ਪੁਲਾੜ ਤੋਂ 371 ਦਿਨ ਬਾਅਦ ਪਰਤੇ ਅਮਰੀਕੀ ਐਸਟਰੋਨਾਟ, ਤੋੜ ਦਿੱਤਾ ਸਪੇਸ ਚ ਰਹਿਣ ਦਾ ਪਿਛਲਾ ਰਿਕਾਰਡ

ਆਈ ਤਾਜਾ ਵੱਡੀ ਖਬਰ 

ਵਿਗਿਆਨ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਖੋਜ ਕਰਨ ਦੇ ਲਈ ਦੁਨੀਆਂ ਭਰ ਦੇ ਵਿਗਿਆਨਿਕਾਂ ਦੇ ਵੱਲੋਂ ਕੰਮ ਕੀਤੇ ਜਾ ਰਹੇ ਹਨ l ਜਿਨਾਂ ਦੀ ਮਿਹਨਤ ਅਕਸਰ ਹੀ ਅਖਬਾਰਾਂ ਦੀਆਂ ਸੁਰਖੀਆਂ ਬਣੀ ਰਹਿੰਦੀ ਹੈ l ਜਦੋਂ ਵੱਖੋ ਵੱਖਰੇ ਵਿਗਿਆਨ ਖੇਤਰ ਦੇ ਵਿੱਚ ਕਿਸੇ ਦੇਸ਼ ਵੱਲੋਂ ਤਰੱਕੀ ਕੀਤੀ ਜਾਂਦੀ ਹੈ ਤਾਂ ਉਸ ਦੇ ਚਰਚੇ ਚਾਰੇ ਪਾਸੇ ਛਿੜ ਜਾਂਦੇ ਹਨ l ਜਿੱਥੇ ਇਸਰੋ ਦੀ ਮਿਹਨਤ ਸਦਕਾ ਚੰਦਰਯਾਨ 3 ਦਿਨ ਦੀ ਸਫਲਤਾ ਪੂਰਵਕ ਲੈਂਡਿੰਗ ਹੋਈ, ਜਿਸ ਦੇ ਚਲਦੇ ਭਾਰਤ ਦੇਸ਼ ਦੇ ਚਰਚੇ ਪੂਰੀ ਦੁਨੀਆਂ ਭਰ ਵਿੱਚ ਛਿੜੇ ਹੋਏ ਸਨ, ਇਸੇ ਵਿਚਾਲੇ ਹੁਣ ਅਮਰੀਕਾ ਦੇ ਵੱਲੋਂ ਵੀ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਚਾਰੇ ਪਾਸੇ ਗੱਲਾਂ ਅਮਰੀਕਾ ਦੀਆਂ ਕੀਤੀਆਂ ਜਾ ਰਹੀਆਂ ਹਨ l ਦੱਸ ਦਈਏ ਕਿ ਪੁਲਾੜ ਤੋਂ ਪੂਰੇ 371 ਦਿਨ ਬਾਅਦ ਅਮਰੀਕੀ ਐਸਟਰੋਨਾਟ ਵਾਪਸ ਪਰਤੇ l ਜੀ ਹਾਂ ਅਮਰੀਕਾ ਦੇ ਲਈ ਇਹ ਇੱਕ ਵੱਡੀ ਉਪਲਬਧੀ ਹੈ ਕਿ ਅਮਰੀਕੀ ਪੁਲਾੜ ਯਾਤਰੀ 371 ਦਿਨ ਪੁਲਾੜ ‘ਚ ਬਿਤਾਉਣ ਤੋਂ ਬਾਅਦ ਧਰਤੀ ‘ਤੇ ਪਰਤ ਆਏ ਹਨ।

ਜਿਸ ਕਾਰਨ ਉਹਨਾਂ ਵੱਲੋਂ ਇੱਕ ਵੱਖਰਾ ਰਿਕਾਰਡ ਕਾਇਮ ਕੀਤਾ ਗਿਆ, ਕਿਉਂਕਿ ਇੰਨੇ ਦਿਨ ਪੁਲਾੜ ਵਿੱਚ ਬਿਤਾਉਣ ਤੋਂ ਬਾਅਦ, ਅਮਰੀਕਾ ਨੇ ਬਾਕੀ ਦੇਸ਼ਾਂ ਦੇ ਰਿਕਾਰਡ ਵੀ ਤੋੜ ਦਿੱਤੇ ਹਨ l ਦੱਸਦਿਆ ਕਿ ਅਮਰੀਕੀ ਪੁਲਾੜ ਯਾਤਰੀ ਫ੍ਰੈਂਕ ਰੂਬੀਓ ਨੂੰ ਕਜ਼ਾਕਿਸਤਾਨ ਦੇ ਦੂਰ-ਦੁਰਾਡੇ ਇਲਾਕੇ ‘ਚ ਸੋਯੂਜ਼ ਕੈਪਸੂਲ ‘ਚ ਉਤਾਰਿਆ ਗਿਆ। ਉਥੇ ਹੀ ਇਸ ਮਿਸ਼ਨ ਤੋਂ ਬਾਅਦ ਰੂਬੀਓ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਉਨ੍ਹਾਂ ਨੂੰ ਇਕ ਸਾਲ ਤੱਕ ਪੁਲਾੜ ‘ਚ ਰਹਿਣਾ ਪਵੇਗਾ ਤਾਂ ਉਹ ਕਦੇ ਵੀ ਮਿਸ਼ਨ ‘ਤੇ ਨਾ ਜਾਂਦੇ।

