ਪੰਜਾਬ ਚ ਆਉਣ ਵਾਲੇ ਦਿਨਾਂ ਚ ਮੌਸਮ ਬਾਰੇ ਵਿਭਾਗ ਵਲੋਂ ਜਾਰੀ ਹੋਈ ਇਹ ਭਵਿੱਖਬਾਣੀ , ਤਾਜਾ ਵੱਡੀ ਖਬਰ

4061

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਵਿੱਚ ਸਰਦੀ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਹੈ l ਠੰਡ ਦੀ ਸ਼ੁਰੂਆਤ ਨੇ ਲੋਕਾਂ ਨੂੰ ਜਿੱਥੇ ਸਕੂਨ ਦਾ ਸਾਹ ਦਿੱਤਾ, ਉਥੇ ਹੀ ਹੁਣ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵਧਣ ਵਾਲੀ ਠੰਡ ਨੂੰ ਲੈ ਕੇ ਨਵੀਂ ਭਵਿਖਵਾਣੀ ਜਾਰੀ ਕਰ ਦਿੱਤੀ ਗਈ ਹੈ l ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਵਧੇਗੀ, ਜਿਸ ਕਾਰਨ ਲੋਕਾਂ ਨੂੰ ਖਾਸੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਜਿੱਥੇ ਠੰਡ ਵਧੇਗੀ ਉਥੇ ਹੀ ਧੁੰਦ ਵੀ ਅੱਤ ਦੀ ਪੈਣ ਦੀ ਭਵਿੱਖਵਾਣੀ ਜਾਰੀ ਕੀਤੀ ਗਈ ਹੈ l

ਮੌਸਮ ਵਿਭਾਗ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਵਿਚ ਜ਼ਿਆਦਾਤਰ ਹਿੱਸਿਆਂ ਵਿਚ ਮੌਸਮ ਸਾਫ ਅਤੇ ਖ਼ੁਸ਼ਕ ਰਹਿਣ ਦਾ ਅਨੁਮਾਨ ਹੈ ਜਦਕਿ 9 ਤਾਰੀਖ਼ ਨੂੰ ਪੰਜਾਬ ਵਿਚ ਕਿਤੇ-ਕਿਤੇ ਹਲਕੇ ਛਿੱਟੇ ਜ਼ਰੂਰ ਪੈ ਸਕਦੇ ਹਨ, ਜਿਸ ਕਾਰਨ ਠੰਡ ਵਧੇਗੀ l ਪਰ ਦੂਜੇ ਪਾਸੇ ਜ਼ਿਆਦਾਤਰ ਹਿੱਸਿਆਂ ਵਿਚ ਮੌਸਮ ਸਾਫ ਰਹੇਗਾ। ਮੌਸਮ ਵਿਭਾਗ ਮੁਤਾਬਕ ਕੱਲ੍ਹ ਦਾ ਮੈਕਸੀਮਮ ਤਾਪਮਾਨ 29.6 ਡਿਗਰੀ ਜਦਕਿ ਆਮ ਤਾਪਮਾਨ 28.5 ਡਿਗਰੀ ਰਿਕਾਰਡ ਕੀਤਾ ਗਿਆ ਸੀ।l

ਉਥੇ ਹੀ ਅੱਜ ਦਾ ਮੈਕਸੀਮਮ ਤਾਪਮਾਨ 14.4 ਡਿਗਰੀ ਜਦਕਿ ਆਮ ਤਾਪਮਾਨ 12.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।ਦਿਨ ਅਤੇ ਰਾਤ ਦੇ ਤਾਪਮਾਨ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਭਵਿੱਖਵਾਣੀ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ 1 ਤੋਂ 2 ਡਿਗਰੀ ਆਮ ਨਾਲੋਂ ਉਪਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਹਵਾਵਾਂ ਦੀ ਹਲਚਲ ਘੱਟ ਹੁੰਦੀ ਹੈ, ਜਿਸ ਕਾਰਣ ਪ੍ਰਦੂਸ਼ਣ ਦਾ ਜ਼ਿਆਦਾ ਫੈਲਾਅ ਨਹੀਂ ਹੁੰਦਾ ਪਿਆ ਹੈ ਤੇ ਪ੍ਰਦੂਸ਼ਣ ਇੱਕੋ ਜਗ੍ਹਾ ਖੜ੍ਹਾ ਹੋ ਕੇ ਰਹਿ ਜਾਂਦਾ ਹੈ।

ਜਿਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਕੇ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਮਾਨ ਸਰਕਾਰ ਦੇ ਵੱਲੋਂ ਬੇਸ਼ੱਕ ਪਰਾਲੀ ਨੂੰ ਸਾੜਨ ਤੋ ਰੋਕਣ ਦੇ ਲਈ ਬੇਸ਼ੱਕ ਸਖਤ ਕਦਮ ਚੁੱਕੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਦਿਨ ਪ੍ਰਤੀ ਦਿਨ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਿਸ ਦੇ ਨਤੀਜੇ ਪ੍ਰਦੂਸ਼ਣ ਦੇ ਰੂਪ ਵਿੱਚ ਵੇਖਣ ਨੂੰ ਮਿਲਦੇ ਪਏ ਹੈ l ਪਰ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਆਖਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਵਧੇਗੀ ਤੇ ਲੋਕਾਂ ਨੂੰ ਇਸ ਵੱਧ ਰਹੇ ਪ੍ਰਦੂਸ਼ਣ ਦੇ ਕਾਰਨ ਹੋਰ ਵੀ ਕਈ ਪ੍ਰਕਾਰ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