BREAKING NEWS
Search

ਪੰਜਾਬ: ਚਲ ਰਹੇ ਆਨੰਦ ਕਾਰਜ ਚ ਗ੍ਰੰਥੀ ਨੇ ਜੋ ਕੀਤਾ ਸਭ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਸਭ ਲੋਕਾਂ ਵੱਲੋਂ ਆਪਣੇ ਧਰਮ ਦੀ ਮਰਿਆਦਾ ਦੇ ਅਨੁਸਾਰ ਹੀ ਆਪਣੇ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ। ਜਿੱਥੇ ਵਿਆਹ ਸਮਾਗਮ ਨੂੰ ਲੈ ਕੇ ਪਰਵਾਰਾਂ ਵੱਲੋਂ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਉਥੇ ਇਸ ਵਿਆਹ ਸਮਾਗਮ ਨੂੰ ਸਿਰੇ ਚੜ੍ਹਾਉਣ ਵਾਸਤੇ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਉੱਥੇ ਹੀ ਵਿਆਹ ਵਾਲੇ ਦਿਨ ਲੜਕੇ ਅਤੇ ਲੜਕੀ ਦੇ ਪਰਿਵਾਰਾਂ ਵੱਲੋਂ ਵਿਆਹ ਦੀਆਂ ਰਸਮਾਂ ਨੂੰ ਗੁਰਦੁਆਰਾ ਸਾਹਿਬ ਵਿਚ ਵੀ ਪੂਰਨ ਕੀਤਾ ਜਾਂਦਾ ਹੈ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਸਿੱਖ ਧਰਮ ਦੇ ਅਨੁਸਾਰ ਅਨੰਦ ਕਾਰਜ ਦੀ ਰਸਮ ਅਦਾ ਕੀਤੀ ਜਾਂਦੀ ਹੈ। ਜਿੱਥੇ ਇਸ ਰਸਮ ਤੋਂ ਬਾਅਦ ਹੀ ਵਿਆਹ ਦੀ ਰਸਮ ਨੂੰ ਸੰਪੂਰਨ ਮੰਨਿਆ ਜਾਂਦਾ ਹੈ।

ਉਥੇ ਹੀ ਇਸ ਰਸਮ ਦੇ ਨਾਲ ਜੁੜੀਆਂ ਹੋਈਆਂ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਹਨ ਜਿਸ ਨੂੰ ਸੁਣ ਕੇ ਹੈਰਾਨੀ ਵੀ ਹੁੰਦੀ ਹੈ। ਹੁਣ ਪੰਜਾਬ ਵਿੱਚ ਇਥੇ ਚੱਲ ਰਹੇ ਆਨੰਦ ਕਾਰਜ ਦੌਰਾਨ ਗ੍ਰੰਥੀ ਵੱਲੋਂ ਜੋ ਕੀਤਾ ਗਿਆ ਹੈ ਉਸ ਨੂੰ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਆਉਣ ਵਾਲੇ ਗੁਰਦੁਆਰਾ ਪਲਾਹ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕੀ ਸਥਿਤ ਹੈ।

ਜਿੱਥੇ ਬਹੁਤ ਸਾਰੇ ਪਰਿਵਾਰਾਂ ਵੱਲੋਂ ਵਿਆਹ ਦੇ ਦੌਰਾਨ ਆਨੰਦ-ਕਾਰਜ ਦੀਆਂ ਰਸਮਾਂ ਵੀ ਕੀਤੀਆਂ ਜਾਂਦੀਆਂ ਹਨ। ਦੋ ਪਰਿਵਾਰਾਂ ਵੱਲੋਂ ਜਿੱਥੇ ਇਥੇ ਵਿਆਹ ਦੀਆਂ ਰਸਮਾਂ ਕਰਵਾਏ ਜਾਣ ਵਾਸਤੇ ਪਹੁੰਚ ਕੀਤੀ ਗਈ ਸੀ। ਜਿਥੇ ਗ੍ਰੰਥੀ ਸਿੰਘ ਵੱਲੋਂ ਲਾਵਾਂ ਦਾ ਪਾਠ ਆਰੰਭ ਕੀਤਾ ਗਿਆ ਤਾਂ ਉਸ ਵੱਲੋਂ ਤਿੰਨ ਲਾਵਾਂ ਸਹੀ ਕੀਤੀਆਂ ਗਈਆਂ ਅਤੇ ਰਾਗੀ ਵੱਲੋਂ ਵੀ ਲਾਵਾਂ ਨੂੰ ਸ਼ਬਦੀ ਰੂਪ ਗਾਇਨ ਕਰ ਕੇ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਚੌਥੀ ਲਾਂਵ ਦੀ ਬਜਾਏ ਤੀਜੀ ਲਾਵ ਨੂੰ ਹੀ ਮੁੜ ਪੜ ਦਿੱਤਾ ਗਿਆ ਜਿਸ ਦੇ ਚੱਲਦਿਆਂ ਹੋਇਆ ਰਾਗੀ ਸਿੰਘ ਵੱਲੋਂ ਵੀ ਤੀਜੀ ਲਾਂਵ ਦਾ ਗਾਇਨ ਮੁੜ ਮਜਬੂਰੀ ਵਿੱਚ ਕੀਤਾ ਗਿਆ।

ਇਸ ਤਰ੍ਹਾਂ ਪੰਜ ਲਾਵਾਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਸਭ ਹੈਰਾਨ ਸਨ। ਇਸ ਦੀ ਜਾਣਕਾਰੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਵੱਲੋਂ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਉਨ੍ਹਾਂ ਤੱਕ ਪਹੁੰਚ ਗਈ ਹੈ ਅਤੇ ਇਸ ਵਾਸਤੇ ਜਾਂਚ ਕਰਵਾਈ ਜਾਵੇਗੀ। ਅਤੇ ਦੋਸ਼ੀ ਦੇ ਖਿਲਾਫ ਬਣਦੀ ਕਾਰਵਾਈ ਹੋਵੇਗੀ ।