੰਜਾਬ ਵਿੱਚ ਇੱਥੇ ਬੱਸ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਥੇ 4 ਲੋਕਾਂ ਦੀ ਮੌਤ ਹੋਈ ਹੈ, ਏਨੇ ਜ਼ਖਮੀ ਹੋਣ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲਾਲਾਬਾਦ ਤੋਂ ਸਾਹਮਣੇ ਆਈ ਹੈ ਜਿੱਥੇ ਅੱਜ ਸਵੇਰੇ ਇੱਕ ਮਿਨੀ ਬੱਸ ਹਾਦਸਾਗ੍ਰਸਤ ਹੋ ਗਈ ਹੈ। ਜਿਸ ਕਾਰਨ 4 ਲੋਕਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ ਦੇ ਕਾਰਨ ਵੀ 15 ਤੋਂ 20 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨਜਦੀਕ ਦੇ ਹੀ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਵੇਰ ਦੇ ਸਮੇਂ ਰੋੜਾਵਾਲੀ ਮੰਡੀ ਤੋਂ ਜਲਾਲਾਬਾਦ ਨੂੰ ਇਹ ਮਿੰਨੀ ਬੱਸ ਜਾ ਰਹੀ ਸੀ।

ਜਿਸ ਵਿੱਚ ਬਹੁਤ ਸਾਰੇ ਯਾਤਰੀ ਅਤੇ ਵਿਦਿਆਰਥੀ ਵੀ ਸ਼ਾਮਲ ਸਨ। ਜਦੋਂ ਇਹ ਬੱਸ ਰੋੜਾਵਾਲੀ ਮੰਡੀ ਤੋਂ ਜਲਾਲਾਬਾਦ ਨੂੰ ਜਾਂਦੇ ਸਮੇਂ ਰਸਤੇ ਵਿੱਚ ਅਚਾਨਕ ਹਾਦਸਾਗ੍ਰਸਤ ਹੋ ਕੇ ਪਲਟ ਗਈ। ਜਿਸ ਕਾਰਨ ਗੰਭੀਰ ਜ਼ਖ਼ਮੀਆਂ ਵਿੱਚੋਂ 6 ਦੀ ਸਥਿਤੀ ਵਧੇਰੇ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਵਾਪਰਿਆ ਹੈ। ਕਿਉਂਕਿ ਇਸ ਮਿੰਨੀ ਬੱਸ ਵਿੱਚ ਜਿੱਥੇ 50 ਤੋਂ ਵਧੇਰੇ ਸਵਾਰੀਆਂ ਸਵਾਰ ਸਨ ਉਥੇ ਹੀ ਇਸ ਬੱਸ ਵਿੱਚ ਬੈਠਣ ਦੀ 25 ਤੋਂ 30 ਸਵਾਰੀਆਂ ਦੀ ਸਮਰੱਥਾ ਹੈ।