ਆਈ ਤਾਜ਼ਾ ਵੱਡੀ ਖਬਰ 

ਰਾਜਨੀਤੀ ਅੰਦਰ ਨੇਤਾਵਾਂ ਵੱਲੋਂ ਇਕ ਦੂਜੀ ਪਾਰਟੀ ਅਤੇ ਵਿਧਾਇਕਾਂ ਉੱਪਰ ਲਗਾਏ ਜਾਂਦੇ ਦੋਸ਼ਾ ਦੀਆਂ ਖਬਰਾਂ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ । ਜਿੱਥੇ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਜਿੱਥੇ ਪਹਿਲਾਂ ਬਾਗ਼ੀ ਵਿਧਾਇਕਾਂ ਦੇ ਕਾਰਨ ਕੈਪਟਨ ਅਮਰਿੰਦਰ ਸਿੰਘ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਉਥੇ ਹੀ ਬਾਅਦ ਵਿਚ ਨਵਜੋਤ ਸਿੱਧੂ ਵੱਲੋਂ ਵੀ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਪਰ ਜਿਸ ਨੂੰ ਹਾਈਕਮਾਨ ਵੱਲੋਂ ਨਾਮਨਜ਼ੂਰ ਕਰ ਦਿੱਤਾ ਗਿਆ ਸੀ। ਕਾਂਗਰਸ ਪਾਰਟੀ ਵਿੱਚ ਚੱਲੀ ਆ ਰਹੀ ਖਿੱਚੋਤਾਣ ਅਜੇ ਤੱਕ ਜਾਰੀ ਹੈ ਉਥੇ ਹੀ ਕਾਂਗਰਸੀਆਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ।

ਹੁਣ ਪੰਜਾਬ ਕਾਂਗਰਸ ਵਿੱਚ ਫਿਰ ਤੋਂ ਇਹ ਕੰਮ ਸ਼ੁਰੂ ਹੋ ਗਿਆ ਹੈ, ਜਿੱਥੇ ਕੈਪਟਨ ਅਮਰਿੰਦਰ ਸਿੰਘ ਬਾਰੇ ਇਸ ਮੰਤਰੀ ਵੱਲੋਂ ਇਹ ਵੱਡੀ ਖਬਰ ਦਾ ਖੁਲਾਸਾ ਕੀਤਾ ਗਿਆ ਹੈ। ਜਿੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ ਗਿਆ ਹੈ ਅਤੇ ਕਾਂਗਰਸ ਪਾਰਟੀ ਦਾ ਸਾਥ ਛੱਡ ਦਿੱਤਾ ਗਿਆ ਹੈ। ਉੱਥੇ ਹੀ ਹੁਣ ਕਾਂਗਰਸ ਦੇ ਮੰਤਰੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲਿਆ ਜਾ ਰਿਹਾ ਹੈ। ਅੱਜ ਪ੍ਰੈਸ ਨੂੰ ਸੰਬੋਧਨ ਕਰਦਿਆਂ ਹੋਇਆ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਥੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਢੇ 4 ਸਾਲ ਤੱਕ ਕੋਈ ਵੀ ਮਾਮਲਾ ਕੇਂਦਰ ਸਰਕਾਰ ਕੋਲ ਨਹੀਂ ਚੁੱਕਿਆ ਗਿਆ।

ਜਿੱਥੇ ਪਿਛਲੇ ਇੱਕ ਸਾਲ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਪਰ ਬੈਠੇ ਹੋਏ ਹਨ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਇਸ ਮਸਲੇ ਨੂੰ ਹੱਲ ਕਰਾਉਣ ਦੀ ਗੱਲ ਆਖ਼ ਰਹੇ ਹਨ। ਜਦ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਕੋਲੋਂ ਇਹ ਮਸਲਾ ਕੇਂਦਰ ਸਰਕਾਰ ਕੋਲ ਚੁਕਿਆ ਜਾ ਸਕਦਾ ਸੀ ਅਤੇ ਇਸ ਮਸਲੇ ਨੂੰ ਵੀ ਹੱਲ ਕਰਵਾਇਆ ਜਾ ਸਕਦਾ ਸੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦਿਆਂ ਆਖਿਆ ਕਿ ਉਨ੍ਹਾਂ ਖਤਰਾ ਪੰਜਾਬ ਨੂੰ ਪਾਕਿਸਤਾਨ ਤੋਂ ਨਹੀ ਹੈ ਜਿੰਨਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਗਦਾਰੀ ਤੋਂ ਹੈ।

ਕਿਉਂਕਿ ਉਨ੍ਹਾਂ ਵੱਲੋਂ ਬਾਦਲਾਂ ਨਾਲ ਵੀ ਆਪ ਸੀ ਸਾਂਝ ਦੇ ਚਲਦੇ ਹੋਏ ਉਨ੍ਹਾਂ ਖਿਲਾਫ ਕੋਈ ਵੀ ਕਦਮ ਨਹੀਂ ਚੁਕਿਆ ਗਿਆ। ਨਾ ਤਾਂ ਟਰਾਂਸਪੋਰਟ ਮਾਫ਼ੀਆ ਅਤੇ ਨਾ ਹੀ ਨਸ਼ਿਆਂ ਨੂੰ ਠੱਲ੍ਹ ਪਾਈ ਗਈ। ਤੇ ਨਾ ਹੀ ਬਾਦਲਾਂ ਦੇ ਸਮੇਂ ਕੀਤੀ ਗਈ ਬੇਅਦਬੀ ਦੇ ਮਾਮਲੇ ਨੂੰ ਸੁਲਝਾਇਆ ਗਿਆ ਹੈ।

Home  ਤਾਜਾ ਖ਼ਬਰਾਂ  ਪੰਜਾਬ ਕਾਂਗਰਸ ਚ ਹੁਣ ਹੋ ਗਿਆ ਸਿੱਧਾ ਕੰਮ ਸ਼ੁਰੂ – ਕੈਪਟਨ ਬਾਰੇ ਹੁਣ ਇਸ ਮੰਤਰੀ ਵਲੋਂ ਆ ਗਈ ਇਹ ਵੱਡੀ ਖਬਰ
                                                      
                                       
                            
                                                                   
                                    Previous Postਪੰਜਾਬ ਚ ਇਹਨਾਂ ਨੂੰ ਹਫਤੇ ਚ ਇੱਕ ਛੁੱਟੀ ਦੇਣ ਬਾਰੇ ਆਈ ਇਹ ਵੱਡੀ ਖਬਰ CM ਚੰਨੀ ਵਲੋਂ
                                                                
                                
                                                                    
                                    Next Postਮਸ਼ਹੂਰ ਬੋਲੀਵੁਡ ਅਦਾਕਾਰ  ਸ਼ਾਹਰੁਖ ਖ਼ਾਨ ਦੇ ਪੁੱਤ ਬਾਰੇ ਹੁਣ ਅਦਾਲਤ ਚੋਂ ਆਈ ਇਹ ਵੱਡੀ ਤਾਜਾ ਖਬਰ
                                                                
                            
               
                            
                                                                            
                                                                                                                                            
                                    
                                    
                                    



