ਪ੍ਰਮਾਤਮਾ ਨੇ ਮਸ਼ਹੂਰ ਪੰਜਾਬੀ ਗਾਇਕ ਨਿੰਜਾ ਦੇ ਘਰੇ ਦਿੱਤੀ ਇਹ ਵੱਡੀ ਖੁਸ਼ੀ, ਲੋਕ ਦੇ ਰਹੇ ਵਧਾਈਆਂ

563

ਗਾਇਕ ਨਿੰਜਾ ਦੇ ਘਰੇ ਦਿੱਤੀ ਇਹ ਵੱਡੀ ਖੁਸ਼ੀ

ਪੰਜਾਬੀ ਗਾਇਕ ਅਤੇ ਕਲਾਕਾਰ ਖੇਤੀ ਕਾਨੂੰਨਾ ਵਿਰੁੱਧ ਸੰਘਰਸ਼ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੇ ਹਨ। ਜਿਨ੍ਹਾਂ ਵੱਲੋਂ ਆਪਣੇ ਕੰਮਕਾਜ ਛੱਡ ਕੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਬਹੁਤ ਸਾਰੇ ਪੰਜਾਬੀ ਕਲਾਕਾਰਾਂ ਅਤੇ ਗਾਇਕਾਂ ਨੇ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋ ਕੇ ਜਿੱਥੇ ਕਿਸਾਨਾਂ ਦੀ ਪੂਰੀ ਹਮਾਇਤ ਕੀਤੀ, ਉਥੇ ਹੀ ਸਾਰੇ ਪੰਜਾਬੀਆਂ ਨੂੰ ਅਜਿਹੇ ਗਾਇਕਾਂ ਅਤੇ ਕਲਾਕਾਰਾਂ ਤੇ ਬਹੁਤ ਫ਼ਖ਼ਰ ਹੈ।

ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਗਾਇਕ ਆਪਣੇ ਗੀਤਾਂ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿੱਚ ਰਹੇ ਹਨ। ਜਿਸ ਕਾਰਨ ਉਹਨਾਂ ਦੀ ਚਰਚਾ ਵੀ ਸੋਸ਼ਲ ਮੀਡੀਆ ਤੇ ਹੁੰਦੀ ਰਹੀ ਹੈ। ਇਸ ਤਰ੍ਹਾਂ ਬਹੁਤ ਸਾਰੇ ਪੰਜਾਬੀ ਗਾਇਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿਚ ਰਹੇ ਹਨ। ਇਹਨੀ ਦਿਨੀਂ ਪੰਜਾਬੀ ਗਾਇਕ ਨਿੰਜਾ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਵਿਚ ਹਨ ।

ਇਸ ਵਾਰ ਉਨ੍ਹਾਂ ਦੀ ਇਸ ਚਰਚਾ ਦਾ ਵਿਸ਼ਾ ਉਨ੍ਹਾਂ ਦੇ ਘਰ ਆਇਆ ਇਕ ਨੰਨ੍ਹਾ ਮਹਿਮਾਨ ਹੈ। ਜਿਸ ਕਾਰਨ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਖੁਸ਼ਖਬਰੀ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਵੀ ਖ਼ੁਸ਼ੀ ਨਾਲ ਨੱਚ ਉਠੇ ਹਨ। ਗਾਇਕ ਨਿੰਜਾ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਬੱਚੇ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਉਨ੍ਹਾਂ ਪੋਸਟ ਵਿਚ ਲਿਖਿਆ ਹੈ ,” ਵਾਹਿਗੁਰੂ ਜੀ ਸਾਡੇ ਘਰ ਅੱਜ ਖੁਸ਼ੀਆਂ ਆਈਆਂ ,ਪਰਦੀਪ ਮਲਕ ਪਾਪਾ ਬਣ ਗਿਆ ਹੈ ਤੇ ਮੈਂ ਤਾਇਆ ਬਣ ਗਿਆ” ।

ਉਨ੍ਹਾਂ ਵੱਲੋਂ ਆਪਣੇ ਭਤੀਜੇ ਦੀ ਤਸਵੀਰ ਸਾਂਝੀ ਕਰਨ ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਤਾਇਆ ਬਣਨ ਤੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਹਨ। ਮਸ਼ਹੂਰ ਪੰਜਾਬੀ ਗਾਇਕ ਨਿੰਜਾ ਬਹੁਤ ਹੀ ਜਲਦ ਆਪਣੇ ਨਵੇਂ ਪੰਜਾਬੀ ਗੀਤ ਧੋਖਾ ਨਾਲ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ । ਹੁਣ ਤੱਕ ਇਸ ਮਸ਼ਹੂਰ ਪੰਜਾਬੀ ਗਾਇਕ ਵੱਲੋਂ ਬਹੁਤ ਸਾਰੇ ਹਿਟ ਗੀਤ ਮਿਊਜ਼ਿਕ ਇੰਡਸਟਰੀ ਤੇ ਆਪਣੇ ਸਰੋਤਿਆਂ ਦੀ ਝੋਲੀ ਪਾਏ ਜਾ ਚੁੱਕੇ ਹਨ।

ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਗਿਆ ਹੈ। ਗਾਇਕੀ ਤੋਂ ਬਿਨਾਂ ਉਹ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਵੀ ਸਰਗਰਮ ਹਨ। ਉਹਨਾਂ ਦੀਆਂ ਫਿਲਮਾਂ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਘਰ ਵਿਚ ਨਵੇਂ ਮਹਿਮਾਨ ਦੇ ਆਉਣ ਨਾਲ ਸਾਰਾ ਪਰਿਵਾਰ ਬਹੁਤ ਖੁਸ਼ ਹੈ।