ਪਿੰਡ ਚ ਵਾਪਰਿਆ ਕਹਿਰ 3 ਸਕੇ ਭਰਾਵਾਂ ਨੂੰ ਇਸ ਤਰਾਂ ਮਿਲੀ ਖੇਤ ਚ ਮੌਤ, ਛਾਇਆ ਸੋਗ

603

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਆਏ ਦਿਨ ਨਿੱਤ ਨਵੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਸ ਕਾਰਨ ਸਮਾਜ ਦਾ ਮਾਹੌਲ ਤਣਾਅਪੂਰਨ ਰਹਿੰਦਾ ਹੈ। ਇਸ ਸਾਲ ਦੇ ਵਿੱਚ ਅਜਿਹੀਆਂ ਦਰਦਨਾਕ ਘਟਨਾਵਾਂ ਦਾ ਹੋਣਾ ਅਜੇ ਤੱਕ ਜਾਰੀ ਹੈ, ਜਿਨ੍ਹਾਂ ਨੂੰ ਸੁਣ ਕੇ ਇਨਸਾਨ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਨਿੱਤ ਦੀਆਂ ਅਜਿਹੀਆਂ ਵਾਪਰਨ ਵਾਲੀਆਂ ਘਟਨਾਵਾਂ ਮਾਹੌਲ ਨੂੰ ਹੋਰ ਗ-ਮ-ਗੀ- ਨ ਕਰ ਦਿੰਦੀਆਂ ਹਨ। ਹਾਲਾਤ ਉਸ ਵੇਲੇ ਹੋਰ ਵੀ ਨਾਜ਼ੁਕ ਹੋ ਜਾਂਦੇ ਹਨ ਜਦੋਂ ਇਨ੍ਹਾਂ ਘਟਨਾਵਾਂ ਵਿੱਚ ਬੱਚਿਆਂ ਦਾ ਜ਼ਿਕਰ ਹੁੰਦਾ ਹੈ।

ਪਿਛਲੇ ਕਾਫੀ ਸਮੇਂ ਤੋਂ ਬੱਚਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਇਨ੍ਹਾਂ ਹਾਦਸਿਆਂ ਨੇ ਬੱਚਿਆਂ ਦੀਆਂ ਮੌਤਾਂ ਦੇ ਨਾਲ ਮਾਪਿਆਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਹੁਣ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਤਿੰਨ ਭਰਾਵਾਂ ਨੂੰ ਖੇਤਾਂ ਵਿੱਚ ਤੜਫ-ਤੜਫ ਕੇ ਮੌਤ ਮਿਲੀ ਹੈ। ਇਹ ਘਟਨਾ ਮਹਾਰਾਸ਼ਟਰ ਦੀ ਹੈ ,ਜਿਥੇ ਜਾਲਨਾ ਦੇ ਇੱਕ ਪਿੰਡ ਵਿੱਚ ਤਿੰਨ ਸਕੇ ਭਰਾਵਾਂ ਦੀ ਬਿਜਲੀ ਦਾ ਝਟਕਾ ਲੱਗਣ ਕਾਰਨ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ।

ਇਹ ਤਿੰਨੋਂ ਮ੍ਰਿਤਕ ਭਰਾ ਬੁੱਧਵਾਰ ਦੀ ਸ਼ਾਮ ਨੂੰ ਆਪਣੇ ਖੇਤ ਵਿੱਚ ਫਸਲ ਨੂੰ ਪਾਣੀ ਲਾਉਣ ਗਏ ਸਨ। ਇਹ ਤਿੰਨੇ ਭਰਾ ਪਲਸਖੇਡ ਪਿੱਪਲ ਪਿੰਡ ਦੇ ਰਹਿਣ ਵਾਲੇ ਸਨ। ਜਦੋਂ ਸ਼ਾਮ ਨੂੰ ਘਰ ਵਾਪਿਸ ਨਾ ਮੁੜੇ ਤਾਂ ,ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕਰਨ ਤੇ ਲਾਸ਼ਾਂ ਉਹ ਵਿੱਚ ਤੈਰਦੀਆਂ ਹੋਈਆਂ ਮਿਲੀਆਂ। ਸਮੇਂ ਅਧੀ ਰਾਤ ਦਾ ਸਮਾਂ ਹੋ ਚੁੱਕਿਆ ਸੀ। ਉੱਥੇ ਹੀ ਇਕ ਬਿਜਲੀ ਦੀ ਤਾਰ ਵੀ ਮਿਲੀ ਹੈ ਜਿਸ ਵਿੱਚ ਕਰੰਟ ਸੀ।

ਜਾਂਚ ਅਧਿਕਾਰੀ ਮੁਤਾਬਕ ਇਨ੍ਹਾਂ ਵੱਲੋਂ ਪੰਪ ਸਟਾਰਟ ਕੀਤਾ ਗਿਆ ਹੋਵੇਗਾ । ਉਸ ਸਮੇਂ ਇਹਨਾਂ ਨੂੰ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੋਵੇਗੀ। ਇੱਕ ਭਰਾ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਦੱਸਿਆ ਜਾਂਦਾ ਹੈ। ਇਨ੍ਹਾਂ ਤਿੰਨਾਂ ਭਰਾਵਾਂ ਵਿੱਚੋ ਇੱਕ ਭਰਾ ਖੇਤਾਂ ਵਿੱਚ ਕੰਮ ਕਰਦਾ ਸੀ ਤੇ ਦੋ ਭਰਾ ਔਰੰਗਾਬਾਦ ਦੀ ਇਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ। ਕੋਰੋਨਾ ਕਾਰਨ ਹੀ ਇਹ ਭਰਾ ਵੀ ਪਿੰਡ ਪਰਤ ਆਏ ਸਨ। ਇਨ੍ਹਾਂ ਤਿੰਨਾਂ ਭਰਾਵਾਂ ਦੀ ਉਮਰ ਤੇ ਪਹਿਚਾਣ ਇਸ ਤਰ੍ਹਾਂ ਹੈ ਆਪਾਂ ਸਾਹਿਬ ਯਾਦਵ 27 ਸਾਲ, ਰਾਮੇਸ਼ਵਰ ਆਪਾਂਸਾਹਿਬ ਯਾਦਵ 24. ਸੁਨੀਲ ਯਾਦਵ 18 ਸਾਲ ਦੇ ਰੂਪ ਵਿਚ ਹੋਈ ਹੈ। ਤਿੰਨ ਭਰਾਵਾਂ ਦੀ ਮੌਤ ਦੇ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ।