BREAKING NEWS
Search

ਪ੍ਰੇਮਿਕਾ ਦਾ ਕਤਲ ਕਰ ਪ੍ਰੇਮੀ ਨੇ ਲਾਸ਼ ਦੇ ਟੁਕੜੇ ਕਰ ਨਾਲੇ ਚ ਸੁੱਟੇ -ਹਲਾਤ ਦੇਖ ਹਰ ਕੋਈ ਰਹਿ ਗਿਆ ਹੱਕਾ ਬੱਕਾ

ਆਈ ਤਾਜਾ ਵੱਡੀ ਖਬਰ 

ਵਾਪਰ ਰਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿੱਥੇ ਸਮਾਜ ਵਿੱਚ ਲੋਕਾਂ ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਬਹੁਤ ਸਾਰੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਬਹੁਤ ਸਾਰੇ ਗ਼ਲਤ ਅਨਸਰਾਂ ਵੱਲੋਂ ਜਿਥੇ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਜਿੱਥੇ ਉਹਨਾ ਵਲੋ ਕਈ ਆਪਣਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਅੱਜ ਦੀ ਨੌਜਵਾਨ ਪੀੜੀ ਦੇ ਵਿਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਹੋਇਆਂ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਜਿੱਥੇ ਲੜਕੇ ਅਤੇ ਲੜਕੀ ਵੱਲੋਂ ਇੱਕ ਦੂਸਰੇ ਨੂੰ ਧੋਖਾ ਦਿੱਤੇ ਜਾਣ ਦੇ ਚੱਲਦਿਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਥੇ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਬੀਤੇ ਦਿਨੀਂ ਜਿੱਥੇ ਦਿੱਲੀ ਦੇ ਵਿਚ ਇੱਕ ਸ਼ਰਧਾ ਨਾਮ ਦੀ ਲੜਕੀ ਦਾ ਉਸਦੇ ਪ੍ਰੇਮੀ ਵੱਲੋਂ ਕਤਲ ਕੀਤਾ ਗਿਆ ਸੀ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕੀਤੇ ਗਏ ਸਨ। ਅਤੇ ਉਸ ਲੜਕੀ ਦੇ ਚਿਹਰੇ ਨੂੰ ਬੁਰੀ ਤਰਾਂ ਜਲਾ ਦਿੱਤਾ ਗਿਆ ਸੀ। ਜਿਸ ਸਦਕਾ ਉਸ ਦੀ ਪਹਿਚਾਣ ਤੱਕ ਨਾ ਹੋ ਸਕੇ। ਹੁਣ ਇੱਥੇ ਪ੍ਰੇਮਿਕਾ ਦਾ ਕਤਲ ਕਰ ਪ੍ਰੇਮੀ ਨੇ ਲਾਸ਼ ਦੇ ਟੁਕੜੇ ਕਰ ਨਾਲੇ ਚ ਸੁੱਟੇ,ਹਲਾਤ ਦੇਖ ਹਰ ਕੋਈ ਰਹਿ ਗਿਆ ਹੱਕਾ ਬੱਕਾ , ਜਿਸ ਬਾਰੇ ਹੁਣ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬੰਗਲਾਦੇਸ਼ ਤੋਂ ਸਾਹਮਣੇ ਆਇਆ ਹੈ।

ਜਿੱਥੇ ਇੱਕ ਹਿੰਦੂ ਕੁੜੀ ਦਾ ਕਤਲ ਕਰ ਕੇ ਉੱਤੇ ਮੁਸਲਿਮ ਪ੍ਰੇਮੀ ਵੱਲੋਂ ਉਸ ਦੀ ਲਾਸ਼ ਦੇ ਟੁਕੜੇ ਕਰ ਕੇ ਨਾਲੇ ਵਿਚ ਸੁੱਟ ਦਿੱਤਾ ਗਿਆ ਹੈ। ਜਿਸ ਕਾਰਨ ਉਸ ਉੱਪਰ ਕਿਸੇ ਨੂੰ ਵੀ ਸ਼ੱਕ ਨਾ ਹੋ ਸਕੇ। ਦੱਸ ਦਈਏ ਕਿ 7 ਨਵੰਬਰ ਨੂੰ ਹਿੰਦੂ ਕੁੜੀ ਕਵਿਤਾ ਰਾਣੀ ਦਾ ਉਸ ਦੇ ਵਿਆਹੁਤਾ ਪ੍ਰੇਮੀ ਅਬੂ ਬਕਰ ਨੇ ਬੰਗਲਾਦੇਸ਼ ਦੇ ਖੁਲਮਾ ਜ਼ਿਲ੍ਹੇ ਦੇ ਸੋਨਾਡਾਂਗਾ ਵਿਚ ਸਿਰ ਕਲਮ ਕਰ ਦਿੱਤਾ ਸੀ। ਜਿਥੇ ਉਸ ਵੱਲੋਂ ਲੜਕੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉੱਥੇ ਇਸ ਦੀ ਜਾਣਕਾਰੀ ਵਾਇਸ ਆਫ ਬੰਗਲਾਦੇਸ਼ ਹਿੰਦੂਆਂ ਵਲੋਂ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ।

ਜਿਥੇ ਦੱਸਿਆ ਗਿਆ ਕਿ ਲੜਕੀ ਨੂੰ ਇਸ ਗੱਲ ਦਾ ਪਤਾ ਲੱਗ ਰਿਹਾ ਸੀ ਕਿ ਉਸ ਦਾ ਪ੍ਰੇਮੀ ਅਬੂ ਬਕਰ ਪਹਿਲਾਂ ਵੀ ਵਿਆਹਿਆ ਹੋਇਆ ਹੈ ਜਿਸਦੇ ਚਲਦਿਆਂ ਹੋਇਆਂ ਉਹਨਾਂ ਦਾ ਆਪਸ ਵਿੱਚ ਝਗੜਾ ਅਬੂ ਬਕਰ ਨਾਮ ਦੇ ਸ਼ਖਸ ਨੇ ਆਪਣੀ ਹਿੰਦੂ ਪ੍ਰੇਮਿਕਾ ਦਾ ਪਹਿਲਾ ਸਿਰ ਵੱਢਿਆ ਅਤੇ ਫਿਰ ਉਸ ਦੀ ਲਾਸ਼ ਦੇ ਟੋਟੇ ਕਰਕੇ ਬਾਡੀ ਪਾਰਟਸ ਨੂੰ ਪਲਾਸਟਿਕ ਦੇ ਲਿਫਾਫੇ ਵਿਚ ਲਪੇਟ ਲਿਆ ਤੇ ਫਿਰ ਨਾਲੇ ਵਿਚ ਸੁੱਟ ਦਿੱਤਾ। ਇਸ ਘਟਨਾ ਦਾ ਖੁਲਾਸਾ ਹੁੰਦੇ ਦੋਸ਼ੀ ਅਬੂ ਬਕਰ ਨੂੰ ਰੈਪਿਡ ਐਕਸ਼ਨ ਬਟਾਲੀਅਨ (ਆਰ.ਏ.ਬੀ) ਵਲੋ ਗ੍ਰਿਫ਼ਤਾਰ ਕਰ ਲਿਆ ਗਿਆ ਹੈ।