BREAKING NEWS
Search

ਪੰਜਾਬ: ਚਲ ਰਹੇ ਵਿਆਹ ਚ ਅਚਾਨਕ ਪਿਆ ਖਿਲਾਰਾ, ਲਾੜੇ ਦੇ ਇਸ ਕਾਰਨ ਅੜਨ ਕਾਰਨ ਥਾਣੇ ਪੁੱਜੀ ਬਰਾਤ

ਆਈ ਤਾਜਾ ਵੱਡੀ ਖਬਰ 

ਵਿਆਹ ਬੰਧਨ ਨਾਲ ਪਰਵਾਰਾਂ ਵੱਲੋਂ ਆਪਸੀ ਰਿਸ਼ਤੇ ਨੂੰ ਮਜ਼ਬੂਤ ਕੀਤਾ ਜਾਂਦਾ ਹੈ ਉਥੇ ਹੀ ਦੋ ਇਨਸਾਨਾਂ ਵੱਲੋਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ । ਵਿਆਹ ਨੂੰ ਲੈ ਕੇ ਨੌਜਵਾਨਾਂ ਵਿੱਚ ਜਿੱਥੇ ਬਹੁਤ ਸਾਰੇ ਸੁਪਨੇ ਹੁੰਦੇ ਹਨ ਉਥੇ ਹੀ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਉਨ੍ਹਾਂ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਹਨ। ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿੱਥੇ ਪ੍ਰੇਮ ਵਿਆਹ ਕਰਵਾਇਆ ਜਾਂਦਾ ਹੈ ਉਥੇ ਹੀ ਪਰਿਵਾਰ ਦੀ ਸਹਿਮਤੀ ਨਾਲ ਮਿਲ ਕੇ ਵਿਆਹ ਕੀਤੇ ਜਾਂਦੇ ਹਨ। ਪਰ ਬਹੁਤ ਸਾਰੇ ਵਿਆਹਾਂ ਦੇ ਵਿੱਚ ਦਾਜ-ਦਹੇਜ ਨੂੰ ਲੈਣ ਦੇਣ ਦੇ ਚਲਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਜਿਸ ਨਾਲ ਇਸ ਖੁਸ਼ੀ ਦੇ ਮੌਕੇ ਤੇ ਖਲਲ ਪੈਦਾ ਹੋਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਏ ਦਿਨ ਹੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿੱਥੇ ਵਿਆਹ ਦੇ ਦੌਰਾਨ ਕਈ ਤਰਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।

ਹੁਣ ਪੰਜਾਬ ਵਿਚ ਇਥੇ ਚੱਲ ਰਹੇ ਵਿਆਹ ਦੌਰਾਨ ਅਚਾਨਕ ਹੀ ਖਲਾਰਾ ਪੈ ਗਿਆ ਹੈ ਜਿੱਥੇ ਲਾੜੇ ਦੇ ਇਸ ਕਾਰਨ ਅੜਨ ਤੇ ਬਰਾਤ ਥਾਣੇ ਪਹੁੰਚੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਦੇ ਅਧੀਨ ਆਉਣ ਵਾਲੇ ਪਿੰਡ ਫੁੱਲਾਂਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹ ਸਮਾਗਮ ਦੇ ਦੌਰਾਨ ਜੈ ਮਾਲਾ ਦੀ ਰਸਮ ਦੇ ਦੌਰਾਨ ਦੋਹਾਂ ਪਰਿਵਾਰਾਂ ਦੇ ਵਿਚਕਾਰ ਤਕਰਾਰ ਪੈਦਾ ਹੋਣ ਦੇ ਚੱਲਦਿਆਂ ਹੋਇਆਂ ਇਹ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਜਿੱਥੇ ਦੋਨੋਂ ਪਰਿਵਾਰਾਂ ਵੱਲੋਂ ਥਾਣੇ ਚ ਪਹੁੰਚ ਕੀਤੀ ਗਈ ਉਥੇ ਹੀ ਪੁਲਿਸ ਦੀ ਦਖਲ ਅੰਦਾਜ਼ੀ ਦੇ ਚਲਦਿਆਂ ਹੋਇਆਂ ਇਸ ਮਾਮਲੇ ਨੂੰ ਹੱਲ ਕੀਤਾ ਗਿਆ ਹੈ।

ਬਿਹਾਰ ਤੋਂ ਜਿੱਥੇ ਲਾੜਾ ਵਿਆਹ ਲਈ ਪੰਜਾਬ ਆਇਆ ਸੀ। ਉੱਥੇ ਹੀ ਲੜਕੀ ਪਰਿਵਾਰ ਨੇ ਦੱਸਿਆ ਕਿ ਐਤਵਾਰ ਨੂੰ ਹੋਏ ਇਸ ਵਿਆਹ ਸਮਾਗਮ ਦੇ ਦੌਰਾਨ ਲਾੜੇ ਵੱਲੋਂ ਮੋਟਰਸਾਈਕਲ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਲੈ ਕੇ ਇਹ ਵਿਵਾਦ ਪੈਦਾ ਹੋਇਆ। ਦੋਹਾਂ ਪੱਖਾਂ ਦਾ ਸਮਝੌਤਾ ਕਰਕੇ ਥਾਣੇ ਵਿੱਚ ਜਿੱਥੇ ਲਾੜੇ ਤੇ ਲਾੜੀ ਨੂੰ ਮਿਠਿਆਈ ਖਿਲਾ ਕੇ ਬਰਾਤ ਨੂੰ ਰਵਾਨਾ ਕੀਤਾ ਗਿਆ।

ਉਥੇ ਹੀ ਲੜਕੇ ਦੇ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਲਾੜੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਕੱਪੜਿਆਂ ਤੇ ਤੰਜ ਕੱਸੇ ਗਏ ਸਨ ਜਿਸ ਕਾਰਨ ਇਹ ਲੜਾਈ ਹੋਈ। ਇਸ ਘਟਨਾ ਵਿਚ ਜ਼ਖਮੀ ਹੋਏ ਉਥੇ ਹੀ ਲਾੜੇ ਵੱਲੋਂ ਬਿਨਾਂ ਲਾੜੀ ਦੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਦੋਹਾਂ ਪਰਿਵਾਰਾਂ ਦੇ ਸਮਝੌਤੇ ਦੇ ਨਾਲ ਬਰਾਤ ਨੂੰ ਵਿਦਾ ਕੀਤਾ ਗਿਆ।