BREAKING NEWS
Search

ਪੰਜਾਬ : ਕਮਾਊ ਨੂੰਹ ਨਾਲ ਸੁਹਰਿਆਂ ਨੇ ਪਾਰ ਕੀਤੀਆਂ ਹੱਦਾਂ

ਆਈ ਤਾਜਾ ਵੱਡੀ ਖਬਰ 

ਬੇਸ਼ੱਕ ਅਜੋਕੇ ਸਮੇਂ ਦੇ ਵਿੱਚ ਧੀਆਂ ਹਰ ਖੇਤਰ ਦੇ ਵਿੱਚ ਮੱਲਾਂ ਮਾਰਦੀਆਂ ਪਈਆਂ ਹਨ, ਲੋਕਾਂ ਵੱਲੋਂ ਧੀਆਂ ਨੂੰ ਲੈ ਕੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ l ਪਰ ਕਿਤੇ ਨਾ ਕਿਤੇ ਹਾਲੇ ਵੀ ਸਾਡੇ ਸਮਾਜ ਦੇ ਵਿੱਚ ਮਾੜੀ ਮਾਨਸਿਕਤਾ ਦੇ ਲੋਕ ਧੀਆਂ ਨਾਲ ਦੁਸ਼ਕਰਮ ਕਰਦੇ ਪਏ ਹਨ l ਦਿਨ ਦਿਹਾੜੇ ਧੀਆਂ ਨਾਲ ਬਲਾਤਕਾਰ ਹੁੰਦੇ ਨੇ, ਧੀਆਂ ਦਾਜ ਦੀ ਬਲੀ ਚੜਦੀਆਂ ਨੇ ਤੇ ਪੁਰਾਣੀਆਂ ਪ੍ਰਥਾਵਾਂ ਸਾਡੀਆਂ ਧੀਆਂ ਤੇ ਭਾਰੀ ਪੈਂਦੀਆਂ ਪਈਆਂ ਹਨ, ਕਈ ਵਾਰ ਇਹਨਾਂ ਸਾਰੇ ਕਾਰਨਾਂ ਦੇ ਕਾਰਨ ਉਹਨਾਂ ਦੀ ਮੌਤ ਤੱਕ ਹੋ ਜਾਂਦੀ ਹੈ । ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਸਹੁਰਿਆਂ ਦੇ ਵੱਲੋਂ ਆਪਣੀ ਨੂੰਹ ਨੂੰ ਦਾਜ ਦੀ ਬਲੀ ਚੜਾ ਦਿੱਤਾ ਗਿਆ ਹੈ l ਮਾਮਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਦਾਜ ਤੇ ਲਾਲਚੀ ਸਹੁਰਿਆਂ ਨੇ ਆਪਣੀ ਕਮਾਊ ਨੂੰ ਦਾਜ ਕਾਰਨ ਮਾਰ ਦਿੱਤਾ l ਇਹ ਸਾਰੇ ਦੋਸ਼ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਹਨ l

ਕੁੜੀ ਦੇ ਪੇਕੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਮੁਤਾਬਕ ਸਹੁਰੇ ਪਰਿਵਾਰ ਦੇ ਵੱਲੋਂ ਲਗਾਤਾਰ ਉਨਾਂ ਦੀ ਧੀ ਨੂੰ ਦਾਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ , ਤੇ ਹੀ ਦਾਜ ਕਾਰਨ ਕੀਤੇ ਜਾ ਰਹੇ ਤੰਗ ਪਰੇਸ਼ਾਨੀ ਦੇ ਕਾਰਨ ਉਨਾਂ ਦੀ ਧੀ ਦੀ ਮੌਤ ਹੋਈ ਹੈ l ਮ੍ਰਿਤਕਾ ਦੀ ਪਛਾਣ ਰਾਜਵੰਤ ਕੌਰ ਵਜੋਂ ਹੋਈ ਹੈ। ਉਥੇ ਹੀ ਥਾਣਾ ਡੇਹਲੋਂ ਦੀ ਪੁਲਸ ਨੇ ਮ੍ਰਿਤਕਾ ਦੀ ਪਿਤਾ ਦੀ ਸ਼ਿਕਾਇਤ ‘ਤੇ ਕੁੜੀ ਦੇ ਸਹੁਰੇ ਪਰਿਵਾਰ ਖ਼ਿਲਾਫ਼ ਦਾਜ ਦਾ ਕੇਸ ਦਰਜ ਕਰ ਲਿਆ l ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ ਦੋਸ਼ੀ ਪਤੀ ਨੂੰ ਕਾਬੂ ਕਰ ਲਿਆ l

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਰਾਜਵੰਤ ਕੌਰ ਦਾ ਵਿਆਹ 2018 ‘ਚ ਇੰਦਰਪ੍ਰੀਤ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦਾ 3 ਸਾਲ ਦਾ ਪੁੱਤਰ ਵੀ ਹੈ। ਵਿਆਹ ਤੋਂ ਬਾਅਦ ਹੀ ਪਤੀ ਅਤੇ ਸਹੁਰਾ ਪਰਿਵਾਰ ਉਸ ਦੀ ਧੀ ਨੂੰ ਦਾਜ ਲਈ ਤੰਗ ਕਰਨ ਲੱਗੇ ਕਿਉਂਕਿ ਇੰਦਰਪ੍ਰੀਤ ਕੋਈ ਕੰਮ ਨਹੀਂ ਕਰਦਾ ਸੀ, ਇਹ ਦੋਸ਼ ਪਰਿਵਾਰ ਦੇ ਨੇ ਤੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਮੁਤਾਬਕ ਰਾਜਵੰਤ ਕੌਰ ਘਰ ‘ਚ ਹੀ ਕੈਫੇ ਸ਼ਾਪ ਚਲਾਉਂਦੀ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੀ। ਇੰਦਰਪ੍ਰੀਤ ਵਾਰ-ਵਾਰ ਉਸ ‘ਤੇ ਦਾਜ ਲਿਆਉਣ ਲਈ ਦਬਾਅ ਪਾ ਰਿਹਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ।

ਜਿਸ ਕਾਰਨ ਉਹਨਾਂ ਦੀ ਧੀ ਕਾਫੀ ਪਰੇਸ਼ਾਨ ਰਹਿੰਦੀ ਸੀ, ਕੁੜੀ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਉਸ ਦੇ ਜਵਾਈ ਦਾ ਫੋਨ ਆਇਆ ਕਿ ਰਾਜਵੰਤ ਕੌਰ ਬੀਮਾਰ ਹੈ। ਉਸ ਨੇ ਕਿਹਾ ਕਿ ਉਹ ਜਲਦੀ ਉਸ ਨੂੰ ਹਸਪਤਾਲ ਲੈ ਕੇ ਜਾਵੇ ਪਰ ਉਹ ਨਾਂਹ-ਨੁੱਕਰ ਕਰਨ ਲੱਗਾ। ਜਿਸ ਤੋਂ ਬਾਅਦ ਉਹ ਉਹਨਾਂ ਦੀ ਧੀ ਨੂੰ ਨਿਜੀ ਹਸਪਤਾਲ ਲੈ ਕੇ ਗਿਆ ਪਰ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਤਫਤੀਸ਼ ਜਾਰੀ ਹੈ।