ਪੰਜਾਬ : ਕਬੂਤਰਬਾਜ਼ੀ ਕਰਨ ਭੈਣ ਦੇ ਘਰ ਗਏ ਨੌਜਵਾਨ ਨਾਲ ਖੇਤਾਂ ਚ ਹੋਇਆ ਵੱਡਾ ਖੌਫਨਾਕ ਕਾਂਡ

833

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਲੋਕ ਆਪਣੇ ਸ਼ੌਂਕ ਨੂੰ ਪਗਾਉਣ ਦੇ ਲਈ ਹਰ ਸੰਭਵ ਕੋਸ਼ਿਸ਼ਾਂ ਕਰਦੇ ਹਨ l ਇਸੇ ਵਿਚਾਲੇ ਜੇਕਰ ਗੱਲ ਕੀਤੀ ਜਾਵੇ, ਕਬੂਤਰਬਾਜ਼ੀ ਦੇ ਸ਼ੌਂਕ ਦੀ ਤਾਂ, ਲੋਕ ਇਸ ਸ਼ੌਂਕ ਦੀ ਖਾਤਰ ਦਿਨ ਦੇ ਕਈ ਕਈ ਘੰਟੇ ਕਬੂਤਰਾਂ ਦੀ ਦੇਖਭਾਲ ਦੇ ਵਿੱਚ ਲਗਾ ਦਿੰਦੇ ਹਨ l ਪਰ ਅੱਜ ਤੁਹਾਡੇ ਨਾਲ ਇੱਕ ਅਜਿਹੀ ਘਟਨਾ ਸਾਂਝੀ ਕਰਾਂਗੇ,ਜਿੱਥੇ ਕਬੂਤਰਬਾਜ਼ੀ ਕਰਨ ਗਏ ਨੌਜਵਾਨ ਦੇ ਨਾਲ ਅਜਿਹਾ ਭਾਣਾ ਵਾਪਰ ਗਿਆ, ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ l ਮਾਮਲਾ ਪੰਜਾਬ ਦੇ ਜ਼ਿਲਾ ਜਲੰਧਰ ਤੋਂ ਸਾਹਮਣੇ ਆਇਆ , ਜਿੱਥੇ ਮਹਾਨਗਰ ਜਲੰਧਰ ‘ਚ ਆਪਣੀ ਭੈਣ ਦੇ ਘਰ ਗਏ 42 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਇਹ ਘਟਨਾ ਗੁਰਾਇਆ ਦੇ ਪਿੰਡ ਧੂਲੇਟਾ ਦੀ ਹੈ l ਮਿਲੀ ਜਾਣਕਾਰੀ ਮੁਤਾਬਕ ਪਹਿਲਵਾਨ ਦਿਨੇਸ਼ ਸਵੇਰੇ ਘਰੋਂ ਨਿਕਲਿਆ ਸੀ। ਉਸ ਨੇ ਘਰ ਵਿੱਚ ਦੱਸਿਆ ਸੀ ਕਿ ਉਹ ਕਬੂਤਰ ਉਡਾਉਣ ਦੇ ਮੁਕਾਬਲੇ ਲਈ ਆਪਣੀ ਭੈਣ ਦੇ ਪਿੰਡ ਜਾ ਰਿਹਾ ਸੀ, ਇਸੇ ਵਿਚਾਲੇ ਕਾਫੀ ਦੇਰ ਤੱਕ ਵਾਪਸ ਨਾ ਆਉਣ ‘ਤੇ ਪਰਿਵਾਰ ਵਾਲਿਆਂ ਨੇ ਦਿਨੇਸ਼ ਦੀ ਭੈਣ ਨੂੰ ਵੀ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਉਥੇ ਵੀ ਨਹੀਂ ਗਿਆ।

ਜਿਸ ਤੋਂ ਬਾਅਦ ਪੀੜਿਤ ਪਰਿਵਾਰ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਪਰ ਉਸ ਵਕਤ ਪੁਲਿਸ ਨੇ ਰਿਪੋਰਟ ਦਰਜ ਨਹੀਂ ਕੀਤੀ l ਪਰ ਪੁਲਿਸ ਵੱਲੋਂ ਉਸ ਦੀ ਭਾਲ ਲਗਾਤਾਰ ਜਾਰੀ ਸੀ, ਪੁਲਿਸ ਵੱਲੋਂ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਸੀ ਤਾਂ ਪਤਾ ਚੱਲਿਆ, ਕੀ ਇੱਕ ਤਸਕਰ ਉਸਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਉਸਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ ਪਰ ਰਾਤ ਸਮੇਂ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਲਾਸ਼ ਖੂਨ ਦੇ ਨਾਲ ਲੱਥ ਪੱਥ ਮਿਲੀ l

ਲਾਸ਼ ਪੂਰੀ ਤਰ੍ਹਾਂ ਫੁੱਲੀ ਹੋਈ ਸੀ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਹੁਣ ਪੁਲਿਸ ਵੱਲੋਂ ਇਸ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਉਣ ਦੇ ਲਈ ਵੱਖ ਵੱਖ ਟੀਮਾਂ ਗਠਤ ਕਰ ਦਿੱਤੀਆਂ ਗਈਆਂ ਹਨ, ਤੇ ਪੀੜਤ ਪਰਿਵਾਰ ਨੂੰ ਇਹ ਦਿਲਾਸਾ ਦਿੱਤਾ ਜਾ ਰਿਹਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।