ਪੰਜਾਬ ਚ ਇਥੇ ਧੁੰਦ ਨੇ ਮਚਾਈ ਤਬਾਹੀ ,ਮਚੀ ਹਾਹਾਕਾਰ 6 ਗੱਡੀਆਂ ਆਪਸ ਚ ਟਕਰਾਈਆਂ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਆਏ ਦਿਨ ਹੀ ਸੜਕ ਹਾਦਸਿਆਂ ਦੀਆਂ ਘਟਨਾਵਾਂ ਦੇ ਵਿਚ ਵਾਧਾ ਹੋ ਰਿਹਾ ਹੈ। ਉਥੇ ਹੀ ਪਿਛਲੇ ਦਿਨੀਂ ਹੋਈ ਬਰਸਾਤ ਨੇ ਜਿੱਥੇ ਸਰਦੀ ਵਿੱਚ ਵਾਧਾ ਕੀਤਾ ਹੈ। ਉਥੇ ਹੀ ਬਾਰਿਸ਼, ਅਸਮਾਨੀ ਬਿਜਲੀ ਤੇ ਤੂਫਾਨ ਕਾਰਨ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਦੋ ਦਿਨ ਪਹਿਲਾਂ ਹੋਈ ਬਾਰਸ਼ ਕਾਰਨ ਜਿੱਥੇ ਪੰਜਾਬ ਦੇ ਮੌਸਮ ਵਿੱਚ ਅਚਾਨਕ ਤਬਦੀਲੀ ਦੇਖੀ ਗਈ ਹੈ। ਉਥੇ ਹੀ ਪੰਜਾਬ ਦੇ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ ।

ਜਿਸ ਕਾਰਨ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਧੁੰਦ ਪੈਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਧੁੰਦ ਨੇ ਹੀ ਕਈ ਜਗ੍ਹਾ ਤੇ ਤਬਾਹੀ ਮਚਾ ਦਿੱਤੀ ਹੈ। ਇਸ ਧੁੰਦ ਦੇ ਕਾਰਨ ਅੱਜ ਨਵਾਂਸ਼ਹਿਰ ਦੇ ਗੜਸ਼ੰਕਰ ਰੋਡ ਤੇ ਪੈਂਦੇ ਮਹਿੰਦੀਪੁਰ ਪੁੱਲ ਤੇ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ । ਜਿੱਥੇ ਸਰਦੀਆਂ ਦੀ ਪਹਿਲੀ ਧੁੰਦ ਦੇ ਕਾਰਨ ਅੱਧੀ ਦਰਜਨ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਕਾਰਨ ਭਾਰੀ ਨੁਕਸਾਨ ਹੋਇਆ ਹੈ।

ਇਹ ਘਟਨਾ ਅੱਜ ਸਵੇਰੇ ਕਰੀਬ ਸਾਢੇ ਅੱਠ ਵਜੇ ਵਾਪਰੀ ਹੈ। ਜਿਸ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਉੱਥੇ ਹੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਨੁਕਸਾਨੀਆ ਗਈਆਂ ਛੇ ਗੱਡੀਆਂ ਦੇ ਵਿੱਚ 12 ਸਵਾਰੀਆਂ ਸਵਾਰ ਸਨ। ਜਿਨ੍ਹਾਂ ਵਿਚ ਕੁਝ ਬੱਚੇ ਵੀ ਸ਼ਾਮਲ ਸਨ। ਇਨ੍ਹਾਂ ਸਭ ਸਵਾਰੀਆਂ ਦਾ ਬਚਾਅ ਹੋ ਗਿਆ ਹੈ ।

ਇਨ੍ਹਾਂ ਵਿਚੋਂ ਕੁਝ ਦੇ ਮਾਮੂਲੀ ਸੱਟਾਂ ਲੱਗਣ ਦੀ ਵੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਹਾਦਸੇ ਵਿਚ ਅੱਧੀ ਦਰਜਨ ਗੱਡੀਆਂ ਆਪਸ ਵਿੱਚ ਧੁੰਦ ਕਾਰਨ ਟਕਰਾਅ ਗਈਆਂ ,ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਇਹ ਸਭ ਗੱਡੀਆਂ ਆਪਸ ਵਿਚ ਟੱਕਰ ਹੋਣ ਕਰਕੇ ਰੋਡ ਦੇ ਉੱਤੇ ਚੜ੍ਹ ਗਈਆਂ।

ਜਿਸ ਕਾਰਨ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ ਰੋਡ ਮਹਿਕਮੇ ਦੀ ਵੱਡੀ ਨਾਕਾਮੀ ਵੀ ਨਜ਼ਰ ਆ ਰਹੀ ਹੈ, ਕਿਉਂਕਿ ਰੋਡ ਉਪਰ ਐਨ ਐਚ ਆਈ ਡਿਪਾਟਮੈਂਟ ਵੱਲੋਂ ਕੋਈ ਵੀ ਡਾਇਵਰਜ਼ਨ ਬੋਰਡ ਨਹੀਂ ਲਗਾਇਆ ਗਿਆ ਸੀ। ਪੰਜਾਬ ਅੰਦਰ ਜਿੱਥੇ ਪਹਿਲਾਂ ਹੀ ਸੜਕ ਹਾਦਸਿਆਂ ਦੇ ਵਿਚ ਵਾਧਾ ਹੋਇਆ ਹੈ। ਉੱਥੇ ਹੀ ਹੁਣ ਧੁੰਦ ਕਾਰਨ ਹਾਦਸਿਆਂ ਵਿੱਚ ਹੋਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।