ਜ਼ਿਕਰਯੋਗ ਹੈ ਕਿ ਫਰੈਂਕ ਰੂਬੀਓ ਨੂੰ 180 ਦਿਨਾਂ ਲਈ ਪੁਲਾੜ ਮਿਸ਼ਨ ‘ਤੇ ਭੇਜਿਆ ਗਿਆ ਸੀ, ਪਰ ਉਨ੍ਹਾਂ ਦਾ ਪੁਲਾੜ ਯਾਨ ਕਬਾੜ ਨਾਲ ਟਕਰਾ ਗਿਆ, ਜਿਸ ਕਾਰਨ ਵਾਹਨਾਂ ਦਾ ਕੂਲਿੰਗ ਸਿਸਟਮ ਖਰਾਬ ਹੋ ਗਿਆ। ਇਸ ਕਾਰਨ ਅਮਰੀਕੀ ਪੁਲਾੜ ਯਾਤਰੀ ਨੂੰ ਲੰਬਾ ਸਮਾਂ ਰੁਕਣਾ ਪਿਆ। ਦੱਸਦਿਆ ਕਿ ਇਹ ਰਿਕਾਰਡ 11 ਸਤੰਬਰ ਨੂੰ ਬਣਾਇਆ ਸੀ। ਉਹ 371 ਦਿਨ ਪੁਲਾੜ ਵਿੱਚ ਰਹੇ। ਇਸ ਤੋਂ ਪਹਿਲਾਂ ਅਮਰੀਕੀ ਪੁਲਾੜ ਯਾਤਰੀ ਮਾਰਕ ਵੈਂਡੇ ਹੀ ਨੇ ਸਾਲ 2022 ‘ਚ 355 ਦਿਨ ਦਾ ਰਿਕਾਰਡ ਬਣਾਇਆ ਸੀ l

ਫ੍ਰੈਂਕ ਰੂਬੀਓ ਨੇ ਪੁਲਾੜ ਵਿੱਚ ਪੰਜ ਹਜ਼ਾਰ ਤੋਂ ਵੱਧ ਵਾਰ ਧਰਤੀ ਦਾ ਚੱਕਰ ਲਗਾਇਆ। ਉਸਨੇ 15 ਕਰੋੜ 74 ਲੱਖ ਮੀਲ ਦਾ ਸਫ਼ਰ ਤੈਅ ਕੀਤਾ। ਫ੍ਰੈਂਕ ਰੂਬੀਓ ਅਮਰੀਕੀ ਪੁਲਾੜ ਯਾਤਰੀ ਬਣ ਗਿਆ ਹੈ l ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਰੂਸੀ ਪੁਲਾੜ ਯਾਤਰੀ ਸਰਗੇਈ ਪ੍ਰੋਕੋਪਯੇਵ ਅਤੇ ਦਮਿਤਰੀ ਪੇਟਲਿਨ ਵੀ ਪੁਲਾੜ ਤੋਂ ਪਰਤ ਆਏ ਹਨ। ਰੂਬੀਓ ਪੁਲਾੜ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਅਮਰੀਕੀ ਪੁਲਾੜ ਯਾਤਰੀ ਬਣ ਗਏ ਹਨ। ਜਿਸ ਕਾਰਨ ਹੁਣ ਚਾਰੇ ਪਾਸੇ ਅਮਰੀਕਾ ਦੇ ਚਰਚੇ ਛਿੜੇ ਹੋਏ ਹਨ ਕਿਉਂਕਿ ਅਮਰੀਕਾ ਦੇ ਵੱਲੋਂ ਇਹ ਇੱਕ ਵੱਖਰਾ ਰਿਕਾਰਡ ਕਾਇਮ ਕੀਤਾ ਗਿਆ ਹੈ l