ਪੰਜਾਬੀਆਂ ਲਈ ਆਈ ਮਾੜੀ : ਬਜਟ ਪੇਸ਼ ਕਰਨ ਤੋਂ ਦੋ ਦਿਨ ਬਾਅਦ ਸਰਕਾਰ ਨੇ ਦਿੱਤਾ ਇਹ ਝਟਕਾ

ਆਈ ਤਾਜਾ ਵੱਡੀ ਖਬਰ

ਸੂਬੇ ਦੇ ਅੰਦਰ ਇਸ ਸਮੇਂ ਹਾਲਾਤਾਂ ਦੇ ਵਿਚ ਕਾਫੀ ਬਦਲਾਅ ਆ ਚੁੱਕਾ ਹੈ। ਜਿਥੇ ਇਕ ਪਾਸੇ ਪੂਰੇ ਵਿਸ਼ਵ ਦੇ ਵਿਚ ਪਿਛਲੇ ਤਕਰੀਬਨ ਡੇਢ ਸਾਲ ਦੇ ਵੱਧ ਸਮੇਂ ਤੋਂ ਛਾਈ ਹੋਈ ਬਿਮਾਰੀ ਕੋਰੋਨਾ ਵਾਇਰਸ ਦੇ ਸੂਬੇ ਅੰਦਰ ਨਵੇਂ ਮਾਮਲੇ ਵਧਣ ਕਾਰਨ ਹਾਲਾਤਾਂ ਦੇ ਵਿਚ ਇਕ ਵਾਰ ਫਿਰ ਤੋਂ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਉਥੇ ਹੀ ਦੂਜੇ ਪਾਸੇ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਦੇ ਕਾਰਨ ਵੀ ਅ-ਸੰ-ਤੋ-ਸ਼-ਜ-ਨ-ਕ ਸਥਿਤੀ ਪੈਦਾ ਹੁੰਦੀ ਰਹਿੰਦੀ ਹੈ।

ਬੀਤੇ ਕੁਝ ਦਿਨਾਂ ਦੌਰਾਨ ਸੂਬੇ ਦੀ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਜਿਸ ਦੌਰਾਨ ਕਈ ਬਿੱਲਾਂ ‘ਤੇ ਚਰਚਾ ਹੋਈ। ਬੁੱਧਵਾਰ ਨੂੰ ਸਦਨ ਵਿੱਚ 11 ਬਿੱਲ ਪਾਸ ਕੀਤੇ ਗਏ। ਜਿਨ੍ਹਾਂ ਵਿੱਚ ਐਂਟੀ ਰੈਡ ਟੇਪ ਬਿੱਲ 2021 ਸ਼ਾਮਲ ਹੈ ਜੋ ਸਰਕਾਰੀ ਕੰਮ ਤੋਂ ਲਾਲ ਫੀਤਾ ਸ਼ਾਹੀ ਨੂੰ ਖਤਮ ਕਰਨ ਲਈ ਲਿਆਂਦਾ ਗਿਆ ਸੀ। ਪਾਸ ਕੀਤੇ ਗਏ ਹੋਰ ਬਿੱਲਾਂ ਵਿੱਚ ਦਿ ਸ਼-ਹੀ-ਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਬਿੱਲ -2021 ਅਤੇ ਦਿ ਸਰਕਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਬਿੱਲ -2021 ਰਾਹੀਂ ਰਾਜ ਵਿੱਚ ਦੋ ਨਵੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਸ਼ਾਮਲ ਹੈ।

ਦੂਸਰੇ ਛੇ ਬਿੱਲਾਂ ਵਿੱਚ ਪੰਜਾਬ ਗ੍ਰਾਮੀਣ ਸਾਂਝੀ ਜ਼ਮੀਨ (ਰੈਗੂਲੇਸ਼ਨ) ਸੋਧ ਬਿੱਲ -2021, ਪੰਜਾਬ ਸਕੂਲ ਸਿੱਖਿਆ ਬੋਰਡ (ਸੋਧ) ਬਿੱਲ -2021, ਪੰਜਾਬ ਅਪਾਰਟਮੈਂਟ ਮਾਲਕੀਅਤ (ਸੋਧ) ਬਿੱਲ -2021, ਦਿ ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ( ਸੋਧ)) ਬਿੱਲ -2021, ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ (ਸੋਧ) ਬਿੱਲ -2021 ਅਤੇ ਪੰਜਾਬ ਅਭਿਆਨ ਦੇਹ (ਰਿਕਾਰਡ ਆਫ਼ ਰਾਈਟਸ) ਬਿੱਲ -2021 ਸ਼ਾਮਲ ਹਨ। ਬੁਨਿਆਦੀ ਢਾਂਚੇ ਦੇ ਵਿਕਾਸ ਵਾਸਤੇ ਪੰਜਾਬ ਵਿਕਾਸ ਅਤੇ ਰੈਗੂਲੇਸ਼ਨ ਸੋਧ ਬਿੱਲ 2021 ਦੇ ਤਹਿਤ 216 ਕਰੋੜ ਰੁਪਏ ਪ੍ਰਤੀ ਸਾਲ ਦੇ ਟੈਕਸ ਨੂੰ ਮਨਜ਼ੂਰੀ ਦਿੱਤੀ ਗਈ।

ਇਸ ਤੋਂ ਇਲਾਵਾ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਸੋਧ ਬਿੱਲ 2021 ਦੇ ਰਾਹੀਂ ਵੱਖ ਵੱਖ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ਨੂੰ ਵਧਾਉਣ ਤੋਂ ਇਲਾਵਾ ਕਈ ਹੋਰ ਟੈਕਸ ਵੀ ਲਗਾਏ ਗਏ ਹਨ। ਹੁਣ ਨਵੇਂ ਦੋ ਪਹੀਆ ਵਾਹਨ ਦੀ ਰਜਿਸਟਰੇਸ਼ਨ ਫ਼ੀਸ ਕੁੱਲ ਕੀਮਤ ਦਾ 20 ਪ੍ਰਤਿਸ਼ਤ ਹੋਵੇਗੀ ਜੋ ਪਹਿਲਾਂ 7 ਤੋਂ 9 ਪ੍ਰਤੀਸ਼ਤ ਸੀ। ਗੱਡੀਆਂ ਦੀ ਮੁੜ ਰਜਿਸਟ੍ਰੇਸ਼ਨ 35 ਤੋਂ 95 ਫੀਸਦੀ ਮਹਿੰਗੀ ਹੋ ਜਾਵੇਗੀ। ਇਸ ਤੋਂ ਇਲਾਵਾ ਹੋਰ ਵੱਡੀਆਂ ਗੱਡੀਆਂ ਅਤੇ ਪਰਮਿਟ ਵਾਲੇ ਵਾਹਨਾਂ ਉਪਰ ਵੀ ਨਵੇਂ ਟੈਕਸ ਲਗਾਉਣ ਤੋਂ ਇਲਾਵਾ ਰਜਿਸਟ੍ਰੇਸ਼ਨ ਦੀ ਫੀਸ ਵਿੱਚ ਇਜ਼ਾਫਾ ਕੀਤਾ ਗਿਆ ਹੈ।