ਪੰਜਾਬੀਆਂ ਚ ਛਾ ਗਈ ਖੁਸ਼ੀ ਦੀ ਲਹਿਰ ਇੰਟਰ ਨੈਸ਼ਨਲ ਫਲਾਈਟਾਂ ਬਾਰੇ ਹੋਇਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਜਿਸ ਸਮੇਂ ਤੋਂ ਕੋਰੋਨਾ ਕਾਰਨ ਸਭ ਪਾਸੇ ਤਾਲਾਬੰਦੀ ਕੀਤੀ ਗਈ ਸੀ। ਇਸ ਤਾਲਾਬੰਦੀ ਦਾ ਸਭ ਤੋਂ ਵੱਧ ਅਸਰ ਹਵਾਈ ਆਵਾਜਾਈ ਤੇ ਵੇਖਣ ਨੂੰ ਮਿਲਦਾ ਸੀ। ਕੇਸਾਂ ਦੇ ਵਿਚ ਆਈ ਕਮੀ ਕਾਰਨ ਫਿਰ ਤੋਂ ਉਡਾਣਾਂ ਨੂੰ ਸ਼ੁਰੂ ਕਰ ਦਿੱਤਾ ਗਿਆ। ਪਰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਮੁਸਾਫ਼ਰਾਂ ਦੀ ਗਿਣਤੀ ਸੀਮਤ ਰੱਖੀ ਜਾ ਰਹੀ ਹੈ। ਲੋਕਾਂ ਦੀ ਸੁਰੱਖਿਆ ਤੇ ਜ਼ਰੂਰਤਾਂ ਨੂੰ ਵੇਖਦੇ ਹੋਏ

ਏਅਰ ਇੰਡੀਆ ਵੱਲੋਂ ਕਈ ਵਾਰ ਕੁਝ ਐਲਾਨ ਕੀਤੇ ਗਏ ਹਨ ਤੇ ਕੁਝ ਵਿੱਚ ਬਦਲਾਅ ਕੀਤਾ ਗਿਆ ਹੈ। ਜਿਸ ਨਾਲ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਹਵਾਈ ਯਾਤਰਾ ਕਰਨ ਵਾਲਿਆਂ ਲਈ ਦਿਵਾਲੀ ਤੇ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਕਰੋਨਾ ਦੇ ਚਲਦੇ ਹੋਏ ਬਹੁਤ ਸਾਰੀਆਂ ਫਲਾਈਟਾਂ ਦੀ ਗਿਣਤੀ ਸੀਮਤ ਕੀਤੀ ਗਈ ਸੀ। ਜਿਸ ਕਾਰਨ ਵਿਦੇਸ਼ਾਂ ਤੋਂ ਆਉਣ-ਜਾਣ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਹੁਣ ਇੱਕ ਵਾਰ ਫਿਰ ਹਵਾਈ ਸਫਰ ਕਰਨ ਵਾਲਿਆਂ ਲਈ ਬਹੁਤ ਵੱਡੀ ਖਬਰ ਆਈ ਹੈ। ਇੰਟਰਨੈਸ਼ਨਲ ਫਲਾਈਟਾਂ ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਏਅਰ ਇੰਡੀਆ ਨੇ ਹੁਣ ਭਾਰਤ ਅਤੇ ਯੂ .ਕੇ. ਵਿਚਕਾਰ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ। ਏਅਰ ਇੰਡੀਆ ਵੱਲੋਂ ਉਡਾਣਾਂ ਨੂੰ ਚਲਾਉਣ ਦੇ ਆਪਣੇ ਇਸ ਫੈਸਲੇ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਗਈ ਹੈ। ਜਿਸ ਨਾਲ ਪੰਜਾਬੀਆਂ ਵਿਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ।

ਇਹ ਉਡਾਣਾ ਦਿੱਲੀ ,ਅੰਮ੍ਰਿਤਸਰ ਤੋਂ ਬਰਮਿੰਘਮ ਲਈ ਹਰ ਸ਼ੁਕਰਵਾਰ ਨੂੰ ਉਡਾਣ ਭਰੇਗੀ ,ਇਸ ਤਰ੍ਹਾਂ ਹੀ ਬਰਮਿੰਘਮ ਤੋਂ ਅਮ੍ਰਿਤਸਰ, ਦਿੱਲੀ ਲਈ ਉਡਾਨ ਹਰ ਸ਼ਨੀਵਾਰ ਨੂੰ ਭਰੇਗੀ । ਭਾਰਤ ਤੋਂ ਇੰਗਲੈਂਡ ਅਤੇ ਇੰਗਲੈਂਡ ਤੋਂ ਭਾਰਤ ਆਉਣ ਵਾਲੇ ਯਾਤਰੀ ਏਅਰ ਇੰਡੀਆ ਦੀ ਵੈਬਸਾਈਟ ਤੋਂ ਜਾਂ ਕਾਲ ਸੈਂਟਰ,ਬੁਕਿੰਗ ਆਫਿਸ ਤੋਂ ਜਾਂ ਫਿਰ ਕਿਸੇ ਵੀ ਅਧਿਕਾਰਤ ਟਰੈਵਲ ਏਜੰਟ ਤੋਂ ਆਪਣੀ ਟਿਕਟ ਦੀ ਬੁਕਿੰਗ ਕਰਵਾ ਸਕਦੇ ਹਨ। ਭਾਰਤ ਅਤੇ ਯੂ ਕੇ ਵਿਚਕਾਰ ਚੱਲਣ ਵਾਲੀਆਂ ਉਡਾਣਾਂ 11 ਦਸੰਬਰ 2020 ਤੋਂ 27 ਮਾਰਚ 2021 ਦਰਮਿਆਨ ਚੱਲਦੀਆਂ ਰਹਿਣਗੀਆਂ। ਚਾਹਵਾਨ ਯਾਤਰੀ ਇਨ੍ਹਾਂ ਉਡਾਣਾ ਦਾ ਫਾਇਦਾ ਲੈ ਸਕਦੇ ਹਨ।