BREAKING NEWS
Search

ਪਤੀ ਪਤਨੀ ਨੂੰ ਮਿਲਣ ਲਈ ਸਾਈਕਲ ਤੇ ਭਾਰਤ ਤੋਂ ਯੂਰਪ ਪਹੁੰਚਿਆ, ਹੋ ਰਹੀ ਸੋਸ਼ਲ ਮੀਡੀਆ ਤੇ ਚਰਚਾ

ਆਈ ਤਾਜਾ ਵੱਡੀ ਖਬਰ 

ਪਤੀ ਦੀ ਪਤਨੀ ਦੇ ਪਿਆਰ ‘ਚ ਅਜਿਹੀ ਦੀਵਾਨਗੀ ਕਿ ਸੁਣ ਕਿ ਤੁਸੀ ਹੈਰਾਨ ਹੋ ਜਾਓਗੇ। ਜਦੋ ਪਤੀ ਨੇ ਆਪਣੀ ਪਤਨੀ ਨੂੰ ਮਿਲਣ ਲਈ ਕੁਝ ਅਜਿਹਾ ਕਿ ਸੋਸ਼ਲ ਮੀਡੀਆ ਉਤੇ ਬਣਿਆ ਚਰਚਾ ਦਾ ਵਿਸ਼ਾ। ਦਰਅਸਲ ਪਤੀ ਆਪਣੀ ਪਤਨੀ ਨੂੰ ਮਿਲਣ ਲਈ ਭਾਰਤ ਤੋਂ ਸਾਈਕਲ ਚਲਾ ਕੇ ਪਹੁੰਚਿਆ ਯੂਰਪ। ਸੁਣਨ ਕੇ ਤੁਸੀ ਹੈਰਾਨ ਹੋ ਗਏ ਹੋਵੋਗੇ ਪਰ ਅਸਲ ਵਿਚ ਇਹ ਮਾਮਲਾ ਸੋਸ਼ਲ ਮੀਡੀਆ ਉਤੇ ਕਾਈ ਵਾਇਰਲ ਹੋ ਰਿਹਾ ਹੈ।

ਇਹ ਕਹਾਣੀ ਸਡੀਵਨ ਦੀ ਰਹਿਣ ਵਾਲੀ ਸ਼ਾਰਲੋਟ ਵਾਨ ਸ਼ੇਡਵਿਨ ਅਤੇ ਭਾਰਤੀ ਕਲਾਕਾਰ ਪੀਕੇ ਮਹਾਨੰਦੀਆ ਦੀ ਹੈ। ਮਹਾਨੰਦੀਆ ਭਾਰਤ ‘ਚ ਇਕ ਸ਼ਾਨਦਾਰ ਕਲਾਕਾਰ ਹੈ। ਉਸ ਦਾ ਕੰਮ ਸਵੀਡਨ ਤੱਕ ਵੀ ਪਹੁੰਚ ਗਿਆ। ਚਰਚਾ ਸੁਣ ਕੇ ਇਹ ਸ਼ਾਰਲੋਟ ਨਾਂ ਦੀ 19 ਸਾਲਾ ਵਿਦਿਆਰਥਣ ਉਸ ਨੂੰ ਮਿਲਣ ਭਾਰਤ ਆ ਗਈ। ਜਿਸ ਨੇ ਇੱਥੇ ਪਹੁੰਚ ਕੇ ਮਹਾਨੰਦੀਆ ਵੱਲੋਂ ਆਪਣੀ ਫੋਟੋ ਬਣਵਾਉਣ ਦਾ ਫ਼ੈਸਲਾ ਕੀਤਾ। ਜਦੋਂ ਸ਼ਾਰਲੋਟ ਆਪਣੀ ਫੋਟੋ ਬਣਵਾ ਰਹੀ ਸੀ ਤਾਂ ਇਸ ਸਮੇਂ ਦੌਰਾਨ ਦੋਹਾਂ ਨੂੰ ਇਕ-ਦੂਸਰੇ ਨਾਲ ਪਿਆਰ ਹੋ ਗਿਆ।

ਹਲਾਂਕਿ ਕੁਝ ਸਮੇ ਬਾਅਦ ਹੀ ਦੋਹਾਂ ਨੇ ਵਿਆਹ ਕਰ ਲਿਆ ਪਰ ਸ਼ਾਰਲੋਟ ਨੂੰ ਵਾਪਸ ਸਵੀਡਨ ਜਾਣਾ ਪਿਆ। ਪਰ ਪਤੀ ਉਸ ਸਮੇਂ ਉਸ ਦੇ ਨਾਲ ਕੁਝ ਕਾਰਨਾਂ ਕਰਕੇ ਯੂਰਪ ਨਹੀ ਜਾ ਸਕਿਆ। ਉਦੋਂ ਉਸ ਨੇ ਫ਼ੈਸਲਾ ਲਿਆ ਕਿ ਉਹ ਸਾਈਕਲ ’ਤੇ ਯੂਰਪ ਜਾਵੇਗਾ। ਦੱਸ ਦਈਏ ਕਿ ਇਹ ਪ੍ਰੇਮ ਕਹਾਣੀ ਇਸ ਸਮੇ ਦੀ ਨਹੀਂ ਸਗੋਂ 1977 ਦੀ ਹੈ, ਜਦੋਂ ਮਹਾਨੰਦੀਆ ਆਪਣੀ ਪਤਨੀ ਦੇ ਸਵੀਡਨ ਵਾਪਸ ਜਾਣ ’ਤੇ ਬਹੁਤ ਇਕੱਲਾ ਹੋ ਗਿਆ ਸੀ ਤਾਂ ਉਸ ਨੇ ਆਪਣਾ ਸਾਰਾ ਸਾਮਾਨ ਵੇਚਣ ਅਤੇ ਭਾਰਤ ਤੋਂ ਸਵੀਡਨ ਜਾਣ ਲਈ ਸਾਈਕਲ ਖਰੀਦਣ ਦਾ ਫ਼ੈਸਲਾ ਕੀਤਾ ਸੀ ਸਾਈਕਲ ਦੀ ਸਵਾਰੀ ਕਰਦਿਆਂ ਉਸ ਨੂੰ ਤਕਰੀਬਨ 4 ਮਹੀਨੇ ਅਤੇ 3 ਹਫ਼ਤਿਆਂ ਦਾ ਸਮਾਂ ਲੱਗਿਆ ਸੀ।

ਉਹ ਹਰ ਰੋਜ਼ ਲਗਭਗ 70 ਕਿਲੋਮੀਟਰ (44 ਮੀਲ) ਸਾਈਕਲ ਚਲਾਉਦਾ ਸੀ। ਸਖ਼ਤ ਮਹਿਨਤ ਦੇ ਕਾਰਨ ਆਖਿਰ ਉਹ ਸਵੀਡਨ ‘ਚ ਆਪਣੇ ਪਿਆਰ ਨਾਲ ਫਿਰ ਤੋਂ ਮਿਲਿਆ। ਇਸ ਤੋਂ ਬਾਅਦ ਉਥੇ ਵੀ ਰਹਿਣ ਲੱਗ ਗਿਆ। ਹੁਣ ਉਨ੍ਹਾਂ ਦੀ ਪ੍ਰੇਮ ਕਹਾਣੀ ਦੇ ਚਰਚੇ ਸੋਸ਼ਲ ਮੀਡੀਆ ਉਤੇ ਖੂਬ ਹੋ ਰਹੇ ਹਨ।