ਪਰਿਵਾਰ ਨੇ ਵਿਅਕਤੀ ਦੀਆਂ ਕਰ ਦਿਤੀਆਂ ਅੰਤਿਮ ਰਸਮਾਂ , ਪਰ 1 ਸਾਲ ਬਾਅਦ ਆਈ ਵੀਡੀਓ ਕਾਲ ਨਹੀਂ ਦੇਖੀ ਹੋਵੇਗੀ ਅਜਿਹੀ ਫ਼ਿਲਮੀ ਕਹਾਣੀ

369

ਆਈ ਤਾਜਾ ਵੱਡੀ ਖਬਰ 

ਕਈ ਵਾਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨਾਂ ਉੱਪਰ ਯਕੀਨ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ l ਆਏ ਦਿਨ ਹੀ ਅਜਿਹੀਆਂ ਖਬਰਾਂ ਜਦੋਂ ਮੀਡੀਆ ਦੇ ਵਿੱਚ ਵਾਇਰਲ ਹੁੰਦੀਆਂ ਹਨ, ਤਾਂ ਸਭ ਦਾ ਧਿਆਨ ਖਿੱਚ ਲੈਂਦੀਆਂ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਇਹਨਾਂ ਦਿਨੀਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦਾ ਪਿਆ ਹੈ, ਜਿੱਥੇ ਇੱਕ ਵਿਅਕਤੀ ਦਾ ਪਰਿਵਾਰ ਦੇ ਵੱਲੋਂ ਅੰਤਿਮ ਸਾਰੀਆਂ ਰਸਮਾਂ ਕਰ ਦਿੱਤੀਆਂ ਗਈਆਂ ਤੇ ਪੂਰੇ ਇੱਕ ਸਾਲ ਬਾਅਦ ਉਸ ਵਿਅਕਤੀ ਦੀ ਵੀਡੀਓ ਕੋਲ ਆਈ ਜਿਸ ਤੋਂ ਬਾਅਦ ਸਾਰੇ ਲੋਕ ਹੈਰਾਨ ਹੋ ਗਏ l ਅਜਿਹਾ ਫਿਲਮੀ ਕਿੱਸਾ ਅੱਜ ਤੱਕ ਕਦੇ ਕਿਸੇ ਨੇ ਸੁਣਿਆ ਵੀ ਨਹੀਂ ਹੋਵੇਗਾ l

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਿਤਾ ਅਚਾਨਕ ਘਰੋਂ ਗਾਇਬ ਹੋ ਗਿਆ, ਬੇਟੇ ਨੇ ਇਧਰ-ਉਧਰ ਲੱਭਿਆ, ਪਰ ਨਹੀਂ ਮਿਲੇ। ਇਸ ਦੌਰਾਨ ਕਿਸੇ ਵੱਲੋਂ ਸੂਚਨਾ ਦਿੱਤੀ ਗਈ ਕਿ ਉਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਲਾਵਾਰਿਸ ਮੰਨਦੇ ਹੋਏ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ l ਇਹ ਸੁਣ ਕੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਤੇ ਪੁੱਤਰ ਨੇ ਆਪਣੇ ਪਿਤਾ ਦਾ ਪਿੰਡ ਦਾਨ ਕੀਤਾ ਅਤੇ ਤੇਰ੍ਹਵੀਂ ਦੀ ਪੂਜਾ ਵੀ ਕੀਤੀ।

ਇਸ ਦੌਰਾਨ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ ਇੱਕ ਸਾਲ ਬਾਅਦ ਬੇਟੇ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਜੀ ਜ਼ਿੰਦਾ ਹਨ ਅਤੇ ਇੰਦੌਰ ਵਿੱਚ ਹਨ। ਬੇਟੇ ਨੇ ਆਪਣੇ ਪਿਤਾ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਤੇ ਕੋਲਕਾਤਾ ਤੋਂ ਉਨ੍ਹਾਂ ਨੂੰ ਲੈਣ ਲਈ ਦੌੜਿਆ, ਜਿੱਥੇ ਉਹਨਾਂ ਵੱਲੋਂ ਆਪਣੇ ਪਿਤਾ ਨੂੰ ਆਸ਼ਰਮ ਤੋਂ ਲਿਜਾਇਆ ਗਿਆ, ਤੇ ਆਸ਼ਰਮ ਵਾਲਿਆਂ ਦਾ ਵੀ ਧੰਨਵਾਦ ਕੀਤਾ ਗਿਆ ।

ਇਹ ਕੋਈ ਫਿਲਮੀ ਕਹਾਣੀ ਨਹੀਂ, ਸਗੋਂ ਇੱਕ ਹਕੀਕਤ ਹੈ, ਜੋ ਇੰਦੌਰ ਵਿੱਚ ਦੇਖਣ ਨੂੰ ਮਿਲੀ। ਇਹ ਘਟਨਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ l ਜਿਨਾਂ ਨੂੰ ਵੇਖਣ ਤੋਂ ਬਾਅਦ ਕਈ ਲੋਕ ਹੈਰਾਨਗੀ ਦਾ ਪ੍ਰਗਟਾਵਾ ਕਰਦੇ ਪਏ ਹਨ ਤੇ ਕਈਆਂ ਵੱਲੋਂ ਇਸ ਪਰਿਵਾਰ ਦੇ ਲਈ ਦੁਆਵਾਂ ਵੀ ਕੀਤੀਆਂ ਜਾ ਰਹੀਆਂ ਹਨ।