ਪੰਜਾਬੀਆਂ ਦੇ ਪਸੰਦੀਦਾ ਇਸ ਦੇਸ਼ ਨੇ ਖੋਲਤੇ ਦਰਵਾਜੇ ਧੜਾ ਧੜ ਲਗਣਗੇ ਵੀਜੇ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  

ਦੁਨੀਆਂ ਭਰ ਦੇ ਵਿੱਚ ਹੁਣ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਘਟ ਰਿਹਾ ਹੈ , ਕਿਉਂਕਿ ਹਰ ਦੇਸ਼ ਦੇ ਵਿੱਚ ਇਸ ਮਹਾਂਮਾਰੀ ਤੋਂ ਲੜਨ ਦੇ ਲਈ ਵੈਕਸੀਨ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ । ਸਭ ਨੂੰ ਹੀ ਪਤਾ ਹੈ ਕਿ ਇਸ ਮਹਾਂਮਾਰੀ ਦੇ ਸਮੇਂ ਦੌਰਾਨ ਸਭ ਨੂੰ ਹੀ ਕਿੰਨੀਆਂ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਦੇ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਪਰ ਹੁਣ ਜਿਵੇਂ ਜਿਵੇਂ ਦੁਨੀਆਂ ਭਰ ਦੇ ਵਿਚ ਕੋਰੂਨਾ ਮਹਾਂਮਾਰੀ ਦੇ ਮਾਮਲੇ ਘੱਟ ਹੀ ਹਨ । ਉਸ ਦੇ ਚਲਦੇ ਹੁਣ ਲਗਾਈਆਂ ਗਈਆਂ ਪਾਬੰਦੀਆਂ ਤੋਂ ਲੋਕਾਂ ਨੂੰ ਕੁਝ ਰਾਹਤ ਦਿੱਤੀ ਜਾ ਰਹੀ ਹੈ । ਜਿਸ ਦੇ ਚਲਦੇ ਹੁਣ ਲੋਕਾਂ ਦੀਆਂ ਬਹੁਤ ਸਾਰੀਆਂ ਦਿੱਕਤਾਂ ਦੂਰ ਹੋ ਰਹੀਆਂ ਨੇ ਤੇ ਲੋਕ ਹੁਣ ਮੁੜ ਤੋਂ ਆਪਣੇ ਕੰਮ ਕਾਰਾਂ ਵਿੱਚ ਰੁੱਝੇ ਹੋਏ ਹਨ ।

ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਹਵਾਈ ਯਾਤਰਾ ਦੀ ਤਾਂ ਕੋਰੋਨਾ ਮਹਾਂਮਾਰੀ ਦੇ ਕਾਰਨ ਹਵਾਈ ਯਾਤਰਾ ਤੇ ਵੀ ਸਰਕਾਰਾਂ ਦੇ ਵੱਲੋਂ ਪਾਬੰਦੀ ਲਗਾਏ ਗਏ ਸਨ । ਪਰ ਹੁਣ ਜਿਵੇਂ ਜਿਵੇਂ ਇਸ ਮਹਾਂਮਾਰੀ ਦੇ ਮਾਮਲੇ ਘੱਟ ਰਿਹੇ ਹਨ ਹੁਣ ਉਸ ਦੇ ਚਲਦੇ ਕਈ ਦੇਸ਼ਾਂ ਦੇ ਵਿਚ ਇਨ੍ਹਾਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ ਤੇ ਲੋਕ ਹੁਣ ਹਵਾਈ ਯਾਤਰਾ ਦਾ ਵੀ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ । ਇਸੇ ਵਿਚਕਾਰ ਹੁਣ ਪੰਜਾਬੀਆਂ ਦੇ ਪਸੰਦੀਦਾ ਦੇਸ਼ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ , ਕਿ ਹੁਣ ਇਸ ਦੇਸ਼ ਦੇ ਦਰਵਾਜ਼ੇ ਧੜਾ ਧੜ ਪੰਜਾਬੀਆਂ ਦੇ ਲਈ ਖੋਲ੍ਹ ਦਿੱਤੇ ਗਏ ਹਨ ਤੇ ਹੁਣ ਇੱਥੇ ਇਸ ਦੇਸ਼ ਦੇ ਵੀਜ਼ੇ ਵੀ ਲਗਾਤਾਰ ਲੱਗ ਰਹੇ ਹਨ ।

ਦਰਅਸਲ ਹੁਣ ਫਿਲੀਪੀਨਜ਼ ਨੇ ਉਨ੍ਹਾਂ ਸੈਲਾਨੀਆਂ ਦੇ ਲਈ ਸਰਹੱਦਾਂ ਖੋਲ੍ਹ ਦਿੱਤੀਆਂ ਹਨ । ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਲੜਨ ਦੇ ਲਈ ਵੈਕਸੀਨ ਦਾ ਟੀਕਾ ਲਗਵਾ ਲਿਆ ਹੈ । ਇਸ ਦੀ ਜਾਣਕਾਰੀ ਸੈਰ ਸਪਾਟਾ ਵਿਭਾਗ ਦੇ ਵੱਲੋਂ ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਵਿੱਚ ਦਾਖ਼ਲ ਹੋਣ ਦੇ ਚਾਹਵਾਨ ਸੈਲਾਨੀਆਂ ਲਈ ਐਮਰਜੈਂਸੀ ਵਰਤੋਂ ਅਧਿਕਾਰੀਆ ਵਿਸ਼ਵ ਸਿਹਤ ਸੰਗਠਨ ਦੇ ਤਹਿਤ ਫਿਲਿਪਨ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਪ੍ਰਵਾਨਿਤ ਟੀਕੇ ਲਗਵਾਏ ਹੋਣੇ ਚਾਹੀਦੇ ਹਨ ।

ਉੱਥੇ ਹੀ ਇਸ ਵਿਭਾਗ ਦੇ ਵੱਲੋਂ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਦੇਸ਼ਾਂ ਖੇਤਰ ਦੇ ਵਿੱਚ ਸੈਲਾਨੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ , ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਬਾਦੀ ਦਾ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਰਿਕਵਰੀ ਯਾਤਰਾ ਵਿਚ ਬਹੁਤੀ ਉਹ ਮੱਦਦ ਕਰੇਗਾ । ਸੌ ਬਹੁਤ ਖੁਸ਼ੀ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਜਿੱਥੇ ਕੋਰੋਨਾ ਮਹਾਂਮਾਰੀ ਕਾਰਨ ਦੁਨੀਆਂ ਭਰ ਦੀ ਹਵਾਈ ਯਾਤਰਾ ਤੇ ਪਾਬੰਦੀ ਲਗਾਈ ਗਈ ਸਨ ਉੱਥੇ ਹੀ ਹੁਣ ਫਿਲੀਪੀਨਜ਼ ਦੇ ਵਿੱਚ ਟੀਕਾਕਰਨ ਸੈਲਾਨੀਆਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ।