BREAKING NEWS
Search

ਪ੍ਰੇਮਿਕਾ ਦੇ 35 ਟੁਕੜੇ ਕਰਨ ਵਾਲੇ ਅਫ਼ਤਾਬ ਨੇ ਪੁਲਿਸ ਸਾਹਮਣੇ ਕੀਤੇ ਵੱਡੇ ਖੁਲਾਸੇ, ਵਹਿਸ਼ੀ ਤਰੀਕਾ ਦੇਖ ਪੁਲਿਸ ਵਾਲੇ ਵੀ ਹੋਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਨੂੰ ਆਪਸੀ ਵਿਵਾਦ ਦੇ ਚਲਦੇ ਹੋਏ ਜਿਥੇ ਕਈ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜੇ ਹੋ ਜਾਂਦੇ ਹਨ। ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿੱਥੇ ਅੱਜ ਕੱਲ ਪਿਆਰ ਦੇ ਕਾਰਨ ਲਵ ਮੈਰਿਜ ਕਰਵਾਈ ਜਾਂਦੀ ਹੈ ਉੱਥੇ ਹੀ ਕਈ ਜੋੜੇ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਰਹਿਣਾ ਪਸੰਦ ਕਰਦੇ ਹਨ। ਜੋ ਇੱਕ ਦੂਸਰੇ ਦੇ ਨਾਲ ਰਹਿੰਦੇ ਹਨ ਅਤੇ ਇੱਕ ਦੂਜੇ ਨੂੰ ਸਮਝਣ ਤੋਂ ਬਾਅਦ ਹੀ ਵਿਆਹ ਵੀ ਕਰਵਾ ਲੈਂਦੇ ਹਨ ਉੱਥੇ ਹੀ ਕਈ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਸ਼ੱਕ ਦੇ ਚਲਦਿਆਂ ਹੋਇਆਂ ਆਪਸ ਵਿਚ ਰਿਸ਼ਤਾ ਵੀ ਤੋੜ ਦਿੱਤਾ ਜਾਂਦਾ ਹੈ।

ਹੁਣ ਪ੍ਰੇਮਿਕਾ ਦੇ 35 ਟੁਕੜੇ ਕਰਨ ਵਾਲੇ ਆਫ਼ਤਾਬ ਬਾਰੇ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ ਜਿਥੇ ਉਸ ਦਾ ਵਹਿਸ਼ੀ ਤਰੀਕਾ ਦੇਖ ਕੇ ਪੁਲਿਸ ਵਾਲੇ ਵੀ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇੱਕ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ 35 ਟੁਕੜੇ ਕੀਤੇ ਗਏ ਸਨ ਜਿਨ੍ਹਾਂ ਨੂੰ ਵੱਖ-ਵੱਖ ਜਗ੍ਹਾ ਤੇ ਰਾਤ ਦੇ ਸਮੇਂ ਸੁੱਟਿਆ ਜਾ ਰਿਹਾ ਸੀ। ਪੁਲੀਸ ਵੱਲੋਂ ਜਿੱਥੇ ਸ਼ਰਧਾ ਦੇ ਕਤਲ ਕੇਸ ਨੂੰ ਹੱਲ ਕੀਤਾ ਗਿਆ ਹੈ ਜਿਥੇ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਦਾ ਵਹਿਸ਼ੀ ਢੰਗ ਨਾਲ ਕਤਲ ਕੀਤਾ ਗਿਆ ਸੀ। ਪੁਲੀਸ ਵੱਲੋਂ ਜਿੱਥੇ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਉਥੇ ਹੀ ਉਸ ਨੂੰ ਆਪਣੀ ਗਲਤੀ ਦਾ ਕੋਈ ਵੀ ਪਛਤਾਵਾ ਨਹੀਂ ਹੈ ਕਿ ਉਸ ਵੱਲੋਂ ਸ਼ਰਧਾ ਦਾ ਕਤਲ ਕੀਤਾ ਗਿਆ ਹੈ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਦੋਸ਼ੀ ਵੱਲੋਂ ਜਿਥੇ ਜੇਲ੍ਹ ਦੇ ਅੰਦਰ ਵੀ ਅਰਾਮ ਨਾਲ ਜ਼ਿੰਦਗੀ ਬਤੀਤ ਕੀਤੀ ਜਾ ਰਹੀ ਹੈ ਤੇ ਜੋ ਆਰਾਮ ਨਾਲ ਸੌਂ ਰਿਹਾ ਹੈ। ਦੱਸਿਆ ਗਿਆ ਹੈ ਕਿ ਆਫ਼ਤਾਬ ਦੇ ਇਸ ਚੁੱਕੇ ਗਏ ਕਦਮ ਨੂੰ ਲੈ ਕੇ ਉਸ ਉੱਪਰ ਕਿਸੇ ਨੂੰ ਵੀ ਸ਼ੱਕ ਨਹੀਂ ਹੋਇਆ।

ਪੁਲਿਸ ਵੱਲੋਂ ਇਸ ਨੂੰ ਅਦਾਲਤ ਵਿਚ ਕਤਲ ਸਾਬਤ ਕਰਨਾ ਇੱਕ ਵੱਡੀ ਚੁਣੌਤੀ ਬਣ ਗਈ ਹੈ। ਦੋਸ਼ੀ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਪਹਿਲਾਂ ਵੀ ਉਸ ਵੱਲੋਂ ਆਪਣੀ ਪ੍ਰੇਮਿਕਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਦਾ ਮਾਸੂਮ ਚਿਹਰਾ ਦੇਖ ਕੇ ਉਸ ਵੱਲੋਂ ਆਪਣਾ ਇਰਾਦਾ ਬਦਲ ਦਿੱਤਾ ਗਿਆ ਸੀ। ਦੋਹਾਂ ਦੇ ਵਿਚਕਾਰ ਦਾ ਝਗੜਾ ਹੀ ਇਸ ਕਤਲ ਦਾ ਕਾਰਨ ਬਣਿਆ ਹੈ, ਜਿਸ ਕਾਰਨ ਆਫਤਾਬ ਵੱਲੋਂ ਇਹ ਕਦਮ ਚੁੱਕਿਆ ਗਿਆ। ।