ਪੰਜਾਬ ਚ ਇਥੇ ਏਨੀ ਤਰੀਕ ਨੂੰ ਕੀਤਾ ਗਿਆ ਛੁੱਟੀ ਦਾ ਐਲਾਨ , ਸਿੱਖਿਆ ਸੰਸਥਾਵਾਂ ਸਮੇਤ ਦਫਤਰ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ 

ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਧਰਤੀ ਹੈ l ਜਿਸ ਧਰਤੀ ਤੇ ਕਈ ਮਹਾਨ ਸਖਸ਼ੀਅਤਾਂ ਨੇ ਜਨਮ ਲਿਆ l ਜਿਨ੍ਹਾਂ ਦੇ ਨਾਲ ਸਬੰਧਤ ਵੱਖ ਵੱਖ ਦਿਹਾੜਿਆਂ ਨੂੰ ਲੈ ਕੇ ਕਈ ਪ੍ਰਕਾਰ ਦੇ ਸਮਾਗਮ ਵੀ ਕਰਵਾਏ ਜਾਂਦੇ ਹਨ। ਜਿਸ ਕਾਰਨ ਪੰਜਾਬ ਭਰ ‘ਚ ਜਿੰਨੇ ਵੀ ਸਰਕਾਰੀ ਅਦਾਰੇ ਹੁੰਦੇ ਹਨ, ਉਨ੍ਹਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ l ਇਸੇ ਵਿਚਾਲੇ ਹੁਣ ਪੰਜਾਬ ਵਿੱਚ ਵਿੱਦਿਅਕ ਅਦਾਰਿਆਂ ਦੇ ਨਾਲ-ਨਾਲ ਸਰਕਾਰੀ ਦਫਤਰ ਬੰਦ ਰਹਿਣ ਦਾ ਐਲਾਨ ਹੋ ਚੁੱਕਿਆ ਹੈ। ਇਸਦੇ ਪਿੱਛੇ ਦਾ ਕਾਰਨ ਵੀ ਸਾਂਝਾ ਕਰਦੇ ਹਾਂ। ਦੱਸ ਦਈਏ ਕਿ 22 ਸਤੰਬਰ 2023 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਬ ਹੈ, ਜਿਸ ਕਾਰਨ ਹੁਣ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੀ ਸਬ-ਡਵੀਜ਼ਨ ਬਟਾਲਾ ‘ਚ ਛੁੱਟੀ ਦਾ ਐਲਾਨ ਕੀਤਾ ਗਿਆ, ਇਹ ਹੁਕਮ ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ. ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ।

ਜਿਸ ਨੂੰ ਲੈ ਕੇ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ, ਪ੍ਰਸ਼ਾਸਨਿਕ ਅਧਿਕਾਰੀ ਵੀ ਸਮੇਂ ਸਮੇਂ ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ l ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜ਼ਰ ਇਸ ਸਮਾਗਮ ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਹੈ l ਜਿਸ ਕਾਰਨ ਹੁਣ ਗੁਰਦਾਸਪੁਰ ਪ੍ਰਸ਼ਾਸਨ ਦੇ ਵਲੋਂ ਇਸ ਪਵਿੱਤਰ ਦਿਹਾੜੇ ਨੂੰ ਲੈ ਕੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ l ਇਸ ਪਵਿੱਤਰ ਦਿਹਾੜੇ ਨੂੰ ਲੈ ਕੇ ਹੁਕਮ ਵੀ ਜਾਰੀ ਕੀਤੇ ਗਏ ਹਨ l

ਜਾਰੀ ਕੀਤੇ ਗਏ ਹੁਕਮ ‘ਚ ਕਿਹਾ ਗਿਆ ਹੈ ਕਿ 22 ਸਤੰਬਰ ਨੂੰ ਬਟਾਲਾ ਵਿਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫਤਰਾਂ ਤੇ ਗੈਰ-ਸਰਕਾਰੀ ਦਫਤਰਾਂ, ਸਿੱਖਿਆ ਸੰਸਥਾਵਾਂ ਵਿਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ l

ਪਰ ਇਸ ਦੇ ਨਾਲ ਹੀ ਡੀਸੀ ਗੁਰਦਾਸਪੁਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਦਿਨ ਬੈਂਕ ਆਮ ਦਿਨਾਂ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ ਤੇ ਬੋਰਡ ਯੂਨੀਵਰਸਿਟੀ ਵੱਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੋਣਗੀਆਂ। ਸੋ ਗੁਰਦਾਸਪੁਰ ਪ੍ਰਸਾਸ਼ਨ ਵਲੋਂ ਇਸ ਦਿਹਾੜੇ ਨੂੰ ਲੈ ਕੇ ਜਿੱਥੇ ਖ਼ਾਸ ਪ੍ਰਬੰਧ ਕੀਤੇ ਗਏ ਉੱਥੇ ਹੀ ਵਿੱਦਿਅਕ ਸੰਸਥਾਵਾਂ ਦੇ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।