BREAKING NEWS
Search

ਪੰਜਾਬ:ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ-ਏਨਾ ਮਹਿੰਗਾ ਵਿਕਿਆ 0001 ਦਾ ਨੰਬਰ,ਦੇਖੋ ਰਹਿ ਗਏ ਸਭ ਹੈਰਾਨ

ਦੇਖੋ ਰਹਿ ਗਏ ਸਭ ਹੈਰਾਨ

ਪੰਜਾਬੀ ਜਿਥੇ ਆਪਣੀ ਮਿਹਨਤ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਹਨ। ਉੱਥੇ ਹੀ ਉਹ ਖਾਣ-ਪੀਣ ਦੇ ਸ਼ੌਕੀਨ ਹਨ ਅਤੇ ਨਾਲ ਦੀ ਨਾਲ ਵਧੀਆ ਗੱਡੀਆਂ ਰੱਖਣ ਖਰੀਦਣ ਅਤੇ ਵੇਚਣ ਦੇ ਵੀ ਸ਼ੌਕੀਨ ਹਨ। ਬਹੁਤ ਸਾਰੇ ਪੰਜਾਬੀਆਂ ਨੂੰ ਵੱਖ-ਵੱਖ ਗੱਡੀਆਂ ਅਤੇ ਵੱਖ-ਵੱਖ ਨੰਬਰਾਂ ਨੂੰ ਖਰੀਦਣ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ। ਪੰਜਾਬੀਆ ਦੇ ਸ਼ੌਕ ਬਹੁਤ ਹੀ ਅਵੱਲੇ ਹਨ। ਨਿੱਤ ਹੀ ਅਜਿਹੀਆਂ ਘਟਨਾਵਾਂ ਅਸੀਂ ਵੇਖਦੇ ਤੇ ਸੁਣਦੇ ਰਹਿੰਦੇ ਹਾਂ। ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ।

ਇਸ ਤਰਾਂ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਨੰਬਰ ਇੰਨਾ ਜ਼ਿਆਦਾ ਮਹਿੰਗਾ ਵਿਕਿਆ ਹੈ। ਇਸ ਬਾਰੇ ਜਾਣ ਕੇ ਸਭ ਹੈਰਾਨ ਰਹਿ ਗਏ। ਰਜਿਸਟ੍ਰੇਸ਼ਨ ਐਂਡ ਲਾਈਸੈਂਸਿੰਗ ਅਥਾਰਟੀ ਦੀ ਨਵੀ ਸੀਰੀਜ਼ ਸੀ .ਐਚ.01-ਸੀ. ਸੀ.ਦੇ ਫੈਂਸੀ ਨੰਬਰਾਂ ਦੀ ਆਕਸ਼ਨ ਸੋਮਵਾਰ ਨੂੰ ਹੋਈ। ਇਸ ਵਿਚ ਕੁਲ 266 ਬਿਡਰਾ ਨੇ ਹਿੱਸਾ ਲਿਆ। ਜਿਸ ਦੇ ਤਹਿਤ ਵਿਭਾਗ ਨੂੰ 71.32 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਸਭ ਤੋਂ ਮਹਿੰਗਾ ਨੰਬਰ 8 ਲੱਖ ਰੁਪਏ ਵਿਚ ਨਿਲਾਮ ਹੋਇਆ।

ਇਹ ਨੰਬਰ ਸੀ 0001, ਜਿਸ ਦਾ ਰਿਜ਼ਰਵ ਮੁੱਲ 50 ਹਜ਼ਾਰ ਰੁਪਏ ਸੀ। ਇਸ ਨੰਬਰ ਨੂੰ ਲੈਣ ਲਈ ਬਹੁਤ ਸਾਰਿਆ ਸ਼ੋਕੀਨਾ ਵੱਲੋਂ ਕੋਸ਼ਿਸ਼ ਕੀਤੀ ਗਈ। ਪਰ ਸਭ ਤੋਂ ਵੱਧ ਬੋਲੀ ਦੇ ਕੇ ਬਾਜ਼ੀ ਮਾਰੀ ਬੁੜੈਲ ਵਾਸੀ ਸਤੀਸ਼ ਕੁਮਾਰ ਨੇ। 6 ਨਵੰਬਰ ਤੱਕ ਨਵੀ ਸੀਰੀਜ਼ ਦੇ ਨੰਬਰਾਂ ਲਈ ਸਟੇਸ਼ਨ ਪ੍ਰਕਿਰਿਆ ਚੱਲ ਰਹੀ ਸੀ। ਜਿਸ ਤਹਿਤ 7 ਨਵੰਬਰ ਤੋਂ ਇੱਛੁਕ ਵਾਹਨ ਮਾਲਕਾਂ ਨੇ ਆਪਣੇ ਪਸੰਦੀਦਾ ਵਾਹਨ ਲਈ ਬੋਲੀ ਲਗਾਉਣ ਸ਼ੁਰੂ ਕੀਤੀ ਸੀ ,ਅਤੇ ਸੋਮਵਾਰ ਨੂੰ ਆਖਰੀ ਦਿਨ ਸੀ। 0001 ਨੰਬਰ ਨਵੀਂ ਫਾਰਚਿਊਨਰ ਗੱਡੀ ਲਈ ਖਰੀਦਿਆ ਗਿਆ ਹੈ।

0009 ਨੰਬਰ ਵੱਧ ਬੋਲੀ 2.50 ਢਾਈ ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ। ਜਿਸ ਤਰ੍ਹਾਂ ਰਿਜ਼ਰਵ ਮੁੱਲ 30 ਹਜਾਰ ਰੁਪਏ ਸੀ। 002 ਨੰਬਰ ਦੀ ਜ਼ਿਆਦਾ ਬੋਲੀ ਨਹੀਂ ਲੱਗ ਸਕੀ, ਇਸ ਲਈ ਇਹ ਜੈ ਪ੍ਰੀਤ ਸਿੰਘ ਨੇ 1.64 ਲੱਖ ਰੁਪਏ ਵਿੱਚ ਖਰੀਦਿਆ ਹੈ । ਇਸ ਤਰਾਂ ਹੀ ਹੋਰ ਨੰਬਰਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ, 0007 ਨੰਬਰ 2.29 ਲੱਖ, 0005 ਨੰਬਰ 1.70 ਲੱਖ, 0006 ਨੰਬਰ 1.68 ਲੱਖ, 0003 ਨੰਬਰ 1.55 ਲੱਖ, 0008 ਨੰਬਰ 1.40 ਲੱਖ, 0004 ਨੰਬਰ 57 ਹਜ਼ਾਰ ਅਤੇ 0010 ਨੰਬਰ 53 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਇਸ ਤੋਂ ਇਲਾਵਾ ਪੁਰਾਣੀ ਸੀਰੀਜ਼ ਦੇ ਬਾਕੀ ਬਚੇ ਨੰਬਰਾਂ ਨੂੰ ਵੀ ਆਕਸ਼ਨ ਵਿਚ ਰੱਖਿਆ ਜਾਵੇਗਾ, ਜਿਸ ਵਿਚ ਸੀ. ਐੱਚ. 01- ਸੀ ਬੀ, ਸੀ ਐੱਚ 01- ਸੀ ਏ, ਸੀ ਐੱਚ 01-ਬੀ ਜ਼ੈੱਡ, ਸੀ. ਐੱਚ. 01- ਬੀ ਵਾਈ, ਸੀ ਐੱਚ. 01- ਬੀ ਐਕਸ, ਸੀ ਐੱਚ 01- ਬੀ. ਡਬਲਯੂ., ਸੀ. ਐੱਚ. 01-ਬੀ ਵੀ, ਸੀ ਐੱਚ 01-ਬੀ ਯੂ, ਸੀ ਐੱਚ 01-ਬੀ ਟੀ ਅਤੇ ਸੀ ਐੱਚ 01-ਬੀ ਐੱਸ ਸੀਰੀਜ਼ ਦੇ ਨੰਬਰ ਸ਼ਾਮਿਲ ਹਨ।