ਪਰੌਂਠਿਆਂ ਵਾਲੀ ਮਾਤਾ ਨੂੰ ਹੁਣ ਮੁੱਖ ਮੰਤਰੀ ਨੇ ਹੁਣ ਹੋਰ ਦਿੱਤੀ ਏਨੇ ਲੱਖ ਦੀ ਮਦਦ- ਬੀਬੀ ਦੇ ਚਿਹਰੇ ਤੇ ਛਾਈ ਖੁਸ਼ੀ

ਬੀਬੀ ਦੇ ਚਿਹਰੇ ਤੇ ਛਾਈ ਖੁਸ਼ੀ

ਅੱਜ ਕਲ੍ਹ ਸੋਸ਼ਲ ਮੀਡੀਆ ਦੇ ਜ਼ਰੀਏ ਬੁਹਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਬੁਹਤ ਸਾਰੇ ਬਜ਼ੁਰਗਾਂ ਵੱਲੋਂ ਅੱਜ ਵੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਿਆ ਜਾ ਰਿਹਾ ਹੈ। ਬੀਤੇ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ ਉਪਰ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਵਿੱਚ ਨਵੀਂ ਦਿੱਲੀ ਵਿੱਚ ਰਹਿਣ ਵਾਲਾ ਇੱਕ ਕਾਂਤਾ ਪ੍ਰਸਾਦ ਨਾਮ ਦਾ ਬਜ਼ੁਰਗ ਲਾਕ ਡਾਊਨ ਦੌਰਾਨ ਦੋ ਟਾਈਮ ਦੀ ਰੋਟੀ ਤੋਂ ਵੀ ਬੇਹਾਲ ਹੋ ਗਿਆ ਸੀ।

ਕਿਸੇ ਸ਼ਖਸ ਵੱਲੋਂ ਵਾਇਰਲ ਕੀਤੀ ਉਸ ਦੀ ਵੀਡੀਓ ਨੇ ਸੋਸ਼ਲ ਮੀਡੀਆ ਦੀ ਤਾਕਤ ਦਿਖਾਉਂਦੇ ਹੋਏ ਉਸ ਦੇ ਢਾਬੇ ਉਪਰ ਗ੍ਰਾਹਕਾਂ ਦੀ ਲੰਬੀ ਲਾਇਨ ਲਗਾ ਦਿੱਤੀ। ਜਿਸ ਨੇ ਕਾਂਤਾ ਪ੍ਰਸ਼ਾਦ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਕੁਝ ਅਜਿਹਾ ਹੀ ਵਾਕਿਆ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਵੀ ਹੋਇਆ। ਜਿਸ ਵਿਚ ਇੱਕ 70 ਸਾਲਾ ਬਜ਼ੁਰਗ ਬੀਬੀ ਕਮਲੇਸ਼ ਕੁਮਾਰੀ ਦੀ ਪਰਾਂਠੇ ਬਣਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈ ਸੀ।

ਜਿਸ ਨੂੰ ਦੇਖਦੇ ਹੋਏ ਪਹਿਲਾ ਸਹਾਇਤਾ ਰਾਸ਼ੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ ਅਨੁਸਾਰ ਸੀਐਸਆਰ(ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲੀਟੀ) ਫੰਡਜ਼ ਵਿੱਚੋਂ ਇਸ ਬਜ਼ੁਰਗ ਉੱਦਮੀ ਔਰਤ ਨੂੰ ਉਤਸ਼ਾਹਿਤ ਕਰਨ ਲਈ 50 ਹਜ਼ਾਰ ਦੀ ਮਦਦ ਦਿੱਤੀ ਗਈ ਸੀ। ਇਸ ਸਹਾਇਤਾ ਰਾਸ਼ੀ ਤੋਂ ਇਲਾਵਾ ਇੱਕ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ।

ਜੋ ਬੀਤੀ ਸ਼ਾਮ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਪ੍ਰਕਾਸ਼ ਇਲਾਕੇ ਵਿੱਚ ਉਕਤ ਔਰਤ ਦੇ ਘਰ ਪਹੁੰਚੇ ਅਤੇ ਮੁੱਖ ਮੰਤਰੀ ਵੱਲੋਂ ਦਿੱਤੀ ਗਈ ਸਹਾਇਤਾ ਦਾ ਚੈੱਕ ਕਮਲੇਸ਼ ਕੁਮਾਰੀ ਨੂੰ ਸੌਂਪ ਦਿੱਤਾ ਹੈ। ਇਹ ਵਿੱਤੀ ਸਹਾਇਤਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕਾਫੀ ਦਿਨਾਂ ਤੋਂ ਇਸ ਬਜ਼ੁਰਗ ਮਹਿਲਾ ਦੀ ਵੀਡੀਓ ਵਾਇਰਲ ਹੋ ਰਹੀ ਸੀ। ਬਜ਼ੁਰਗ ਔਰਤ ਕਮਲੇਸ਼ ਕੁਮਾਰੀ ਜਲੰਧਰ ਦੇ ਫਗਵਾੜਾ ਗੇਟ ਕੋਲ ਬੀਤੇ 30 ਸਾਲਾਂ ਤੋਂ ਪਰਾਂਠੇ ਬਣਾ ਕੇ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਹੈ। ਇਸ ਵਾਇਰਲ ਵੀਡੀਓ ਨੂੰ ਪੰਜਾਬ ਦੇ ਕਲਾਕਾਰ ਗੁਰਪਾਲ, ਐਮੀ ਵਿਰਕ ਅਤੇ ਦਿਲਜੀਤ ਦੁਸਾਂਝ ਵੱਲੋਂ ਸ਼ੇਅਰ ਕੀਤਾ ਗਿਆ ਸੀ।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, ਫਗਵਾੜਾ ਗੇਟ ਦੇ ਕੋਲ ਬੈਠਦੇ ਨੇ ਬੀਜੀ। ਮੇਰੇ ਪਰਾਂਠੇ ਤਾਂ ਪੱਕੇ ਨੇ ਜਦ ਵੀ ਮੈਂ ਜਲੰਧਰ ਗਿਆ। ਤੁਸੀਂ ਵੀ ਜ਼ਰੂਰ ਖਾ ਕੇ ਆਇਓ। ਰੱਬ ਦੀ ਰਜ਼ਾ ‘ਚ ਰਹਿ ਕੇ ਹੱਸਣਾ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਬਹੁਤ ਸਾਰਾ ਸਤਿਕਾਰ। ਪਰਾਂਠੇ ਬਣਾਓਣ ਵਾਲੀ ਇਹ ਬਜ਼ੁਰਗ ਔਰਤ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਹ ਕੰਮ ਕਰ ਰਹੀ ਹੈ।

ਕਮਲੇਸ਼ ਕੁਮਾਰੀ ਸ਼ਾਮ ਤੋਂ ਅੱਧੀ ਰਾਤ ਤੱਕ ਸਸਤੀ ਕੀਮਤ ਉੱਪਰ ਪਰਾਂਠੇ ਬਣਾ ਕੇ ਵੇਚਦੀ ਹੈ ਜਿਸ ਨਾਲ ਇਸ ਦੇ ਘਰ ਦਾ ਗੁਜ਼ਾਰਾ ਚਲਦਾ ਹੈ। ਬੱਚਿਆਂ ਨੂੰ ਪਾਲਣ ਵਾਸਤੇ ਕਮਲੇਸ਼ ਕੁਮਾਰੀ ਵੱਲੋਂ ਮਜ਼ਬੂਰੀ ਵਿੱਚ ਇਹ ਕੰਮ ਕੀਤਾ ਗਿਆ। ਕੋਰੋਨਾ ਕਾਲ ਵਿੱਚ ਗਾਹਕਾਂ ਦੀ ਗਿਣਤੀ ਘੱਟਣ ਕਾਰਨ ਇਸ ਦੀ ਰੋਜ਼ੀ-ਰੋਟੀ ਉਪਰ ਵੀ ਅਸਰ ਪਿਆ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਗਈ ਮਦਦ ਤੋਂ ਬਾਅਦ ਬਜ਼ੁਰਗ ਔਰਤ ਕਾਫੀ ਖੁਸ਼ ਨਜ਼ਰ ਆ ਰਹੀ ਹੈ।