ਪ੍ਰੇਮ ਸਬੰਧਾਂ ਚ ਰੋੜਾ ਬਣ ਰਹੀ ਕੁੜੀ ਨੂੰ ਪਹਿਲਾਂ ਉਤਾਰਿਆ ਮੌਤ ਦੇ ਘਾਟ , ਫਿਰ ਸੂਟਕੇਸ ਚ ਲਾਸ਼ ਪਾ ਸੁੱਟ ਦਿੱਤੀ ਸਿਵੇਆਂ ਕੋਲ

5497

ਆਈ ਤਾਜਾ ਵੱਡੀ ਖਬਰ 

ਜਿਵੇਂ ਜਿਵੇਂ ਮਨੁੱਖ ਤਕਨੀਕ ਵੱਲ ਵੱਧਦਾ ਪਿਆ ਹੈ, ਉਸੇ ਤਰੀਕੇ ਦੇ ਨਾਲ ਲੋਕ ਸ਼ਾਤਰ ਹੁੰਦੇ ਜਾ ਰਹੇ ਹਨ। ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਸੋਸ਼ਲ ਮੀਡੀਆ ਉੱਪਰ ਵੱਖੋ ਵੱਖਰੀਆਂ ਪ੍ਰਕਾਰ ਦੀਆਂ ਚੀਜ਼ਾਂ ਦੇਖਣ ਤੋਂ ਬਾਅਦ ਕਈ ਪ੍ਰਕਾਰ ਦੀਆਂ ਅਪਰਾਧਕ ਵਾਰਦਾਤਾਂ ਨੂੰ ਅਣਜਾਮ ਦਿੰਦੇ ਹਨ l ਜਿਸ ਦੇ ਨਤੀਜੇ ਆਏ ਦਿਨੀ ਸੋਸ਼ਲ ਮੀਡੀਆ ਉੱਪਰ ਖਬਰਾਂ ਦੇ ਰੂਪ ਵਿੱਚ ਵੇਖਣ ਨੂੰ ਮਿਲਦੇ ਹਨ। ਹੁਣ ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪ੍ਰੇਮ ਸਬੰਧਾਂ ਵਿੱਚ ਰੋੜਾ ਬਣੀ ਕੁੜੀ ਨੂੰ ਪਹਿਲਾਂ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਫਿਰ ਉਸ ਦੀ ਲਾਸ਼ ਨੂੰ ਸੂਟਕੇਸ ਵਿੱਚ ਪਾ ਕੇ ਸਿਵਿਆਂ ਦੇ ਕੋਲੋਂ ਸੁੱਟ ਦਿੱਤਾ ਗਿਆ l ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਮਾਮਲਾ ਬਾਗਪਤ ਤੋਂ ਸਾਹਮਣੇ ਆਇਆ, ਜਿੱਥੇ ਸੂਟਕੇਸ ਵਿੱਚ ਕਤਲ ਕਰਕੇ ਸਾੜੀ ਗਈ ਲਾਸ਼ ਦੀ ਪਛਾਣ ਨੋਇਡਾ ਦੇ ਪਿੰਡ ਸੈਦਪੁਰ ਦੀ ਰਹਿਣ ਵਾਲੀ ਲੜਕੀ ਮਨੀਸ਼ਾ ਵਜੋਂ ਹੋਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਸ ਦੇ ਪ੍ਰੇਮੀ ਨਾਲ ਮਿਲ ਕੇ ਇਕ ਔਰਤ ਨੇ ਪ੍ਰੇਮ ਸਬੰਧਾਂ ‘ਚ ਰੁਕਾਵਟ ਬਣਨ ਤੋਂ ਬਾਅਦ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸੋਟ ਕੇਸ ਵਿੱਚ ਪਾ ਦਿੱਤਾ ਗਿਆ। ਸਬੂਤਾਂ ਨੂੰ ਨਸ਼ਟ ਕਰਨ ਲਈ ਦੋਸ਼ੀਆਂ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਤੇ ਉਹਨਾਂ ਵੱਲੋਂ ਮ੍ਰਿਤਕਾ ਦੀ ਲਾਸ਼ ਨੂੰ ਸਾੜ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਸੂਚਨਾ ਮਿਲਦਿਆਂ ਸਾਰ ਹੀ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਮਾਮਲੇ ਸਬੰਧੀ ਜਾਂ ਕਾਰਵਾਈ ਸ਼ੁਰੂ ਕਰ ਦਿੱਤੀ l

ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਨਾਲ ਜੁੜੇ ਕਈ ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਲਿਆ । ਪੁਲਿਸ ਵਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਕਾਰ ਦੇ ਮਾਲਕ ਤੱਕ ਸੋਨੀਪਤ ਪੁੱਜੀ। ਉਸਨੇ ਦੱਸਿਆ ਕਿ ਬਾਗਪਤ ਕੋਤਵਾਲੀ ਖੇਤਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਉਸਦਾ ਰਿਸ਼ਤੇਦਾਰ ਕਿਸੇ ਬਹਾਨੇ ਕਾਰ ਖੋਹ ਕੇ ਲੈ ਗਿਆ ਸੀ। ਜਦੋਂ ਪੁਲਿਸ ਨੇ ਇਸ ਮਾਮਲੇ ਸਬੰਧੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਤਾਂ ਪਤਾ ਲੱਗਾ ਕਿ ਇਹ ਨੌਜਵਾਨ ਨੋਇਡਾ ਵਿੱਚ ਰਹਿੰਦਾ ਹੈ ਅਤੇ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਇੱਕ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦਾ ਹੈ।

ਨੌਜਵਾਨ ਦੇ ਨੋਇਡਾ ਦੀ ਰਹਿਣ ਵਾਲੀ ਇਕ ਔਰਤ ਨਾਲ ਪ੍ਰੇਮ ਸਬੰਧ ਹਨ, ਕਰੀਬ ਡੇਢ ਮਹੀਨਾ ਪਹਿਲਾਂ ਔਰਤ ਤੇ ਨੌਜਵਾਨ ਨੂੰ ਇਤਰਾਜ਼ਯੋਗ ਹਾਲਤ ‘ਚ ਦੇਖ ਕੇ ਮਨੀਸ਼ਾ ਨੇ ਉਸ ਦੇ ਮੋਬਾਈਲ ‘ਤੇ ਵੀਡੀਓ ਬਣਾ ਲਈ ਸੀ। ਜਿਸ ਤੋਂ ਬਾਅਦ ਦੋਵਾਂ ਨੇ ਮਨੀਸ਼ਾ ਉੱਪਰ ਵੀਡੀਓ ਡਿਲੀਟ ਕਰਨ ਦਾ ਬਹੁਤ ਜਿਆਦਾ ਦਬਾਅ ਬਣਾਇਆ ਪਰ ਉਸ ਵੱਲੋਂ ਵੀਡੀਓ ਨਹੀਂ ਡਿਲੀਟ ਕੀਤੀ ਗਈl ਜਿਸ ਕਾਰਨ ਉਨ੍ਹਾਂ ਵਿਚਾਲੇ ਲੜਾਈ ਹੋ ਗਈ। ਜਿਸ ਤੋਂ ਬਾਅਦ ਇਹ ਮਾਮਲਾ ਇੰਨਾ ਜਿਆਦਾ ਵੱਧ ਗਿਆ ਕਿ ਦੋਵਾਂ ਵੱਲੋਂ ਮਿਲ ਕੇ ਉਹਨਾਂ ਦੇ ਪ੍ਰੇਮ ਕਹਾਣੀ ਵਿੱਚ ਰੋੜਾ ਬਣ ਰਹੀ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।