ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀ ਮਾਨ ਸਰਕਾਰ ਫੁਲ ਐਕਸ਼ਨ ਮੋੜ ਦੇ ਵਿੱਚ ਨਜ਼ਰ ਆ ਰਹੀ ਹੈ, ਹਰ ਰੋਜ਼ ਮਾਨ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ । ਇਸ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਆਪਣੇ ਆਪਣੇ ਵਿਭਾਗ ਦੇ ਸੁਧਾਰ ਲਈ ਕਾਰਜ ਕੀਤੇ ਜਾ ਰਹੇ ਹਨ । ਗੱਲ ਕੀਤੀ ਜਾਵੇ ਜੇਕਰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਤਾਂ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ । ਪਰ ਦੂਜੇ ਪਾਸੇ ਹੁਣ ਮੁੱਖ ਮੰਤਰੀ ਦੇ ਨਾਮ ਤੇ ਕੁਝ ਲੋਕ ਨਾਜਾਇਜ਼ ਕਬਜ਼ੇ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸੇ ਵਿਚਕਾਰ ਹੁਣ ਪ੍ਰਸਿੱਧ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਤੇ ਭਗਵੰਤ ਮਾਨ ਦੇ ਨਾਮ ਤੇ ਜਮੀਨ ਤੇ ਕਬਜ਼ਾ ਕਰਨ ਦੇ ਵੱਡੇ ਦੋਸ਼ ਲੱਗਣ ਸਬੰਧੀ ਖਬਰਾਂ ਸਾਹਮਣੇ ਆ ਰਹੀਆਂ ਹਨ ।

ਦਰਅਸਲ ਪ੍ਰਸਿੱਧ ਪੰਜਾਬੀ ਗਾਇਕ ਸਤਵਿੰਦਰ ਸਿੰਘ ਬੁੱਗਾ ਦੇ ਭਰਾ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦਾ ਭਰਾ ਉਸ ਨੂੰ ਇਹ ਕਹਿ ਕੇ ਧਮਕਾ ਰਿਹਾ ਹੈ ਕਿ ਉਸ ਦੇ ਭਗਵੰਤ ਮਾਨ ਨਾਲ ਨੇੜਲੇ ਸਬੰਧ ਹਨ , ਜਿਸ ਕਾਰਨ ਉਸ ਦਾ ਕੋਈ ਵੀ ਕੁਝ ਵੀ ਨਹੀਂ ਵਿਗਾੜ ਸਕਦਾ। ਜ਼ਿਕਰਯੋਗ ਹੈ ਕਿ ਸਤਵਿੰਦਰ ਬੁੱਗਾ ਘਰੇਲੂ ਝਗੜੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਹੋਏ ਹਨ , ਬੁੰਗਾ ਦੇ ਭਰਾ ਨੇ ਉਨ੍ਹਾਂ ਉਪਰ ਜਾਇਦਾਦ ਤੇ ਕਬਜ਼ਾ ਕਰਨ ਦੇ ਵੱਡੇ ਆਰੋਪ ਲਗਾਏ ਹਨ। ਜਿਸ ਦੀ ਸ਼ਿਕਾਇਤ ਫਤਿਹਗਡ਼੍ਹ ਸਾਹਿਬ ਪੁਲਸ ਦੇ ਕੋਲ ਵੀ ਕੀਤੀ ਗਈ ਹੈ ।

ਉਨ੍ਹਾਂ ਦੇ ਭਰਾ ਦਾ ਕਹਿਣਾ ਹੈ ਕਿ ਬੁੰਗਾ ਉਨ੍ਹਾਂ ਨੂੰ ਭਗਵੰਤ ਮਾਨ ਦਾ ਨਾਮ ਲੈ ਕੇ ਡਰਾ ਰਿਹਾ ਹੈ ਕਿ ਭਗਵੰਤ ਮਾਨ ਨਾਲ ਉਨ੍ਹਾਂ ਦੇ ਨੇੜਲੇ ਸਬੰਧ ਹਨ ਜਿਸ ਕਾਰਨ ਉਸ ਦਾ ਕੋਈ ਵੀ ਕੁਝ ਵੀ ਨਹੀਂ ਵਿਗਾੜ ਸਕਦਾ । ਦੱਸ ਦੇਈਏ ਕਿ ਸਤਵਿੰਦਰ ਬੁੰਗਾ ਦੇ ਵੱਡੇ ਭਰਾ ਦਵਿੰਦਰ ਸਿੰਘ ਭੋਲਾ ਨੇ ਇਹ ਗੰਭੀਰ ਆਰੋਪ ਲਗਾਉਂਦਿਆਂ ਹੋਇਆ ਕਿਹਾ ਕਿ ਗਾਇਕ ਸਤਵਿੰਦਰ ਬੁੱਗਾ ਨੇ ਜਿੱਥੇ ਪਹਿਲਾਂ ਉਨ੍ਹਾਂ ਦੇ ਪਿਤਾ ਦੀ ਜ਼ਮੀਨ ਆਪਣੇ ਨਾਮ ਘਰਵਾਲੀ ਹੈ ਹੈ। ਪਰ ਹੁਣ ਉਹ ਜਿੱਥੇ ਰਹਿੰਦੇ ਹਨ ਉੱਥੋਂ ਵੀ ਪੁਲੀਸ ਦੀ ਮਦਦ ਨਾਲ ਬੁੱਗਾ ਵਲੋ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਉਨ੍ਹਾਂ ਕਿਹਾ ਕਿ ਸਤਵਿੰਦਰ ਬੁੱਗਾ ਦੇ ਪੰਜਾਬੀ ਲੋਕ ਗਾਇਕ ਹੋਣ ਦੇ ਨਾਤੇ ਮੁੱਖਮੰਤਰੀ ਭਗਵੰਤ ਮਾਨ ਦੇ ਨਾਲ ਨਿੱਘੇ ਸਬੰਧ ਹਨ । ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਪੁਲਸ ਪ੍ਰਸ਼ਾਸਨ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ , ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ ।

Home  ਤਾਜਾ ਖ਼ਬਰਾਂ  ਪੰਜਾਬੀ ਗਾਇਕ ਸਤਵਿੰਦਰ ਬੁੱਗਾ ਤੇ ਭਗਵੰਤ ਮਾਨ ਦੇ ਨਾਮ ਦਾ ਰੋਹਬ ਦੇ ਕੇ ਜਾਇਦਾਦ ਤੇ ਕਬਜਾ ਕਰਨ ਦੇ ਲੱਗੇ ਇਲਜਾਮ
                                                      
                              ਤਾਜਾ ਖ਼ਬਰਾਂ                               
                              ਪੰਜਾਬੀ ਗਾਇਕ ਸਤਵਿੰਦਰ ਬੁੱਗਾ ਤੇ ਭਗਵੰਤ ਮਾਨ ਦੇ ਨਾਮ ਦਾ ਰੋਹਬ ਦੇ ਕੇ ਜਾਇਦਾਦ ਤੇ ਕਬਜਾ ਕਰਨ ਦੇ ਲੱਗੇ ਇਲਜਾਮ
                                       
                            
                                                                   
                                    Previous Postਭਗਵੰਤ ਮਾਨ ਲਈ ਆਈ ਵੱਡੀ ਚੰਗੀ ਖਬਰ – ਬਣੇ ਪੰਜਾਬ ਦੇ ਅਜਿਹਾ ਕਰਨ ਵਾਲੇ ਤੀਸਰੇ ਨੇਤਾ
                                                                
                                
                                                                    
                                    Next Postਮੋਦੀ ਸਰਕਾਰ ਵਲੋਂ 31 ਅਕਤੂਬਰ ਤੱਕ ਲਈ ਹੋ ਗਿਆ ਹੁਕਮ, ਲਗਾਈ ਵੱਡੀ ਪਾਬੰਦੀ- ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



