BREAKING NEWS
Search

ਪੰਜਾਬ ਚ ਇਥੇ ਨੌਜਵਾਨ ਦਾ ਕਤਲ ਕਰ ਲਾਸ਼ ਨੂੰ ਅੱਗ ਲਗਾ ਸੁਟਿਆ ਖੇਤਾਂ ਚ, ਪੁਲਿਸ ਕਰ ਰਹੀ ਬਰੀਕੀ ਨਾਲ ਪੜਤਾਲ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਖਤਮ ਹੁੰਦੀ ਹੋਈ ਨਜ਼ਰ ਆਉਂਦੀ ਪਈ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਹਰ ਰੋਜ਼ ਗੁੰਡਾਗਰਦੀ ਤੇ ਕਤਲ ਦੀਆਂ ਵਾਰਤਾਤਾਂ ਸਾਹਮਣੇ ਆਉਂਦੀਆਂ ਹਨ। ਉਸ ਨੇ ਕਾਨੂੰਨ ਵਿਵਸਥਾ ਉੱਪਰ ਕਈ ਸਵਾਲ ਖੜੇ ਕੀਤੇ ਹਨ। ਜਦੋਂ ਵੀ ਪੰਜਾਬ ਦੇ ਵਿੱਚ ਅਜਿਹੀਆਂ ਅਪਰਾਧਕ ਵਾਰਦਾਤਾਂ ਵਾਪਰਦੀਆਂ ਹਨ, ਤਾਂ ਪੰਜਾਬੀ ਖੁਦ ਨੂੰ ਅਸੁਰੱਖਤ ਮਹਿਸੂਸ ਕਰਦੇ ਹਨ। ਹੁਣ ਇੱਕ ਅਜਿਹਾ ਇਹ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਅੱਗ ਲਗਾ ਕੇ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਹੁਣ ਪੁਲਿਸ ਵੱਲੋਂ ਮਾਮਲੇ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਰੂਹ ਕੰਬਉ ਮਾਮਲਾ ਤਲਵੰਡੀ ਭਾਈ ਦੇ ਅਜੀਤ ਨਗਰ ਤੋਂ ਸਾਹਮਣੇ ਆਇਆ, ਜਿੱਥੇ ਕੱਲ ਰਾਤ ਸਮੇਂ ਇਕ 22 ਸਾਲਾ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ । ਮ੍ਰਿਤਕ ਦੇ ਭਰਾ ਰਣਜੀਤ ਨੇ ਦੱਸਿਆ ਕਿ ਉਸਦਾ ਭਰਾ ਬੀਤੀ ਰਾਤ ਤੋਂ ਲਾਪਤਾ ਸੀ, ਜਿਸ ਕਾਰਨ ਪੂਰਾ ਦਾ ਪੂਰਾ ਪਰਿਵਾਰ ਕਾਫ਼ੀ ਚਿੰਤਾਂ ਦੇ ਵਿੱਚ ਸੀ ਤੇ ਪਰਿਵਾਰ ਦੇ ਵੱਲੋਂ ਉਸਦੀ ਕਾਫੀ ਭਾਲ ਕੀਤੀ ਗਈ, ਪਰ ਕੁਝ ਵੀ ਨਹੀਂ ਮਿਲਿਆ ਅਗਲੇ ਦਿਨ ਉਸਦੀ ਲਾਸ਼ ਸਵੇਰੇ ਸਾਨੂੰ ਮਿਲੀ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਘਟਨਾ ਸਥਾਨ ’ਤੇ ਪੁੱਜ ਕੇ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਜਾਣਕਾਰੀ ਦਿੰਦਿਆ ਹੋਇਆ ਪੁਲਿਸ ਅਧਿਕਾਰੀਆਂ ਦੇ ਵਲੋਂ ਦੱਸਿਆ ਗਿਆ ਕਿ ਪਾਸਵਾਨ ਵਾਸੀ ਅਜੀਤ ਨਗਰ, ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ ਰਾਤ ਉਸਦੇ ਛੋਟੇ ਭਰਾ ਸੈਂਟੂ ਉਮਰ 22 ਸਾਲ ਨੂੰ ਕਤਲ ਕਰ ਦਿੱਤਾ ਗਿਆ।

ਜਿਸਦੀ ਲਾਸ਼ ਰੇਲਵੇ ਸਟੇਸ਼ਨ ਨੇੜੇ ਹੱਡਾਰੋੜੀ ਦੇ ਸਾਹਮਣੇ ਤਲਵੰਡੀ ਭਾਈ ਤੋਂ ਹਰਾਜ ਰੋਡ ਨਾਲ ਪੈਂਦੇ ਝੋਨੇ ਦੇ ਖੇਤ ਵਿਚ ਪਈ ਮਿਲੀ ਹੈ, ਜਿਸਦਾ ਸਰੀਰ ਅੱਗ ਲਗਾ ਕੇ ਸੜਿਆ ਗਿਆ ਸੀ। ਫਿਲਹਾਲ ਪੁਲਿਸ ਦੇ ਵੱਲੋਂ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ l