BREAKING NEWS
Search

ਪੰਜਾਬ : ਚਲ ਰਹੇ ਵਿਆਹ ਚ ਅਚਾਨਕ ਪੈ ਗਿਆ ਭੀਚਕੜਾ – ਦੇਖੋ ਕੀ ਹੋਇਆ ਕਾਂਡ

ਦੇਖੋ ਕੀ ਹੋਇਆ ਕਾਂਡ

ਕਰੋਨਾ ਮਹਾਮਾਰੀ ਦੇ ਚਲਦੇ ਹੋਏ, ਜਿੱਥੇ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉੱਥੇ ਹੀ ਉਨ੍ਹਾਂ ਦੀ ਸੁਰੱਖਿਆ ਦੇ ਇੰਤਜਾਮ ਵੀ ਕੀਤੇ ਜਾਂਦੇ ਹਨ। ਪੰਜਾਬ ਦੇ ਵਿੱਚ ਜਿੱਥੇ ਕਰੋਨਾ ਮਹਾਮਾਰੀ ਦੇ ਚੱਲਦੇ ਹੋਏ ਲੋਕਾਂ ਨੇ ਸਾਦੇ ਵਿਆਹਾਂ ਨੂੰ ਤਰਜੀਹ ਦਿੱਤੀ ਹੈ। ਉਥੇ ਹੀ ਅਜੇ ਕੁਛ ਲੋਕ ਵਿਆਹ ਸ਼ਾਦੀਆਂ ਨੂੰ ਧੂਮ-ਧਾਮ ਨਾਲ ਮਨਾਉਣਾ ਪਸੰਦ ਕਰਦੇ ਹਨ।

ਵਿਆਹ ਦੀ ਸ਼ਾਨ ਸ਼ੌਕਤ ਦੇ ਚਲਦਿਆਂ ਕਈ ਵਾਰ ਵਿਆਹ ਵਾਲੇ ਪਰਿਵਾਰ ਆਪਣਾ ਨੁ-ਕ-ਸਾ-ਨ ਕਰਾ ਲੈਂਦੇ ਹਨ। ਗ਼ਲਤੀ ਇੱਕ ਦੀ ਹੁੰਦੀ ਹੈ ਲੇਕਿਨ ਖਮਿਆਜਾ ਸਾਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ । ਸ਼-ਰਾ-ਰ-ਤੀ ਅਨਸਰ ਵੀ ਇਹੋ ਜਿਹੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ । ਜਿੱਥੇ ਉਹ ਅਸਾਨੀ ਨਾਲ ਵਾਰਦਾਤ ਨੂੰ ਅੰਜਾਮ ਦੇ ਸਕਣ। ਪੰਜਾਬ ਵਿੱਚ ਵਿਆਹ ਦੇ ਦੌਰਾਨ ਇਹੋ ਜਿਹੇ ਬਹੁਤ ਸਾਰੇ ਹਾਦਸੇ ਹੋਣ ਦੀਆਂ ਖਬਰਾਂ ਆਮ ਹੀ ਮਿਲਦੀਆਂ ਰਹਿੰਦੀਆਂ ਹਨ।

ਅਜਿਹੀ ਹੀ ਇਕ ਖ਼ਬਰ ਅੱਜ ਸਾਹਮਣੇ ਆਈ ਹੈ ਲੁਧਿਆਣਾ ਜ਼ਿਲੇ ਤੋਂ, ਜਿੱਥੇ ਚੱਲ ਰਹੇ ਵਿਆਹ ਵਿੱਚ ਅਚਾਨਕ ਅਜਿਹਾ ਹਾਦਸਾ ਹੋਇਆ, ਕੇ ਸਭ ਹੈਰਾਨ ਹੋ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਸ਼ਹਿਰ ਦੇ ਇਕ ਪੰਜ ਤਾਰਾ ਹੋਟਲ ਅੰਦਰ ਵਿਆਹ ਹੋ ਰਿਹਾ ਸੀ। ਜਿੱਥੇ ਲਾੜੇ ਦੀ ਮਾਂ ਦਾ ਨੋਟਾਂ ਨਾਲ ਭਰਿਆ ਬੈਗ ਕਿਸੇ ਨੇ ਚੋਰੀ ਕਰ ਲਿਆ। ਇਸ ਸਾਰੀ ਘਟਨਾ ਨੂੰ ਸੀਸੀਟੀਵੀ ਕੈਮਰੇ ਨੇ ਕੈਦ ਕਰ ਲਿਆ । ਦੱਸਿਆ ਗਿਆ ਕਿ ਵਿਆਹ ਸਮਾਰੋਹ ਵਿੱਚ ਉਸ ਵੇਲੇ ਖੁਸ਼ੀ ਦਾ ਮਾਹੌਲ ਗ਼ਮੀਂ ਵਿੱਚ ਬਦਲ ਗਿਆ ਜਦੋਂ ਲਾੜੇ ਦੀ ਮਾਂ ਦਾ ਪਰਸ ਚੋਰੀ ਹੋ ਗਿਆ ।

ਲਾੜੇ ਦੀ ਮਾਂ ਨੇ ਦੱਸਿਆ ਕਿ ਇਸ ਵਿਆਹ ਦੇ ਪ੍ਰੋਗਰਾਮ ਦੌਰਾਨ ਉਹ ਕਿਸੇ ਦੀ ਗੱਲ ਸੁਣਨ ਚਲੀ ਗਈ। ਉਸ ਦਾ ਪੈਸੇ ਨਾਲ ਭਰਿਆ ਹੋਇਆ ਬੈਗ ਉਥੇ ਇਕ ਸੋਫੇ ਤੇ ਪਿਆ ਸੀ। ਜਦੋਂ ਉਸ ਨੇ ਵਾਪਸ ਆ ਕੇ ਵੇਖਿਆ ਤਾਂ, ਬੈਗ ਉਸ ਜਗ੍ਹਾ ਤੇ ਮੌਜੂਦ ਨਹੀਂ ਸੀ। ਇਸ ਘਟਨਾ ਕਾਰਨ ਖੁਸ਼ੀ ਵਾਲਾ ਮਹੌਲ ਸੰਨਾਟੇ ਵਿੱਚ ਬਦਲ ਗਿਆ । ਉਸ ਪਰਸ ਵਿੱਚ 16 ਲੱਖ ਰੁਪਏ, 6 ਲੱਖ ਦੇ ਗਹਿਣੇ, ਬਾਕੀ ਰਿਸ਼ਤੇਦਾਰਾਂ ਦੁਆਰਾ ਦਿੱਤੇ ਗਏ ਸ਼ਗਨ ਦੇ ਪੈਸੇ ਸਨ। ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਹੈ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।