ਪੰਜਾਬ ਚ ਇਥੇ ਨੌਜਵਾਨ ਆਇਆ ਹੈਲੀਕਾਪਟਰ ਤੇ ਲਾੜੀ ਨੂੰ ਵਿਆਹੁਣ, ਤੋਹਫੇ ਵਜੋਂ ਵੰਡੇ ਬੂਟੇ

ਆਈ ਤਾਜਾ ਵੱਡੀ ਖਬਰ 

ਗੰਧਲੇ ਹੋ ਰਹੇ ਵਾਤਾਵਰਣ ਨੂੰ ਦੇਖਦੇ ਹੋਏ ਜਿਥੇ ਵਾਤਾਵਰਣ ਪ੍ਰੇਮੀਆਂ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਹੀ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਵਾਸਤੇ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਪ੍ਰੇਰਿਤ ਕੀਤਾ ਜਾਂਦਾ ਹੈ। ਜਿੱਥੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਵੀ ਉਸ ਦੀ ਯਾਦ ਵਿੱਚ ਲੋਕਾਂ ਨੂੰ ਰੁੱਖ ਲਗਾਏ ਜਾਣ ਦਾ ਸੰਦੇਸ਼ ਦਿੱਤਾ ਗਿਆ। ਉਥੇ ਹੀ ਲੋਕਾਂ ਵੱਲੋਂ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਤੇ ਵਾਤਾਵਰਣ ਨੂੰ ਬਚਾਉਣ ਵਾਸਤੇ ਵੱਖ ਵੱਖ ਸ਼ਲਾਘਾਯੋਗ ਕਦਮ ਚੁੱਕੇ ਜਾਂਦੇ ਹਨ ਜਿਸ ਨਾਲ ਲੋਕਾਂ ਨੂੰ ਵਾਤਾਵਰਣ ਪ੍ਰਤੀ ਪ੍ਰੇਰਿਤ ਵੀ ਕੀਤਾ ਜਾਂਦਾ ਹੈ। ਪਰ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿਥੇ ਆਪਣੇ ਵਿਆਹਾਂ ਦੇ ਉੱਪਰ ਅਥਾਹ ਪੈਸਾ ਖਰਚ ਕੀਤਾ ਜਾਂਦਾ ਹੈ ਉੱਥੇ ਹੀ ਵਾਤਾਵਰਨ ਨੂੰ ਬਚਾਉਣ ਲਈ ਉਪਰਾਲਾ ਕੀਤਾ ਜਾਂਦਾ ਹੈ।

ਹੁਣ ਪੰਜਾਬ ਵਿੱਚ ਨੌਜਵਾਨ ਹੈਲੀਕਾਪਟਰ ਤੇ ਲਾੜੀ ਨੂੰ ਵਿਆਹੁਣ ਗਿਆ ਜਿੱਥੇ ਤੋਹਫ਼ੇ ਵਜੋਂ ਬੂਟੇ ਵੰਡੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਲੁਧਿਆਣਾ ਦਾ ਕੈਨੇਡਾ ਰਹਿਣ ਵਾਲਾ ਇਕ ਨੌਜਵਾਨ ਜਿੱਥੇ ਕੈਨੇਡਾ ਦੇ ਵਿੱਚ ਟਰਾਂਸਪੋਰਟ ਦਾ ਕੰਮ ਕਰਦਾ ਹੈ। ਉਸ ਵੱਲੋਂ ਵੱਖਰੇ ਢੰਗ ਨਾਲ ਵਿਆਹ ਕਰਵਾਇਆ ਗਿਆ ਹੈ। ਨੌਜਵਾਨ ਨੇ ਜਿਥੇ ਆਪਣੀ ਲਾੜੀ ਨੂੰ ਵਿਆਹੁਣ ਵਾਸਤੇ ਹੈਲੀਕਾਪਟਰ ਤੇ ਲੁਧਿਆਣਾ ਦੇ ਅਧੀਨ ਆਉਣ ਵਾਲੇ ਪਿੰਡ ਖਟੜਾ ਦਾ ਰਹਿਣ ਵਾਲਾ ਵੀਰ ਮਰਗੇਸ਼ ਸਿੰਘ ਭੰਗੂ ਸੰਗਰੂਰ ਦੇ ਅਧੀਨ ਆਉਣ ਵਾਲੇ ਪਿੰਡ ਅਮਰਗੜ੍ਹ ਪਹੁੰਚਿਆ ਸੀ।

ਉਨ੍ਹਾਂ ਦੋਹਾਂ ਪਤੀ ਅਤੇ ਪਤਨੀ ਵੱਲੋਂ ਹੈਲੀਕਾਪਟਰ ਦੇ ਵਿੱਚ ਉਡਾਣ ਭਰੀ ਗਈ। ਉੱਥੇ ਹੀ ਇਸ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਏ ਰਿਸ਼ਤੇਦਾਰਾਂ ਪਰਿਵਾਰਕ ਮੈਂਬਰਾਂ ਵੱਲੋਂ ਤੋਹਫ਼ੇ ਵਿੱਚ ਬੂਟੇ ਦਿੱਤੇ ਗਏ ਹਨ। ਬੂਟੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਦਿੱਤੇ ਗਏ ਹਨ।

ਇਸ ਦੀ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਅਸ਼ਵਨੀ ਜੋਸ਼ੀ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਹ ਸਰਕਾਰੀ ਕਾਲਜ ਅਮਰਗੜ ਵਿਖੇ ਬਣਾਏ ਗਏ ਸ੍ਰੀ ਗੁਰੂ ਨਾਨਕ ਫੁੱਲਵਾੜੀ ਨੂੰ ਦੇਖਣ ਲਈ ਪਹੁੰਚੇ ਸਨ। ਉੱਥੇ ਹੀ ਉਨ੍ਹਾਂ ਨੂੰ ਆਪਣੇ ਜਵਾਈ ਦੇ ਉੱਪਰ ਮਾਣ ਹੈ। ਲੜਕੀ ਦੀ ਮਾਂ ਲਲਿਤਾ ਕੁਮਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੁੜੀ ਨਿਤਾਸ਼ਾ ਜੋਸ਼ੀ ਦਾ ਇਹ ਵਿਆਹ ਚਰਚਾ ਦੇ ਵਿੱਚ ਬਣ ਗਿਆ ਹੈ।