ਪੂਰਾ ਪਰਿਵਾਰ ਤਾਰ ਤੇ ਤੌਲੀਆ ਸਕਾਉਣ ਕਾਰਨ ਹੋਇਆ ਖਤਮ , ਤੜਫ ਤੜਫ ਕੇ ਹੋਈ ਪਤੀ ਪਤਨੀ ਤੇ ਪੁੱਤ ਦੀ ਮੌਤ

ਆਈ ਤਾਜਾ ਵੱਡੀ ਖਬਰ  

ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਹਨਾਂ ਘਟਨਾਵਾਂ ਵਿੱਚ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਜਿੱਥੇ ਤਾਰ ਤੇ ਤੌਲੀਆ ਸਕਾਉਣ ਕਾਰਨ ਪੂਰਾ ਦਾ ਪੂਰਾ ਪਰਿਵਾਰ ਖਤਮ ਹੋ ਗਿਆ l ਜਿਸ ਕਾਰਨ ਪਰਿਵਾਰ ਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ l ਇਹ ਦੁੱਖਦਾਈ ਘਟਨਾ ਬਾਰੇ ਪਤਾ ਚੱਲਿਆ ਹੈ ਕਿ ਇੱਕ ਵਿਅਕਤੀ ਆਪਣਾ ਗਿੱਲਾ ਤੌਲੀਆ ਸੁਕਾਉਣ ਲਈ ਤਾਰ ਉਪਰ ਪਾ ਰਿਹਾ ਸੀ ਕਿ ਇਸੇ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਤੇ ਉਸ ਨੂੰ ਬਿਜਲੀ ਦਾ ਝਟਕਾ ਲੱਗਾ। ਇਸ ਤੋਂ ਬਾਅਦ ਬਚਾਅ ਲਈ ਅੱਗੇ ਆਏ ਉਸ ਦੀ ਪਤਨੀ ਨੂੰ ਵੀ ਕਰੰਟ ਲੱਗ ਗਿਆ।

ਆਪਣੇ ਮਾਤਾ-ਪਿਤਾ ਨੂੰ ਇਸ ਹਾਲਤ ‘ਚ ਦੇਖ ਕੇ ਉਨ੍ਹਾਂ ਦਾ ਬੇਟਾ ਵੀ ਮਦਦ ਲਈ ਪਹੁੰਚ ਗਿਆ, ਪਰ ਉਹ ਵੀ ਬਿਜਲੀ ਦੇ ਕਰੰਟ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਇੱਕ ਰਿਪੋਰਟ ਮੁਤਾਬਕ ਇਹ ਘਟਨਾ ਪੁਣੇ ਦੇ ਦੌਂਡ ਤਾਲੁਕਾ ਦੇ ਦਪੋਡੀ ਪਿੰਡ ‘ਚ ਵਾਪਰੀ। ਜਿੱਥੇ ਇੱਕ ਪਰਿਵਾਰ ਟੀਨ ਦੀ ਛੱਤ ਵਾਲੇ ਘਰ ਵਿੱਚ ਰਹਿੰਦਾ ਸੀ ਤੇ ਉਨ੍ਹਾਂ ਦੇ ਘਰ ਦੇ ਨਾਲ ਹੀ ਇੱਕ ਬਿਜਲੀ ਦਾ ਖੰਭਾ ਸੀ। ਮੰਨਿਆ ਜਾ ਰਿਹਾ ਹੈ ਕਿ ਧਾਤੂ ਦੀ ਛੱਤ ਕਾਰਨ ਕਰੰਟ ਇਸ ਵਿੱਚ ਦਾਖਲ ਹੋਇਆ ਤੇ ਫਿਰ ਕੱਪੜੇ ਸੁੱਕਣ ਵਾਲੀ ਤਾਰ ਤੱਕ ਪਹੁੰਚ ਗਿਆ।

ਇਸ ਦੌਰਾਨ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਤੇ ਪਰਿਵਾਰ ਵਿੱਚ ਸਿਰਫ਼ ਇੱਕ ਧੀ ਹੀ ਬਚੀ ਹੈ, ਕਿਉਂਕਿ ਹਾਦਸਾ ਵਾਪਰਨ ਵੇਲੇ ਉਹ ਟਿਊਸ਼ਨ ਗਈ ਹੋਈ ਸੀ l ਉਧਰ ਮ੍ਰਿਤਕਾਂ ਦੀ ਪਛਾਣ ਸੁਰਿੰਦਰ ਦੇਵੀਦਾਸ ਭਾਲੇਕਰ, ਉਮਰ 44, ਪਤਨੀ ਆਦਿਕਾ ਸੁਰਿੰਦਰ ਭਾਲੇਕਰ ਉਮਰ 38 ਸਾਲਾਂ ਤੇ ਉਨ੍ਹਾਂ ਦੇ ਪੁੱਤਰ ਪ੍ਰਸਾਦ ਸੁਰਿੰਦਰ ਭਾਲੇਕਰ ਉਮਰ 17 ਸਾਲ ਵਜੋਂ ਹੋਈ । ਉਥੇ ਹੀ ਪੁਲਿਸ ਮੁਤਾਬਕ ਭਲੇਕਰ ਪਰਿਵਾਰ ਸੋਲਾਪੁਰ ਜ਼ਿਲ੍ਹੇ ਦਾ ਨਿਵਾਸੀ ਹੈ ਤੇ ਉਹ ਪਿਛਲੇ 5 ਸਾਲਾਂ ਤੋਂ ਦਪੋਡੀ ‘ਚ ਰਹਿ ਰਿਹਾ ਸੀ, ਉਹ ਅਦਸੁਲ ਦੇ ਕਮਰੇ ‘ਚ ਕਿਰਾਏ ‘ਤੇ ਰਹਿ ਰਿਹਾ ਸੀ।

ਉਥੇ ਹੀ ਇਸ ਦੁੱਖਦਾਈ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ l