BREAKING NEWS
Search

ਪਿਤਾ ਦੇ 50 ਵੇਂ ਜਨਮ ਦਿਨ ਤੇ ਪੁੱਤਾਂ ਨੇ 17 ਕਿਲੋ ਦਾ ਕੱਟਿਆ ਸਮੋਸਾ

ਆਈ ਤਾਜਾ ਵੱਡੀ ਖਬ

ਮਾਪਿਆਂ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਬਹੁਤ ਸਾਰੀਆਂ ਖ਼ੁਸ਼ੀਆਂ ਨੂੰ ਕੁਰਬਾਨ ਕਰ ਦਿੱਤਾ ਜਾਂਦਾ ਹੈ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਵਿਚ ਗ਼ਮਾਂ ਨੂੰ ਦੂਰ ਕਰਨ ਵਾਸਤੇ ਮਾਪਿਆਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਉਥੇ ਹੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਦੁਨੀਆ ਦੀ ਹਰ ਖੁਸ਼ੀ ਦੇਣ ਵਾਸਤੇ ਆਪਣੀਆਂ ਖੁਸ਼ੀਆਂ ਨੂੰ ਵੀ ਦਾਅ ਤੇ ਲਗਾ ਦਿੱਤਾ ਜਾਂਦਾ ਹੈ। ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਲਈ ਅਜਿਹੇ ਕੰਮ ਕੀਤੇ ਜਾਂਦੇ ਹਨ ਜਿਸ ਨਾਲ ਕਈ ਰਿਕਾਰਡ ਪੈਦਾ ਹੋ ਜਾਂਦੇ ਹਨ। ਉਥੇ ਵੀ ਮਾਪਿਆਂ ਲਈ ਵੀ ਬਹੁਤ ਸਾਰੇ ਬੱਚਿਆਂ ਵੱਲੋਂ ਅਜਿਹੇ ਸ਼ਲਾਘਾਯੋਗ ਕਦਮ ਚੁੱਕੇ ਜਾਂਦੇ ਹਨ ਜਿਸ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਉੱਪਰ ਫਖ਼ਰ ਮਹਿਸੂਸ ਹੁੰਦਾ ਹੈ।

ਉਥੇ ਹੀ ਮਾਪਿਆਂ ਵੱਲੋਂ ਜਿੱਥੇ ਆਪਣੇ ਫ਼ਰਜ਼ ਨਿਭਾਏ ਜਾਂਦੇ ਹਨ ਉੱਥੇ ਹੀ ਆਪਣੇ ਮਾਪਿਆਂ ਨੂੰ ਖੁਸ਼ ਕਰਨ ਵਾਸਤੇ ਬੱਚਿਆਂ ਵੱਲੋਂ ਵੀ ਅਜਿਹੇ ਕਦਮ ਚੁੱਕੇ ਜਾਦੇ ਹਨ। ਹੁਣ ਪਿਤਾ ਦੇ ਜਨਮ ਦਿਨ ਦੇ ਮੌਕੇ ਤੇ ਪੁੱਤਰਾਂ ਵੱਲੋਂ 17 ਕਿਲੋ ਦਾ ਸਮੋਸਾ ਕੱਟਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਬਾੜਮੇਰ ਵਿਚ ਇਕ ਵਿਅਕਤੀ ਦਾ ਜਨਮ ਉਸ ਦੇ ਦੋ ਪੁੱਤਰਾਂ ਵੱਲੋਂ ਵੱਖਰੇ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ। ਜਿਨ੍ਹਾਂ ਨੇ ਆਪਣੇ ਪਿਤਾ ਦੇ 50ਵੇਂ ਜਨਮ ਦਿਨ ਦੇ ਮੌਕੇ ਤੇ 17.5 ਕਿਲੋਗਰਾਮ ਦਾ ਸਮੋਸਾ ਵੱਖਰੇ ਢੰਗ ਨਾਲ ਬਣਵਾ ਕੇ ਕਟਾਇਆ ਗਿਆ ਹੈ।

iਦੱਸ ਦਈਏ ਕਿ ਜਿੱਥੇ ਬਾੜਮੇਰ ਦੇ ਰਹਿਣ ਵਾਲੇ ਸਚਿਨ ਅਤੇ ਭਰਤ ਨੇ ਆਪਣੇ ਪਿਤਾ ਹੀਰਾਲਾਲ ਪਰਜਾਤ ਦੇ ਜਨਮ ਦਿਨ ਤੇ ਬਾਹੂਬਲੀ ਸਮੋਸਾ ਤਿਆਰ ਕਰਵਾਇਆ ਗਿਆ ਹੈ ਉਥੇ ਹੀ ਆਪਣੇ ਪਿਤਾ ਨੂੰ ਸਰਪਰਾਈਜ਼ ਗਿਫਟ ਦੇ ਕੇ ਖੁਸ਼ ਕੀਤਾ ਗਿਆ ਹੈ। ਦੋਹਾਂ ਭਰਾਵਾਂ ਵੱਲੋਂ ਜਿੱਥੇ ਪਹਿਲਾਂ ਮੇਰਠ ਵਿੱਚ 10 ਕਿੱਲੋ ਦੇ ਸਮੋਸੇ ਦੀ ਵੀਡੀਓ ਦੇਖੀ ਗਈ ਸੀ।

ਜੋ ਉਨ੍ਹਾਂ ਵੱਲੋਂ ਹਲਵਾਈ ਨੂੰ ਦਿਖਾ ਕੇ ਸਮੋਸਾ ਤਿਆਰ ਕੀਤਾ ਗਿਆ ਅਤੇ ਉਸ ਹਲਵਾਈ ਵੱਲੋਂ ਆਪਣੇ ਕਾਰੀਗਰਾਂ ਨੂੰ ਸੋਮਵਾਰ ਸਵੇਰੇ ਛੇ ਵਜੇ ਹੀ ਤੇ ਲਗਾ ਦਿੱਤਾ ਗਿਆ ਜਿਨਾਂ 4 ਕਾਰੀਗਰਾਂ ਵੱਲੋਂ ਮਿਲ ਕੇ ਇਸ ਸਮੋਸੇ ਨੂੰ ਬਣਾਇਆ ਗਿਆ ਹੈ ਜਿਸ ਵਿਚ ਪਨੀਰ ਸੁੱਕੇ ਮੇਵੇ ਅਤੇ ਆਲੂਆਂ ਦੀ ਵਰਤੋਂ ਕੀਤੀ ਗਈ। ਉਥੇ ਹੀ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਹੈ।