ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣ ਲਈ ਸਾਰਾ ਸਾਉਣ ਮਹੀਨਾ ਕੀਤੀ ਪੂਜਾ ਫਿਰ ਮੰਨਤ ਪੂਰੀ ਨਾ ਹੋਣ ਤੇ ਚੋਰੀ ਕੀਤਾ ਸ਼ਿਵਲਿੰਗ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜਿਹੜੀ ਚੀਜ਼ ਮਨੁੱਖ ਦੇ ਦਿਲ ਨੂੰ ਚੰਗੀ ਲੱਗ ਜਾਵੇ, ਉਸ ਚੀਜ਼ ਨੂੰ ਹਾਸਲ ਕਰਨ ਦੇ ਲਈ ਮਨੁੱਖ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਕਈ ਲੋਕ ਆਪਣੇ ਦਿਲ ਦੀਆਂ ਮੁਰਾਦਾਂ ਦੇ ਲਈ ਤੇ ਦਿਲ ਨੂੰ ਭਾਉਣ ਵਾਲੀਆਂ ਚੀਜਾਂ ਹਾਸਿਲ ਕਰਨ ਦੇ ਲਈ ਕਈ ਪ੍ਰਕਾਰ ਦੀਆਂ ਮੰਨਤਾਂ ਸੁਖਦੇ ਹਨ l ਪਰ ਜਦੋਂ ਮਨੁੱਖ ਦੀ ਮੰਨਤ ਪੂਰੀ ਨਹੀਂ ਹੁੰਦੀ ਤਾਂ, ਲੋਕ ਕਈ ਵਾਰ ਨਿਰਾਸ਼ ਤੱਕ ਹੋ ਜਾਂਦੇ ਹਨ, ਕਈ ਲੋਕ ਤਾਂ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਪਰਮਾਤਮਾ ਤੇ ਵਿਸ਼ਵਾਸ਼ ਹੀ ਉੱਠ ਜਾਂਦਾ ਹੈ। ਇਸ ਵਿਚਾਲੇ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਆਪਣੇ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣ ਲਈ ਸਾਰਾ ਸਾਉਣ ਮਹੀਨਾ ਇੱਕ ਨੌਜਵਾਨ ਵਲੋਂ ਪੂਜਾ ਪਾਠ ਕੀਤਾ ਗਿਆ , ਪਰ ਫਿਰ ਵੀ ਮੰਨਤ ਪੂਰੀ ਨਾ ਹੋਣ ਤੇ ਨੌਜਵਾਨ ਵੱਲੋਂ ਕਰ ਦਿੱਤਾ ਗਿਆ ਵੱਡਾ ਕਾਂਡ l

ਮਾਮਲਾ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਮਹੇਵਾ ਘਾਟ ਖੇਤਰ ਤੋਂ ਸਾਹਮਣੇ ਆਇਆ, ਜਿੱਥੇ ਆਪਣੇ ਵਿਆਹ ਦੀ ਮੰਨਤ ਪੂਰੀ ਨਹੀਂ ਹੋਣ ਤੋਂ ਨਾਰਾਜ਼ ਇਕ ਨੌਜਵਾਨ ਵਲੋਂ ਮੰਦਰ ਤੋਂ ਸ਼ਿਵਲਿੰਗ ਚੋਰੀ ਕਰ ਲਿਆ ਗਿਆ । ਜਿਸ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ l ਫੇਰ ਇਲਾਕਾ ਨਿਵਾਸੀਆਂ ਦੇ ਵੱਲੋਂ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਸ਼ਿਵਲਿੰਗ ਨੂੰ ਮੰਦਰ ‘ਚ ਮੁੜ ਸਥਾਪਤ ਕਰਵਾ ਦਿੱਤਾ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਪੁਲਿਸ ਅਧਿਕਾਰੀ ਦੇ ਵੱਲੋਂ ਦੱਸਿਆ ਗਿਆ ਕਿ ਇਕ ਸਥਾਨਕ ਮੰਦਰ ਤੋਂ ਸ਼ਿਵਲਿੰਗ ਚੋਰੀ ਕਰਨ ਦੇ ਦੋਸ਼ ‘ਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਤੋਂ ਸ਼ਿਵਲਿੰਗ ਬਰਾਮਦ ਕਰ ਕੇ ਮੁੜ ਮੰਦਰ ‘ਚ ਸਥਾਪਤ ਕਰਵਾ ਦਿੱਤਾ ਗਿਆ। ਅੱਗੇ ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਕੁਝ ਲੋਕ ਮੰਦਰ ‘ਚ ਪੂਜਾ ਕਰਨ ਪਹੁੰਚੇ ਤਾਂ ਉੱਥੇ ਸ਼ਿਵਲਿੰਗ ਨਹੀਂ ਸੀ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਸ਼ੱਕ ਦੇ ਆਧਾਰ ‘ਤੇ 3 ਸਤੰਬਰ ਨੂੰ ਛੋਟੂ ਨੂੰ ਫੜਿਆ ਸੀ। ਪੁੱਛ-ਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ‘ਤੇ ਸ਼ਿਵਲਿੰਗ ਬਰਾਮਦ ਕਰ ਲਿਆ ਗਿਆ l

ਬੇਸ਼ਕ ਸ਼ਿਵਲਿੰਗ ਮੁੜ ਤੋਂ ਮੰਦਰ ਦੇ ਵਿੱਚ ਸਥਾਪਤ ਕਰ ਦਿੱਤਾ ਗਿਆ। ਪਰ ਸਥਾਨਕ ਲੋਕਾਂ ਵਿੱਚ ਉਸ ਨੂੰ ਲੈ ਕੇ ਰੋਸ ਪਾਇਆ ਹੈ।