ਪੰਜਾਬੀ ਇੰਡਸਟਰੀ ਦੀ ਮਸ਼ਹੂਰ ਹਸਤੀ ਦੇ ਘਰੇ ਪਿਆ ਮਾਤਮ , ਹੋਈ ਪਰਿਵਾਰਿਕ ਮੈਂਬਰ ਦੀ ਮੌਤ

ਆਈ ਤਾਜਾ ਵੱਡੀ ਖਬਰ  

ਪੰਜਾਬੀ ਇੰਡਸਟਰੀ ਹੁਣ ਵੱਡੇ ਪੱਧਰ ਤੇ ਵਿਕਾਸ ਕਰਦੀ ਪਈ ਹੈ l ਪੰਜਾਬੀ ਇੰਡਸਟਰੀ ਦੇ ਗੀਤ ਤੇ ਐਕਟਰ ਹੁਣ ਬਾਲੀਵੁੱਡ ਤੱਕ ਪਹੁੰਚ ਚੁੱਕੇ ਹਨ l ਜਿੱਥੇ ਉਹਨਾਂ ਵੱਲੋਂ ਆਪਣੇ ਹੁਨਰ ਦੇ ਨਾਲ ਪੂਰੀ ਦੁਨੀਆਂ ਭਰ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ। ਪਰ ਇਸੇ ਵਿਚਾਲੇ ਇੱਕ ਮਸ਼ਹੂਰ ਪੰਜਾਬੀ ਇੰਡਸਟਰੀ ਦੀ ਹਸਤੀ ਦੇ ਘਰੇ ਮਾਤਮ ਦਾ ਮਾਹੌਲ ਬਣ ਗਿਆ ਹੈ , ਜਿਸ ਕਾਰਨ ਉਹਨਾਂ ਦੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ l ਦੱਸਦੀਏ ਕਿ ਪੰਜਾਬੀ ਇੰਡਸਟਰੀ ਦੀ ਇਹ ਮੰਦਭਾਗੀ ਖਬਰ ਹੈ ਕਿ ਅੰਗਰੇਜ਼ ਤੇ ਲਾਹੌਰੀਆ ਵਰਗੀਆਂ ਫਿਲਮਾਂ ਦੇ ਨਿਰਮਾਤਾ ਕਾਰਜ ਗਿੱਲ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਜਿਸ ਕਾਰਨ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ ।

ਦਰਅਸਲ, ‘ਚੱਲ ਮੇਰਾ ਪੁੱਤ’, ‘ਅਸ਼ਕੇ’, ‘ਅੰਗਰੇਜ਼’, ‘ਬੰਬੂਕਾਟ’, ‘ਲਾਹੌਰੀਏ’ ਵਰਗੀਆਂ ਫ਼ਿਲਮਾਂ ਦੇ ਨਿਰਮਾਤਾ ਕਾਰਜ ਗਿੱਲ ਜਿਨਾਂ ਵੱਲੋਂ ਪੰਜਾਬੀ ਇੰਡਸਟਰੀ ਵਿੱਚ ਵੱਡਾ ਨਾਮ ਕਮਾਇਆ ਗਿਆ ਹੈ ਉਹਨਾਂ ਦੇ ਘਰ ਮਾਤਮ ਪੈ ਚੁੱਕਿਆ ਹੈ ਕਿਉਂਕਿ ਉਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਲੋਕਾਂ ਵਲੋਂ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਉਥੇ ਹੀ ਇਸ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਮਲਕੀਤ ਰੌਣੀ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, ”ਦੁੱਖ ਨਾਲ ਦੱਸ ਰਹੇ ਹਾਂ ਕਿ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਕਾਰਜ ਗਿੱਲ ਦੇ ਪਿਤਾ ਜੀ ,ਸ. ਹਰਬੰਸ ਸਿੰਘ ਗਿੱਲ ਨਹੀ ਰਹੇ। ਉਨ੍ਹਾਂ ਦਾ ਸੰਸਕਾਰ ਪਿੰਡ ਗੁਰੂ ਕੀ ਵਡਾਲੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ।

ਦੱਸਦਿਆ ਕਿ ਕਾਰਜ ਗਿੱਲ ਨੇ ਸਾਲ 2013 ‘ਚ ਅਦਾਕਾਰ ਤੇ ਗਾਇਕ ਅਮਰਿੰਦਰ ਗਿੱਲ ਨਾਲ ਕੈਨੇਡੀਅਨ ਪ੍ਰੋਡਕਸ਼ਨ ਕੰਪਨੀ ‘ਰਿਦਮ ਬੁਆਏਜ਼’ ਦੀ ਸਥਾਪਨਾ ਕੀਤੀ ਸੀ। ਜਿਸ ਤੋਂ ਬਾਅਦ ਉਨਾਂ ਵੱਲੋਂ ਲਗਾਤਾਰ ਕੰਮ ਕਰਕੇ ਇੱਕ ਵੱਡਾ ਨਾਮ ਪੰਜਾਬੀ ਇੰਡਸਟਰੀ ਵਿੱਚ ਬਣਾਇਆ ਗਿਆ ਤੇ ਹੁਣ ਪਿਤਾ ਦੇ ਦੇਹਾਂਤ ਨੇ ਉਨਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ।