ਪੰਜਾਬ ਚ ਇਥੇ ਅਖੰਡ ਪਾਠ ਦੌਰਾਨ ਲੰਗਰ ਚ ਸੁੱਟੀ ਸ਼ਰਾਬ , ਮਾਹੌਲ ਹੋਇਆ ਤਣਾਅਪੂਰਣ

ਆਈ ਤਾਜਾ ਵੱਡੀ ਖਬਰ
ਪੰਜਾਬ ਅੰਦਰ ਬੇਅਦਬੀਆਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ , ਦਿਨ ਪ੍ਰਤੀ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਪਏ ਹਨ, ਜਿੱਥੇ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਜਿਸ ਕਾਰਨ ਪੰਜਾਬ ਦਾ ਮਾਹੌਲ ਹੈ ਲਗਾਤਾਰ ਵਿਗੜ ਰਿਹਾ ਹੈ । ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਅਖੰਡ ਪਾਠ ਦੌਰਾਨ ਲੰਗਰ ਦੇ ਸ਼ਰਾਬ ਸੁੱਟ ਦਿੱਤੀ ਗਈ । ਜਿਸ ਕਾਰਨ ਮਾਹੌਲ ਕਾਫੀ ਤਨਾਅਪੂਰਨ ਬਣ ਗਿਆ । ਇਹ ਮਾਮਲਾ ਲੁਧਿਆਣਾ ਦੇ ਮਾਛੀਵਾੜਾ ਦੇ ਪਿੰਡ ਕਟਾਣੀ ਕਲਾਂ ਤੋਂ ਸਾਹਮਣੇ ਆਇਆ, ਜਿੱਥੇ ਇਕ ਘਰ ’ਚ ਰੱਖੇ ਅਖੰਡ ਪਾਠ ਸਮਾਗਮ ਦੌਰਾਨ ਪਕਾਏ ਜਾ ਰਹੇ ਲੰਗਰ ਵਿਚ ਗੁਆਂਢ ਵਿਚ ਰਹਿਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੇ ਸ਼ਰਾਬ ਸੁੱਟ ਦਿੱਤੀ । ਜਿਸ ਕਾਰਨ ਮੌਕੇ ਤੇ ਮਾਹੌਲ ਕਾਫੀ ਤਨਾਵਪੂਰਨ ਬਣਿਆ ਤੇ ਕਾਫੀ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ । ਇਸ ਘਟਨਾ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਮਾਮਲੇ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਉੱਥੇ ਹੀ ਇਸ ਸਬੰਧੀ ਥਾਣਾ ਕੂਮਕਲਾਂ ਦੀ ਪੁਲਸ ਨੇ 5 ਜਣਿਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕਰ ਲਿਆ । ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਪਰਮਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੇ ਦਾਦਾ ਗੁਲਜ਼ਾਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਕਾਰਨ ਘਰ ਵਿਚ ਅਖੰਡ ਪਾਠ ਰਖਵਾਇਆ ਹੋਇਆ ਸੀ। ਇਸ ਮੌਕੇ ਘਰ ’ਚ ਲੰਗਰ ਪਕਾਇਆ ਜਾ ਰਿਹਾ ਸੀ। ਇਸ ਦੌਰਾਨ ਨਾਲ ਲੱਗਦੇ ਘਰ ’ਚ ਚੁਬਾਰੇ ’ਚ ਕਿਰਾਏ ’ਤੇ ਰਹਿੰਦੇ ਵਿਦੇਸ਼ੀ ਵਿਦਿਆਰਥੀ ਸ਼ਰਾਬ ਪੀ ਰਹੇ ਸਨ। ਇਨ੍ਹਾਂ ਵਿਦਿਆਰਥੀਆਂ ਨੇ ਪਕਾਏ ਜਾ ਰਹੇ ਲੰਗਰ ’ਚ ਸ਼ਰਾਬ ਸੁੱਟ ਦਿੱਤੀ, ਜਿਸ ਕਾਰਨ ਮਾਹੌਲ ਬੜਾ ਤਣਾਅਪੂਰਨ ਹੋ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੁਣ ਕਾਰਵਾਈ ਆਰੰਭ ਕਰ ਦਿੱਤੀ ਗਈ । ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।