ਪਿਤਾ ਨੇ ਆਪਣੀਆਂ ਜੁੜਵਾ ਧੀਆਂ ਦਾ ਕਤਲ ਕਰ ਸ਼ਮਸ਼ਾਨ ਚ ਦਫ਼ਨਾਇਆ , ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ

ਆਈ ਤਾਜਾ ਵੱਡੀ ਖਬਰ 

ਮਾਪਿਆਂ ਦੇ ਲਈ ਉਹਨਾਂ ਦੇ ਬੱਚੇ ਸਭ ਕੁਝ ਹੁੰਦੇ ਹਨ l ਮਾਪੇ ਆਪਣੇ ਬੱਚਿਆਂ ਖਾਤਰ ਸਭ ਕੁਝ ਕੁਰਬਾਨ ਕਰ ਦਿੰਦੇ ਹਨ l ਪਰ ਅੱਜ ਕੱਲ ਦੇ ਕਲਯੁਗ ਦੇ ਵਿੱਚ ਮਾਪੇ ਕੁਮਾਪੇ ਹੁੰਦੇ ਹੋਏ ਦਿਖਾਈ ਦਿੰਦੇ ਪਏ ਹਨ l ਇਸ ਪਿੱਛੇ ਦਾ ਕਾਰਨ ਹੈ ਇਹਨਾਂ ਦਿਨੀ ਸਾਹਮਣੇ ਆਈ ਇੱਕ ਖਬਰ l ਜਿਸ ਮੁਤਾਬਕ ਇੱਕ ਪਿਤਾ ਦੇ ਵੱਲੋਂ ਹੀ ਆਪਣੀਆਂ ਧੀਆਂ ਦਾ ਕਤਲ ਕਰ ਦਿੱਤਾ ਕਿਆ ਤੇ ਉਹਨਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਦਫਨਾ ਦਿੱਤਾ ਗਿਆ l ਇਹ ਦਿਲ ਦਹਿਲਾਉਣ ਵਾਲੀ ਘਟਨਾ ਰਾਜਧਾਨੀ ਦਿੱਲੀ ਦੇ ਵਿੱਚ ਵਾਪਰੀ l ਦਿੱਲੀ ਰਹਿਣ ਵਾਲੇ ਇੱਕ ਸ਼ਖਸ ਦੇ ਵੱਲੋਂ ਆਪਣੀਆਂ 2 ਜੁੜਵਾਂ ਧੀਆਂ ਦਾ ਕਤਲ ਕਰ ਕੇ ਲਾਸ਼ਾਂ ਨੂੰ ਦਫ਼ਨਾ ਦਿੱਤਾ, ਜਿਸ ਕਾਰਨ ਹੁਣ ਇਲਾਕੇ ਭਰ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਉਥੇ ਹੀ ਜਦੋਂ ਆਂਡ ਗਵਾਣ ਤੇ ਪਰਿਵਾਰਕ ਮੈਂਬਰਾਂ ਨੂੰ ਘਰ ਦੀਆਂ ਬੱਚੀਆਂ ਨਹੀਂ ਲੱਭੀਆਂ ਤਾਂ ਉਹਨਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l

ਫਿਰ ਪੁਲਿਸ ਵੱਲੋਂ ਦੋਸ਼ੀ ਪਿਤਾ ਦੋਸ਼ੀ ਪਿਤਾ ਨੀਰਜ ਸੋਲੰਕੀ ਨੂੰ ਹਰਿਆਣਾ ਦੇ ਰੋਹਤਕ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਸ ਦੋਸ਼ੀ ਵਲੋਂ ਲਗਾਤਾਰ ਆਪਣੇ ਟਿਕਾਣੇ ਬਦਲ ਕੇ ਦਿੱਲੀ ਅਤੇ ਹਰਿਆਣਾ ‘ਚ ਜਾ ਕੇ ਲੁਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਪੁਲਿਸ ਵੱਲੋਂ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਤੇ ਆਖਿਰਕਾਰ ਦੋਸ਼ੀ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ l ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਧੀ ਨਹੀਂ ਚਾਹੁੰਦਾ ਸੀ, ਇਸ ਲਈ ਉਸ ਨੇ ਪੈਦਾ ਹੋਈਆਂ ਆਪਣੇ ਦੋਵੇਂ ਨਵਜਨਮੀਆਂ ਜੁੜਵਾਂ ਧੀਆਂ ਨੂੰ ਮਾਰ ਦਿੱਤਾ।

ਤਿੰਨ ਜੂਨ 2024 ਨੂੰ ਪੁਲਸ ਨੂੰ ਜਾਣਕਾਰੀ ਮਿਲੀ ਕਿ ਇਕ ਪਿਤਾ ਨੇ ਆਪਣੀਆਂ 3 ਦੀਆਂ ਜੁੜਵਾਂ ਧੀਆਂ ਨੂੰ ਮਾਰ ਕੇ ਲਾਸ਼ਾਂ ਦਫ਼ਨਾ ਦਿੱਤੀਆਂ। ਉਸ ਤੋਂ ਬਾਅਦ ਸ਼ਮਸ਼ਾਨ ਘਾਟ ‘ਤੇ ਪੁਲਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ। ਜਿੱਥੇ ਬੱਚੀਆਂ ਨੂੰ ਦਫਨਾਇਆ ਗਿਆ ਸੀ ਅਤੇ ਜੁੜਵਾਂ ਬੱਚੀਆਂ ਦੀਆਂ ਲਾਸ਼ਾਂ ਬਾਹਰ ਕੱਢਣ ਲਈ ਸੰਬੰਧਤ ਐੱਸ.ਡੀ.ਐੱਮ. ਤੋਂ ਮਨਜ਼ੂਰੀ ਲਈ ਗਈ।

ਮਨਜ਼ੂਰੀ ਮਿਲਣ ਤੋਂ ਬਾਅ ਜੁੜਵਾਂ ਬੱਚੀਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ। ਜਿਸ ਤੋਂ ਬਾਅਦ ਇਹਨਾਂ ਬੱਚੀਆਂ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਫਿਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲਾਸ਼ਾਂ ਸੌਂਪ ਦਿੱਤੀਆਂ ਗਈਆਂ l ਫਿਲਹਾਲ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਾਮਲੇ ਸਬੰਧੀ ਅੱਗੇ ਅਧਿਕਾਰੀ ਆਰੰਭ ਕਰ ਦਿੱਤੀ ਗਈ ਹੈ l